ਪਾਕਿਸਤਾਨ : ਸਰਵਉੱਚ ਧਾਰਮਿਕ ਸੰਗਠਨ ਦਾ ਹਿੰਦੂ ਮੰਦਰ ਦੀ ਉਸਾਰੀ ਨੂੰ ਲੈ ਕੇ ਫ਼ੈਸਲਾ

Friday, Oct 30, 2020 - 07:55 AM (IST)

ਇਸਲਾਮਾਬਾਦ, (ਭਾਸ਼ਾ)-ਪਾਕਿਸਤਾਨ ਦੇ ਸਰਵ ਉੱਚ ਧਾਰਮਿਕ ਸੰਗਠਨ ਨੇ ਕਿਹਾ ਕਿ ਇਸਲਾਮਾਬਾਦ ਜਾਂ ਪੂਰੇ ਦੇਸ਼ ਦੇ ਕਿਸੇ ਵੀ ਹਿੱਸੇ ’ਚ ਹਿੰਦੂ ਮੰਦਰ ਦੀ ਉਸਾਰੀ ’ਤੇ ਕੋਈ ਸੰਵਿਧਾਨਕ ਅਤੇ ਸ਼ਰੀਆ ਪਾਬੰਦੀ ਨਹੀਂ ਹੈ।

‘ਡਾਨ ਨਿਊਜ਼’ ਦੀ ਰਿਪੋਰਟ ਮੁਤਾਬਕ ਇਸਲਾਮੀ ਵਿਚਾਰਧਾਰਾ ਪ੍ਰੀਸ਼ਦ (ਸੀ. ਆਈ. ਆਈ.) ਨੇ ਸੰਵਿਧਾਨ ਅਤੇ 1950 ’ਚ ਹੋਏ ਲਿਆਕਤ-ਨਹਿਰੂ ਸਮਝੌਤੇ ਦੇ ਆਧਾਰ ’ਤੇ ਇਕ ਬੈਠਕ ’ਚ ਇਹ ਫ਼ੈਸਲਾ ਲਿਆ। ਸੀ. ਆਈ. ਆਈ. ਨੇ ਸਰਕਾਰ ਨੂੰ ਸੈਦਪੁਰ ਪਿੰਡ ’ਚ ਸਥਿਤ ਇਕ ਪ੍ਰਾਚੀਨ ਮੰਦਰ ਅਤੇ ਬਿਲਕੁਲ ਉਸ ਨਾਲ ਲੱਗਦੀ ਧਰਮਸ਼ਾਲਾ ਨੂੰ ਵੀ ਇਸਲਾਮਾਬਾਦ ਦੇ ਹਿੰਦੂ ਭਾਈਚਾਰੇ ਨੂੰ ਸੌਂਪਣ ਦੀ ਆਗਿਆ ਦਿੱਤੀ।

ਇਹ ਵੀ ਪੜ੍ਹੋ- ਅਮਰੀਕਾ : ਤੂਫ਼ਾਨ ਨੇ ਮਚਾਈ ਭਾਰੀ ਤਬਾਹੀ, 6 ਲੋਕਾਂ ਦੀ ਮੌਤ ਤੇ ਅਰਬਾਂ ਡਾਲਰ ਦਾ ਨੁਕਸਾਨ
ਪ੍ਰੀਸ਼ਦ ਨੇ ਕਿਹਾ ਕਿ ਇਸਲਾਮਾਬਾਦ ’ਚ ਮੌਜੂਦਾ ਆਬਾਦੀ ਦੇ ਮੱਦੇਨਜ਼ਰ ਸੈਦਪੁਰ ਪਿੰਡ ’ਚ ਸਥਿਤ ਇਕ ਪ੍ਰਾਚੀਨ ਮੰਦਰ ਅਤੇ ਉਸ ਨਾਲ ਲੱਗਦੀ ਧਰਮਸ਼ਾਲਾ ਨੂੰ ਹਿੰਦੂ ਭਾਈਚਾਰੇ ਲਈ ਖੋਲ੍ਹਿਆ ਜਾਵੇ ਅਤੇ ਉਨ੍ਹਾਂ ਲਈ ਉੱਥੇ ਪੁੱਜਣ ਦੀ ਸਹੂਲਤ ਉਪਲਬਧ ਕਰਾਈ ਜਾਵੇ ਤਾਕਿ ਉਹ ਆਪਣੇ ਧਾਰਮਿਕ ਕਰਮਕਾਂਡ ਕਰ ਸਕਣ।


Lalita Mam

Content Editor

Related News