ਪੱਤਰਕਾਰ ਬੀਬੀਆਂ ਲਈ ਅਸੁਰੱਖਿਅਤ ਹੈ ਪਾਕਿਸਤਾਨ, ਮਿਲਦੀਆਂ ਹਨ ਧਮਕੀਆਂ

Thursday, Jul 08, 2021 - 12:49 PM (IST)

ਪੱਤਰਕਾਰ ਬੀਬੀਆਂ ਲਈ ਅਸੁਰੱਖਿਅਤ ਹੈ ਪਾਕਿਸਤਾਨ, ਮਿਲਦੀਆਂ ਹਨ ਧਮਕੀਆਂ

ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਥਾਵਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਵਿਆਪਕ ਆਨਲਾਈਨ ਸ਼ੋਸ਼ਣ, ਨਫ਼ਰਤ ਅਤੇ ਸਰੀਰਕ ਹਿੰਸਾ ਕਾਰਨ ਔਰਤ ਪੱਤਰਕਾਰਾਂ ਦੀ ਸਥਿਤੀ ਹੋਰ ਵੀ ਭਿਆਨਕ ਹੈ। ਆਰ.ਐਸ.ਐਫ. ਦੇ (Reporters Without Borders) 2020 ਵਰਲਡ ਪ੍ਰੈਸ ਫ੍ਰੀਡਮ ਇੰਡੈਕਸ ਵਿਚ 180 ਦੇਸ਼ਾਂ ਵਿਚੋਂ ਪਾਕਿਸਤਾਨ 145ਵੇਂ ਨੰਬਰ 'ਤੇ ਹੈ।

ਮੀਡੀਆ ਵਾਚਡੌਗ ਫ੍ਰੀਡਮ ਨੈੱਟਵਰਕ  ਨੇ ਕਿਹਾ ਕਿ ਪਾਕਿਸਤਾਨ ਵਿਚ 2013 ਅਤੇ 2019 ਦਰਮਿਆਨ 33 ਪੱਤਰਕਾਰਾਂ ਨੂੰ ਉਨ੍ਹਾਂ ਦੇ ਕੰਮ ਲਈ ਮਾਰ ਦਿੱਤਾ ਗਿਆ। ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਹੈ ਕਿ ਪ੍ਰਿੰਟ ਮੀਡੀਆ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਦੇ ਇਲੈਕਟ੍ਰਾਨਿਕ ਮੀਡੀਆ ਵਿਚ ਕੰਮ ਕਰਨ ਵਾਲਿਆਂ ਦੀ ਤੁਲਨਾ ਵਿਚ ਕਾਨੂੰਨੀ ਕਾਰਵਾਈ ਦੇ ਨਿਸ਼ਾਨਾ ਬਣਾਏ ਜਾਣ ਦੀ ਸੰਭਾਵਨਾ ਦੁੱਗਣੇ ਤੋਂ ਵੱਧ ਹੈ। ਪਾਕਿਸਤਾਨ ਵਿਚ ਸਖ਼ਤ ਪੁਰਸ਼ਵਾਦੀ ਸਮਾਜਕ ਨਿਯਮਾਂ ਕਾਰਨ ਔਰਤ ਪੱਤਰਕਾਰਾਂ 'ਤੇ ਹਿੰਸਾ ਅਤੇ ਧਮਕੀਆਂ ਦਾ ਵਧੇਰੇ ਜੋਖ਼ਮ ਹੈ। 

ਪੜ੍ਹੋ ਇਹ ਅਹਿਮ ਖਬਰ- ਦੁਬਈ ਦੇ ਸਭ ਤੋਂ ਵੱਡੇ ਬੰਦਰਗਾਹ 'ਤੇ ਭਿਆਨਕ ਧਮਾਕਾ, ਹਿੱਲੀਆਂ ਸ਼ਹਿਰ ਦੀਆਂ ਇਮਾਰਤਾਂ (ਵੀਡੀਓ)

ਪਾਕਿਸਤਾਨ ਦੇ ਲੇਖਕ ਮੇਹਮਿਲ ਖਾਲਿਦ ਨੇ ਪਾਕਿਸਤਾਨ ਡੇਲੀ ਵਿਚ ਲਿਖਿਆ ਹੈ ਕਿ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਲਾਤਕਾਰ, ਸਰੀਰਕ ਹਿੰਸਾ ਅਤੇ ਜਨਤਕ ਤੌਰ 'ਤੇ ਆਪਣੇ ਨਿੱਜੀ ਅੰਕੜਿਆਂ ਦੇ ਖੁਲਾਸੇ ਕਰਨ ਦੇ ਰੂਪ ਵਿਚ ਵੱਡੀ ਗਿਣਤੀ ਵਿਚ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੱਤਰਕਾਰਾਂ ਨੇ ਆਨਲਾਈਨ ਧੱਕੇਸ਼ਾਹੀ ਦੇ ਵੱਧ ਰਹੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਹਿੰਸਾ ਭੜਕਾ ਸਕਦੇ ਹਨ ਅਤੇ ਨਤੀਜੇ ਵਜੋਂ ਨਫ਼ਰਤੀ ਅਪਰਾਧ ਵੱਧ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਮਾਹਰ ਕਹਿੰਦੇ ਹਨ ਕਿ ਪਾਕਿਸਤਾਨ ਵਿਚ ਲਿੰਗੀ ਅਸਮਾਨਤਾ ਦੇ ਖਰਾਬ ਅੰਕੜਿਆਂ ਦੇ ਮੱਦੇਨਜ਼ਰ ਔਰਤ ਪੱਤਰਕਾਰਾਂ ਨੂੰ ਆਪਣੇ ਪੁਰਸ਼ ਹਮਾਇਤੀਆਂ ਦੀ ਤੁਲਨਾ ਵਿਚ ਉੱਚ ਅਹੁਦੇ ਅਤੇ ਮਿਆਰੀ ਤਨਖਾਹ ਕਮਾਉਣ ਲਈ ਮੀਡੀਆ ਦੇ ਖੇਤਰ ਵਿਚ ਵਾਧੂ ਸਫਰ ਤੈਅ ਕਰਨਾ ਪੈਂਦਾ ਹੈ। 

ਔਰਤਾਂ ਜੋ ਮੌਜੂਦਾ ਸਰਕਾਰ ਅਤੇ ਇਸ ਦੇ ਮਹਾਮਾਰੀ ਨਾਲ ਨਜਿੱਠਣ ਦੇ ਢੰਗਾਂ ਖ਼ਿਲਾਫ਼ ਬੋਲਦੀਆਂ ਹਨ, ਨੂੰ ਗੰਭੀਰ ਰੂਪ ਵਿਚ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਵੇਂ ਕਿ ਪਿਛਲੇ ਸਾਲ ਸਰਕਾਰ ਖ਼ਿਲਾਫ਼ ਇਕ ਪਟੀਸ਼ਨ 'ਤੇ ਦਸਤਖ਼ਤ ਕਰਨ ਵਾਲੀਆਂ ਔਰਤ ਪੱਤਰਕਾਰਾਂ ਨੇ ਖੁਲਾਸਾ ਕੀਤਾ ਸੀ। ਪੱਤਰਕਾਰਾਂ ਨੇ ਰਿਪੋਰਟ ਵਿਚ ਕਿਹਾ,"ਸਾਨੂੰ ਆਪਣੇ ਸੁਤੰਤਰ ਭਾਸ਼ਣ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਜਨਤਕ ਭਾਸ਼ਣ ਵਿਚ ਹਿੱਸਾ ਲੈਣ ਤੋਂ ਰੋਕਿਆ ਜਾ ਰਿਹਾ ਹੈ। ਜਦੋਂ ਅਸੀਂ ਸਵੈ-ਸੈਂਸਰ ਕਰਦੇ ਹਾਂ, ਤਾਂ ਦੂਜਿਆਂ ਨੂੰ ਆਪਣੇ ਵਿਚਾਰ ਬਣਾਉਣ ਲਈ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕਿਆ ਜਾਂਦਾ ਹੈ, ਜੋ ਕਿ ਆਰਟੀਕਲ 19-ਏ ਦੇ ਤਹਿਤ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ।" ਉਹਨਾਂ ਨੇ ਅੱਗੇ ਕਿਹਾ,"ਕੁਝ ਮਾਮਲਿਆਂ ਵਿਚ, ਹੈਕਿੰਗ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਪੱਤਰਕਾਰਾਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਤੋਂ ਬਾਹਰ ਕਰ ਦਿੱਤਾ ਗਿਆ ਹੈ।" ਪਾਕਿਸਤਾਨ ਵਿਚ ਮੀਡੀਆ ਨੂੰ ਬਹੁਤ ਜ਼ਿਆਦਾ ਸੈਂਸਰ ਕੀਤਾ ਗਿਆ ਹੈ ਅਤੇ ਸੱਤਾ ਜਾਂ ਅਦਾਰੇ ਵਿਚ ਆਉਣ ਵਾਲੇ ਲੋਕਾਂ ਦੀ ਕਿਸੇ ਵੀ ਆਲੋਚਨਾ ਨੂੰ ਦਬਾ ਦਿੱਤਾ ਜਾਂਦਾ ਹੈ। 


author

Vandana

Content Editor

Related News