ਗੁਜਰਾਤ ਦੇ ਤੱਟ ਨਾਲ ਟਕਰਾ ਕੇ ਚੱਕਰਵਾਤ ਦੇ ਕਮਜ਼ੋਰ ਪੈਣ ਨਾਲ ਕਾਫ਼ੀ ਹੱਦ ਤੱਕ ਬੱਚ ਗਿਆ ਪਾਕਿ

06/17/2023 3:47:27 PM

ਇਸਲਾਮਾਬਾਦ (ਭਾਸ਼ਾ)– ਪਾਕਿਸਤਾਨ ਕਾਫੀ ਹੱਦ ਤੱਕ ਚੱਕਰਵਾਤ ਬਿਪਰਜੋਏ ਦੀ ਤੀਬਰਤਾ ਤੋਂ ਬੱਚ ਗਿਆ, ਜੋ ਸ਼ੁੱਕਰਵਾਰ ਨੂੰ ਗੁਜਰਾਤ ਵਿਚ ਤੱਟ ਨਾਲ ਟਕਰਾਉਣ ਤੋਂ ਬਾਅਦ ਕਮਜ਼ੋਰ ਪੈ ਗਿਆ। ਸਿੰਧ ਸੂਬੇ ਦੇ ਤੱਟੀ ਸ਼ਹਿਰ ਕੇਟੀ ਦੇ ਲੋਕਾਂ ਲਈ ਚੱਕਰਵਾਤ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ ਅਤੇ ਉਹ ਹੁਣ ਆਪਣੇ ਘਰਾਂ ਨੂੰ ਪਰਤ ਰਹੇ ਹਨ। ਹੁਣ ਪਾਕਿਸਤਾਨ ਦੇ ਮੌਸਮ ਵਿਗਿਆਨ ਵਿਭਾਗ (ਪੀ. ਐੱਮ. ਡੀ.) ਨੇ ਕਿਹਾ ਹੈ ਕਿ ਚੱਕਰਵਾਤ ਬਿਪਰਜੋਏ ਕਮਜ਼ੋਰ ਹੋ ਕੇ ‘ਬਹੁਤ ਗੰਭੀਰ ਚੱਕਰਵਾਤੀ ਤੂਫਾਨ’ (ਵੀ. ਐੱਸ. ਸੀ. ਐੱਸ.) ਤੋਂ ‘ਗੰਭੀਰ ਚੱਕਰਵਾਤੀ ਤੂਫਾਨ’ (ਐੱਸ. ਸੀ. ਐੱਸ.) ਵਿਚ ਬਦਲ ਗਿਆ ਹੈ। ਪੀ.ਐੱਮ. ਡੀ. ਨੇ ਆਪਣੀ ਨਵੀਂ ਸਲਾਹ ਵਿਚ ਕਿਹਾ ਕਿ ਅੱਗੇ ਇਸ ਦੇ ਹੋਰ ਕਮਜ਼ੋਰ ਹੋ ਕੇ ‘ਚੱਕਰਵਾਤੀ ਤੂਫਾਨ’ (ਸੀ. ਐੱਸ.) ਵਿਚ ਬਦਲਣ ਦਾ ਅੰਦਾਜ਼ਾ ਹੈ ਅਤੇ ਬਾਅਦ ਵਿਚ ਇਹ ਘੱਟ ਦਬਾਅ ਦੇ ਖੇਤਰ ਵਿਚ ਬਦਲ ਸਕਦਾ ਹੈ। 

ਸੰਤ ਨੇ ਬਚਾਇਆ : ਕਰਾਚੀ ਸ਼ਹਿਰ ਦੇ ਇਕ ਵਾਰ ਚੱਕਰਵਾਤ ਤੋਂ ਬੱਚ ਜਾਣ ਤੋਂ ਬਾਅਦ ਪੁਰਾਣੀ ਬਹਿਸ ਤੇਜ਼ ਹੋ ਗਈ ਕਿ ਕੀ ਸ਼ਹਿਰ ਨੂੰ ਇਸ ਦੇ ਸਰਪ੍ਰਸਤ ਸੰਤ ਨੇ ਫਿਰ ਬਚਾ ਲਿਆ। ਕਰਾਚੀ ਦੇ ਕੁਝ ਸਥਾਨਕ ਲੋਕ ਅਤੇ ਵਿਸ਼ੇਸ਼ ਰੂਪ ਨਾਲ ਦਰਗਾਹ ਅਬਦੁੱਲਾ ਸ਼ਾਹ ਗਾਜੀ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਇਥੇ ਦਫਨਾਏ ਗਏ ਸੂਫੀ ਸੰਤ ਦੇ ਚਮਤਕਾਰ ਕਾਰਨ ਕਰਾਚੀ ਤੂਫਾਨ ਤੋਂ ਬੱਚ ਗਿਆ ਹੈ।

ਕੁਦਰਤੀ ਰੋਕ ਹੈ ਕਰਾਚੀ : ਕਾਇਦੇ ਆਜ਼ਮ ਯੂਨੀਵਰਸਿਟੀ ਵਿਚ ਪ੍ਰਿਥਵੀ ਵਿਗਿਆਨ ਵਿਭਾਗ ਦੀ ਪ੍ਰੋਫੈਸਰ ਡਾ. ਮੋਨਾਲਿਸਾ ਨੇ ਕਿਹਾ ਕਿ ਕਰਾਚੀ 3 ਪਲੇਟ (ਭਾਰਤੀ, ਯੂਰੇਸ਼ੀਅਨ ਅਤੇ ਅਰਬ) ਦੀ ਸਰਹੱਦ ’ਤੇ ਸਥਿਤ ਹੈ, ਜੋ ਕਿਸੇ ਵੀ ਤੂਫਾਨ ਲਈ ਕੁਦਰਤੀ ਰੋਕ ਹੈ।


cherry

Content Editor

Related News