ਪਾਕਿ ਦੀ ਇਹ ਯੂਨੀਵਰਸਿਟੀ 14 ਫਰਵਰੀ ਨੂੰ ਮਨਾਵੇਗੀ 'ਸਿਸਟਰਸ ਡੇਅ'

Sunday, Jan 13, 2019 - 10:09 PM (IST)

ਲਾਹੌਰ — ਪਾਕਿਸਤਾਨ ਦੀ ਇਕ ਯੂਨੀਵਰਸਿਟੀ 'ਇਸਲਾਮੀ ਰਵਾਇਤਾਂ' ਨੂੰ ਵਧਾਉਣ ਲਈ 14 ਫਰਵਰੀ 1 'ਸਿਸਟਰਸ ਡੇਅ' (ਭੈਣ ਦਿਵਸ) ਮਨਾਵੇਗਾ। ਯੂਨੀਵਰਸਿਟੀ ਦੇ ਕੁਲਪਤੀ ਨੇ ਇਹ ਜਾਣਕਾਰੀ ਦਿੱਤੀ। ਡਾਨ ਨਿਊਜ਼ ਨੇ ਖਬਰ ਦਿੱਤੀ ਹੈ ਕਿ ਫੈਸਲਾਬਾਦ ਦੇ ਖੇਤੀਬਾੜੀ ਯੂਨੀਵਰਸਿਟੀ ਦੇ ਕੁਲਪਤੀ ਜ਼ਫਰ ਇਕਬਾਲ ਰੰਧਾਵਾ ਅਤੇ ਹੋਰ ਫੈਸਲੇ ਕਰਨ ਵਾਲਿਆਂ ਨੇ ਤੈਅ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਸਕਾਰਫ ਅਤੇ ਅਬਾਇਆ (ਕੱਪੜੇ) ਤੋਹਫੇ 'ਚ ਦਿੱਤੇ ਜਾ ਸਕਦੇ ਹਨ।

PunjabKesari
ਖਬਰ 'ਚ ਕਿਹਾ ਗਿਆ ਹੈ ਕਿ ਕੁਲਪਤੀ ਦਾ ਮੰਨਣਾ ਹੈ ਕਿ ਇਹ ਪਾਕਿਸਤਾਨ ਦੀ ਤਹਿਜ਼ੀਬ ਅਤੇ ਇਸਲਾਮ ਮੁਤਾਬਕ ਹੈ। ਦੁਨੀਆ ਭਰ 'ਚ 14 ਫਰਵਰੀ ਨੂੰ ਵੈਲੇਂਟਾਈਨ ਡੇਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਸ ਦਿਨ ਲੋਕ, ਵਧਾਈਆਂ ਅਤੇ ਤੋਹਫਿਆਂ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ 'ਇਸਲਾਮੀ ਰਵਾਇਤਾਂ' ਨੂੰ ਵਧਾਉਣ ਲਈ 14 ਫਰਵਰੀ ਨੂੰ 'ਸਿਸਟਰਸ ਡੇਅ' ਮਨਾਵੇਗੀ। ਡਾਨ ਨਿਊਜ਼ ਟੀ. ਵੀ. ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਸਿਸਟਰਸ ਡੇਅ ਮਨਾਉਣ ਦਾ ਉਨ੍ਹਾਂ ਦਾ ਸੁਝਾਅ ਕੰਮ ਕਰੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਹਾਲਾਂਕਿ ਕੁਝ ਮੁਸਲਿਮਾਂ ਨੇ ਵੈਲੇਂਟਾਈਨ ਡੇਅ ਨੂੰ ਖਤਰੇ 'ਚ ਬਦਲ ਦਿੱਤਾ ਹੈ। ਮੇਰਾ ਮੰਨਣਾ ਹੈ ਕਿ ਜੇਕਰ ਖਤਰਾ ਹੈ ਤਾਂ ਇਸ ਨੂੰ ਮੌਕੇ 'ਚ ਬਦਲੀਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਸਟਰਸ ਡੇਅ ਮਨਾਉਣ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਵੇਗਾ ਕਿ ਪਾਕਿਸਤਾਨ 'ਚ ਭੈਣਾਂ ਨੂੰ ਕਿੰਨਾ ਪਿਆਰ ਮਿਲਦਾ ਹੈ। ਰੰਧਾਵਾ ਨੇ ਆਖਿਆ ਕਿ ਭਰਾ ਅਤੇ ਭੈਣ ਦੇ ਪਿਆਰ ਤੋਂ ਵੱਡਾ ਕੋਈ ਪਿਆਰ ਹੈ? ਸਿਸਟਰਸ ਡੇਅ ਪਤੀ-ਪਤਨੀ ਦੇ ਪਿਆਰ ਤੋਂ ਵੱਡਾ ਹੈ।


Related News