ਪਾਕਿਸਤਾਨ 60 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ
Wednesday, Aug 17, 2022 - 10:46 AM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਡੂੰਘਾ ਕਰਜ਼ਾਈ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਕਰਜ਼ਾ ਦੇਣਦਾਰੀ ਲਗਭਗ 60 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇਸ ਵਿੱਚੋਂ ਇੱਕ ਚੌਥਾਈ ਕਰਜ਼ਾ ਹਾਲ ਦੇ ਸਾਲ ਵਿੱਚ ਹੀ ਹੈ। ਪਿਛਲੇ ਇੱਕ ਸਾਲ ਵਿੱਚ ਜਨਤਕ ਕਰਜ਼ੇ ਵਿੱਚ ਕਰੀਬ 9 ਲੱਖ ਕਰੋੜ ਦਾ ਵਾਧਾ ਹੋਇਆ ਹੈ। ਇਹ ਅਜਿਹਾ ਕਰਜ਼ਾ ਹੈ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਫਿਨਲੈਂਡ ਦੀ ਰੂਸ ਖ਼ਿਲਾਫ਼ ਕਾਰਵਾਈ, ਰੂਸੀ ਸੈਲਾਨੀਆਂ ਲਈ ਵੀਜ਼ਾ ਨਿਯਮ ਕੀਤੇ ਸਖ਼ਤ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਰਾਜ ਦੇ ਆਖਰੀ ਦਿਨਾਂ ’ਚ ਲੋਕਾਂ ਨਾਲ ਵੱਡਾ ਵਾਅਦਾ ਕੀਤਾ ਸੀ। ਉਨ੍ਹਾਂ ਜਨਤਕ ਕਰਜ਼ੇ ਨੂੰ 20 ਲੱਖ ਕਰੋੜ ਰੁਪਏ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਇਸ ਨੂੰ ਘਟਾਉਣ ਤੋਂ ਪਹਿਲਾਂ ਹੀ ਗੱਦੀ ਛੱਡ ਕੇ ਚਲੇ ਗਏ। ਆਰਥਿਕਤਾ ਦੀ ਗੱਲ ਕਰੀਏ ਤਾਂ 2018 'ਚ ਪਾਕਿਸਤਾਨ ਦਾ ਕੁੱਲ ਕਰਜ਼ਾ ਅਤੇ ਦੇਣਦਾਰੀਆਂ 76.4 ਫੀਸਦੀ ਦੇ ਬਰਾਬਰ ਸਨ, ਜੋ ਇਸ ਸਾਲ ਜੂਨ ਤੱਕ ਵਧ ਕੇ 89.2 ਫੀਸਦੀ ਹੋ ਗਈਆਂ।