ਅਮਰੀਕਾ ਨਾਲ ‘ਸੱਭਿਅਕ’ ਤੇ ‘ਬਰਾਬਰੀ’ ਵਾਲਾ ਰਿਸ਼ਤਾ ਚਾਹੁੰਦੈ ਪਾਕਿ, ਜਿਵੇਂ ਹੈ ਭਾਰਤ ਤੇ ਬਿ੍ਰਟੇਨ ਦਾ : ਇਮਰਾਨ

Saturday, Jun 26, 2021 - 07:24 PM (IST)

ਅਮਰੀਕਾ ਨਾਲ ‘ਸੱਭਿਅਕ’ ਤੇ ‘ਬਰਾਬਰੀ’ ਵਾਲਾ ਰਿਸ਼ਤਾ ਚਾਹੁੰਦੈ ਪਾਕਿ, ਜਿਵੇਂ ਹੈ ਭਾਰਤ ਤੇ ਬਿ੍ਰਟੇਨ ਦਾ : ਇਮਰਾਨ

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਯੁੱਧ ਪ੍ਰਭਾਵਿਤ ਅਫਗਾਨਿਸਤਾਨ ਤੋਂ ਜਾਣ ਤੋਂ ਬਾਅਦ ਉਥੇ ਤੇ ਖੇਤਰ ਵਿਚ ਪਾਕਿਸਤਾਨ ਵੱਲੋਂ ਨਿਭਾਈ ਜਾ ਸਕਣ ਵਾਲੀ ਭੁੂਮਿਕਾ ਨੂੰ ਰੇਖਾਂਕਿਤ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਕਿਹਾ ਕਿ ਪਾਕਿਸਤਾਨ ਵਾਸ਼ਿੰਗਟਨ ਨਾਲ ‘ਸੱਭਿਅਕ’ ਤੇ ‘ਬਰਾਬਰੀ’ ਵਾਲੇ ਰਿਸ਼ਤੇ ਬਣਾਉਣਾ ਚਾਹੁੰਦਾ ਹੈ, ਜਿਵੇਂ ਅਮਰੀਕਾ ਦੇ ਭਾਰਤ ਤੇ ਬ੍ਰਿਟੇਨ ਨਾਲ ਹਨ। ਖਾਨ ਨੇ ਅਮਰੀਕੀ ਅਖਬਾਰ ‘ਦਿ ਨਿਉੂਯਾਰਕ ਟਾਈਮਜ਼’ ਨੂੰ ਦਿੱਤੀ ਇੰਟਰਵਿਊ ਦੌਰਾਨ ਇਹ ਟਿੱਪਣੀ ਕੀਤੀ।

ਇਹ ਵੀ ਪੜ੍ਹੋ : ਚੀਨ ਦੇ ਤਸ਼ੱਦਦ ਦੀ ਦਾਸਤਾਨ, ਉਈਗਰ ਮੁਸਲਮਾਨਾਂ ਨੂੰ ਦੇ ਰਿਹਾ 25 ਸਾਲ ਤੱਕ ਦੀ ਸਖਤ ਸਜ਼ਾ

ਉਨ੍ਹਾਂ ਨੇ ਇੰਟਰਵਿਊ ਵਿਚ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਵੀ ਜ਼ਾਹਿਰ ਕੀਤੀ ਕਿ ਭਾਰਤ ਨਾਲ ਰਿਸ਼ਤਿਆਂ ਨੂੰ ਆਮ ਕਰਨ ਦੇ ਉਨ੍ਹਾਂ ਦੇ ਯਤਨਾਂ ’ਚ ਕੋਈ ਤਰੱਕੀ ਨਹੀ ਹੋਈ, ਹਾਲਾਂਕਿ ਉਨ੍ਹਾਂ ਨੇ 2018 ਵਿਚ ਕਾਰਜਭਾਰ ਸੰਭਾਲਣ ਤੋਂ ਕੁਝ ਸਮੇਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕੀਤਾ ਸੀ। ‘ਦਿ ਡਾਨ’ ਅਖਬਾਰ ਦੀ ਖਬਰ ਮੁਤਾਬਕ ਇਹ ਇੰਟਰਵਿਊ ਅਜਿਹੇ ਸਮੇਂ ’ਤੇ ਆਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਸ਼ੁੱਕਰਵਾਰ ਨੂੰ ਆਪਣੇ ਅਫਗਾਨੀ ਹਮਅਹੁਦਾ ਅਸ਼ਰਫ ਗਨੀ ਨਾਲ ਵ੍ਹਾਈਟ ਹਾਊਸ ਵਿਚ ਆਹਮੋ-ਸਾਹਮਣੇ ਗੱਲਬਾਤ ਕੀਤੀ।

ਪਾਕਿ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਖੇਤਰ ’ਚ ਭਾਰਤ ਵਰਗੇ ਹੋਰ ਦੇਸ਼ਾਂ ਦੇ ਮੁਕਾਬਲੇ ਉਸ ਦਾ ਅਮਰੀਕਾ ਨਾਲ ਨਜ਼ਦੀਕੀ ਰਿਸ਼ਤਾ ਰਿਹਾ ਹੈ ਤੇ ਅੱਤਵਾਦ ਖ਼ਿਲਾਫ਼ ਜੰਗ ’ਚ ਉਹ ਅਮਰੀਕਾ ਦਾ ਭਾਈਵਾਲ ਸੀ। ਉਨ੍ਹਾਂ ਕਿਹਾ ਕਿ ਹੁਣ ਅਮਰੀਕਾ ਦੇ ਅਫਗਾਨਿਸਤਾਨ ’ਚੋਂ ਜਾਣ ਤੋਂ ਬਾਅਦ ਪਾਕਿਸਤਾਨ ਮੂਲ ਤੌਰ ’ਤੇ ਇਕ ਸੱਭਿਅਕ ਰਿਸ਼ਤਾ ਚਾਹੁੰਦਾ ਹੈ ਤੇ ਅਸੀਂ ਅਮਰੀਕਾ ਨਾਲ ਆਪਣੇ ਕਾਰੋਬਾਰੀ ਰਿਸ਼ਤਿਆਂ ਵਿਚ ਸੁਧਾਰ ਕਰਨਾ ਚਾਹੁੰਦੇ ਹਾਂ। ਇਸ ਸਬੰਧੀ ਵਿਸਥਾਰ ਨਾਲ ਗੱਲ ਕਰਦਿਆਂ ਖਾਨ ਨੇ ਕਿਹਾ ਕਿ ਉਹ ਅਮਰੀਕਾ ਨਾਲ ਅਜਿਹਾ ਰਿਸ਼ਤਾ ਚਾਹੁੰਦਾ ਹੈ, ਜਿਸ ਤਰ੍ਹਾਂ ਦਾ ਭਾਰਤ ਤੇ ਬ੍ਰਿਟੇਨ ਨਾਲ ਹੈ, ਜੋ ਬਰਾਬਰੀ ਵਾਲਾ ਹੈ। ੈਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਤਵਾਦ ਖਿਲਾਫ ਲੜਾਈ ਦੌਰਾਨ ਸਬੰਧ ਥੋੜ੍ਹੇ ਅਸੰਤੁਲਿਤ ਸਨ।

ਉਨ੍ਹਾਂ ਕਿਹਾ ਕਿ ਇਹ ਅਸੰਤੁਲਿਤ ਰਿਸ਼ਤਾ ਸੀ ਕਿਉਂਕਿ ਅਮਰੀਕਾ ਨੂੰ ਲੱਗਦਾ ਸੀ ਕਿ ਉਹ ਅਮਰੀਕਾ ਨੂੰ ਸਹਾਇਤਾ ਦੇ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਪਾਕਿਸਤਾਨ ਨੂੰ ਅਜਿਹੇ ਵਿਚ ਅਮਰੀਕਾ ਦੀ ਆਗਿਆ ਮੰਨਣੀ ਹੋਵੇਗੀ ਤੇ ਅਮਰੀਕਾ ਦੀ ਗੱਲ ਮੰਨਣ ਦੀ ਕੋਸ਼ਿਸ਼ ਦੇ ਕਾਰਨ ਪਾਕਿਸਤਾਨ ਨੂੰ ਕਾਫ਼ੀ ਕੀਮਤ ਚੁਕਾਉਣੀ ਪਈ...70 ਹਜ਼ਾਰ ਪਾਕਿਸਤਾਨੀ ਮਾਰੇ ਗਏ ਤੇ 150 ਅਰਬ ਡਾਲਰ ਤੋਂ ਜ਼ਿਆਦਾ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ ਕਿਉਂਕਿ ਆਤਮਘਾਤੀ ਹਮਲੇ ਹੋ ਰਹੇ ਸਨ ਤੇ ਪੂਰੇ ਦੇਸ਼ ਵਿਚ ਬੰਬ ਫਟ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਸ ਅਸੰਤੁਲਿਤ ਰਿਸ਼ਤੇ ਨਾਲ ਮੁੱਖ ਸਮੱਸਿਆ ਸੀ ਕਿ ਪਾਕਿਸਤਾਨੀ ਸਰਕਾਰ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਹ ਸਮਰੱਥ ਨਹੀਂ ਸੀ ਤੇ ਇਸ ਕਾਰਨ ਦੋਵਾਂ ਵਿਚਾਲੇ ਅਵਿਸ਼ਵਾਸ ਪੈਦਾ ਹੋਇਆ। ਖਾਨ ਨੇ ਅੱਗੇ ਕਿਹਾ ਕਿ ਜੇ ਭਾਰਤ ਵਿਚ ਕੋਈ ਦੂਸਰੀ ਸਰਕਾਰ ਹੁੰਦੀ ਤਾਂ ਪਾਕਿਸਤਾਨ ਨਾਲ ਉਨ੍ਹਾਂ ਦੇ ਰਿਸ਼ਤੇ ਵਧੀਆ ਹੁੰਦੇ ਤੇ ਉਹ ਗੱਲਬਾਤ ਜ਼ਰੀਏ ਆਪਸੀ ਮਤਭੇਦਾਂ ਨੂੰ ਸੁਲਝਾਉਂਦੇ।
 


author

Manoj

Content Editor

Related News