ਪਾਕਿਸਤਾਨ ''ਚ ਅੱਤਵਾਦੀ ਹਮਲਾ, 2 ਫੌਜੀਆਂ ਦੀ ਮੌਤ

Wednesday, Feb 07, 2018 - 04:07 PM (IST)

ਪਾਕਿਸਤਾਨ ''ਚ ਅੱਤਵਾਦੀ ਹਮਲਾ, 2 ਫੌਜੀਆਂ ਦੀ ਮੌਤ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪੱਛਮੀ-ਉੱਤਰੀ ਕਬਾਇਲੀ ਖੇਤਰ ਵਿਚ ਮੰਗਲਵਾਰ ਦੀ ਰਾਤ ਨੂੰ ਫੌਜੀ ਵਾਹਨ 'ਤੇ ਕੀਤੇ ਗਏ ਅੱਤਵਾਦੀ ਹਮਲੇ 'ਚ 2 ਫੌਜੀ ਮਾਰੇ ਗਏ ਅਤੇ 3 ਹੋਰ ਜ਼ਖਮੀ ਹੋ ਗਏ। ਇਹ ਹਮਲਾ ਉੱਤਰੀ ਵਜ਼ੀਰਿਸਤਾਨ ਦੇ ਇਡਾਕ ਪਿੰਡ 'ਚ ਹੋਇਆ ਹੈ। ਉੱਤਰੀ ਵਜ਼ੀਰਿਸਤਾਨ ਅਸ਼ਾਂਤ ਅਫਗਾਨ ਸਰਹੱਦ ਨਾਲ ਲੱਗਦੇ 7 ਕਬਾਇਲੀ ਜ਼ਿਲਿਆਂ ਵਿਚੋਂ ਇਕ ਹੈ।
ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਵਿਰੁੱਧ ਫੌਜੀ ਕਾਰਵਾਈ ਦੇ ਸਮਰਥਕ ਸਥਾਨਕ ਨੇਤਾ ਮਲਿਕ ਮਾਰੂਕ ਨੂੰ ਨਿਸ਼ਾਨਾ ਬਣਾਉਣ ਲਈ ਇਹ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਜ਼ਖਮੀ ਹੋਏ ਮਾਰੂਕ ਅਤੇ 2 ਹੋਰ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਫਿਲਹਾਲ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤਹਿਰੀਕ-ਏ-ਤਾਲਿਬਾਨ ਅਕਸਰ ਸੁਰੱਖਿਆ ਫੋਰਸਾਂ ਅਤੇ ਉਨ੍ਹਾਂ ਦੇ ਸਮਰਥਕ ਸਥਾਨਕ ਲੋਕਾਂ 'ਤੇ ਅਜਿਹੇ ਹਮਲੇ ਕਰਦਾ ਹੈ।


Related News