ਪਾਕਿ ਅਗਲੇ ਹਫਤੇ ਤੋਂ ਕੋਵਿਡ-19 ਟੀਕਾਕਰਣ ਕਰੇਗਾ ਸ਼ੁਰੂ

Thursday, Jan 28, 2021 - 07:33 PM (IST)

ਇਸਲਾਮਾਬਾਦ-ਪਾਕਿਸਤਾਨ ਅਗਲੇ ਹਫਤੇ ਕੋਵਿਡ-19 ਟੀਕਾਕਰਣ ਮੁਹਿੰਮ ਸ਼ੁਰੂ ਕਰੇਗਾ ਅਤੇ ਸ਼ੁਰੂਆਤੀ ਪੜ੍ਹਾਅ 'ਚ ਇਹ ਟੀਕਾ ਮੋਹਰੀ ਮੋਰਚਿਆਂ ਦੇ ਸਿਹਤ ਮੁਲਾਜ਼ਮਾਂ ਨੂੰ ਲਾਇਆ ਜਾਵੇਗਾ। ਨੈਸ਼ਨਲ ਕਮਾਂਡ ਅਤੇ ਮੁਹਿੰਮ ਕੇਂਦਰ ਦੀ ਅਗਵਾਈ ਕਰ ਰਹੇ ਯੋਜਨਾ ਮੰਤਰੀ ਅਸਰ ਉਮਰ ਨੇ ਬੁੱਧਵਾਰ ਨੂੰ ਟਵੀਟ ਕੀਤਾ, ਟੀਕਾਕਰਣ ਮੁਹਿੰਮ ਚਲਾਉਣ ਦਾ ਇੰਤਜ਼ਾਮ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ

ਦੇਸ਼ 'ਚ ਸੈਂਕੜੇ ਟੀਕਾਕਰਣ ਕੇਂਦਰਾਂ 'ਚ ਕੋਵਿਡ-19 ਦਾ ਟੀਕਾ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੋਹਰੀ ਮੋਰਚਿਆਂ ਦੇ ਸਿਹਤ ਮੁਲਾਜ਼ਮਾਂ ਦਾ ਟੀਕਾਕਰਣ ਅਗਲੇ ਹਫਤੇ ਤੋਂ ਸ਼ੁਰੂ ਹੋਵੇਗਾ। ਚੀਨ ਨੇ ਜਨਵਰੀ ਦੇ ਆਖਿਰ ਤੱਕ ਪਾਕਿਸਤਾਨ ਨੂੰ ਕੋਵਿਡ-19 ਟੀਕੇ ਦੀਆਂ 5,00,000 ਖੁਰਾਕਾਂ ਮੁਫਤ 'ਚ ਉਪਲੱਬਧ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਤਿੰਨ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਸੀ ਜਿਨ੍ਹਾਂ 'ਚ 'ਆਕਸਫੋਰਡ-ਐਕਸਟਰਾਜੇਨੇਕਾ', ਚੀਨ ਵਿਕਸਿਤ ਅਤੇ ਚੀਨੀ ਕੰਪਨੀ 'ਸੀਨੋਫਾਰਮ' ਨਿਰਮਿਤ ਟੀਕਾ ਅਤੇ ਰੂਸ ਵਿਕਸਿਤ 'ਸਪੂਤਨਿਕ ਵੀ' ਸ਼ਾਮਲ ਹੈ।

ਇਹ ਵੀ ਪੜ੍ਹੋ -WHO ਟੀਮ ਨੇ ਚੀਨ 'ਚ ਕੋਵਿਡ-19 ਜਾਂਚ ਮਿਸ਼ਨ ਦੀ ਕੀਤੀ ਸ਼ੁਰੂਆਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News