22 ਸਾਲ ਬਾਅਦ ਮੁੜ ਸ਼ੁਰੂ ਹੋਵੇਗੀ ਲਾਹੌਰ-ਵਾਹਘਾ ਟਰੇਨ ਸੇਵਾ

12/09/2019 9:46:37 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਲਾਹੌਰ ਤੋਂ ਵਾਹਘਾ ਰੇਲਵੇ ਸਟੇਸ਼ਨ ਦੇ ਵਿਚ 22 ਸਾਲਾਂ ਬਾਅਦ ਇਕ ਵਾਰ ਫਿਰ 14 ਦਸੰਬਰ ਤੋਂ ਟਰੇਨ ਚੱਲੇਗੀ। ਇਸ ਟਰੇਨ ਵਿਚ 181 ਯਾਤਰੀ ਸਫਰ ਕਰ ਸਕਦੇ ਹਨ ਜੋ ਪਾਕਿਸਤਾਨ ਅਤੇ ਭਾਰਤ ਸੀਮਾ ’ਤੇ ਰੋਜ਼ ਸ਼ਾਮ ਹੋਣ ਵਾਲੇ ਫਲੈਗ ਸਮਾਰੋਹ ਦਾ ਆਨੰਦ ਲੈ ਸਕਦੇ ਹਨ। ਪਾਕਿਸਤਾਨ ਰੇਲਵੇ ਦੇ ਮੁੱਖ ਕਾਰਜਕਾਰੀ ਸੁਪਰਡੈਂਟ ਆਮਿਰ ਬਲੋਚ ਨੇ ਦੱਸਿਆ ਕਿ ਟਰੇਨ ਦੇ ਫਿਰ ਤੋਂ ਸੰਚਾਲਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। 

ਦੋ ਕੋਚਾਂ ਵਾਲੀ ਇਸ ਟਰੇਨ ਦੀ ਮੁਰੰਮਤ ਦਾ ਕੰਮ ਪੂਰਾ ਹੋ ਚੁੱਕਾ ਹੈ। ਇਹ ਟਰੇਨ ਦਿਨਭਰ ਵਿਚ 4 ਚੱਕਰ ਲਗਾਏਗੀ, ਜਿਸ ਦਾ ਕਿਰਾਇਆ 30 ਰੁਪਏ ਹੋਵੇਗਾ। 1997 ਤੱਕ ਲਾਹੌਰ ਅਤੇ ਵਾਹਘਾ ਸਟੇਸ਼ਨ ਦੇ ਵਿਚ ਇਸ ਟਰੇਨ ਦਾ ਸੰਚਾਲਨ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਰੇਲਵੇ ਨੇ ਲਾਹੌਰ ਅਤੇ ਵਾਹਘਾ ਵਿਚ ਜਾਲੋ ਪਾਰਕ ਆਉਣ ਵਾਲੇ ਲੋਕਾਂ ਨੂੰ ਚੰਗੀ ਆਵਾਜਾਈ ਸਹੂਲਤ ਦੇਣ ਲਈ ਰੋਜ਼ਾਨਾ ਆਧਾਰ ’ਤੇ ਸੇਵਾ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਲਿਆ ਹੈ। 

ਬਲੋਚ ਨੇ ਜ਼ੋਰ ਦੇ ਕੇ ਕਿਹਾ,‘‘ਜੇਕਰ ਮੰਗ ਵਿਚ ਵਾਧਾ ਹੁੰਦਾ ਹੈ ਤਾਂ ਯਾਤਰੀ ਬੋਗੀਆਂ ਨੂੰ ਮੁੜ ਬਣਾਇਆ ਜਾ ਸਕਦਾ ਹੈ ਅਤੇ ਸ਼ਟਲ ਸੇਵਾ ਵਿਚ ਜੋੜਿਆ ਜਾ ਸਕਦਾ ਹੈ।'' ਉਨ੍ਹਾਂ ਨੇ ਇਹ ਪ੍ਰਸਤਾਵ ਵੀ ਦਿੱਤਾ ਕਿ ਯਾਤਰੀਆਂ ਦੀ ਸਹੂਲਤ ਲਈ ਟਰੇਨ ਸੇਵਾ ਦਾ ਸ਼ਾਹਦਰਾ ਰੇਲਵੇ ਸਟੇਸ਼ਨ, ਕੋਟ ਲਖਪਤ ਅਤੇ ਕੋਟ ਰਾਧਾ ਕ੍ਰਿਸ਼ਨ ਰੇਲਵੇ ਸਟੇਸ਼ਨ ਤੱਕ ਵਿਸਥਾਰ ਕੀਤਾ ਜਾਵੇਗਾ।


Vandana

Content Editor

Related News