ਵੱਖਵਾਦੀ ਨੇਤਾ ਗਿਲਾਨੀ ਨੂੰ ਪਾਕਿ ਦੇਵੇਗਾ ਸਰਬ ਉੱਚ ਸਨਮਾਨ ''ਨਿਸ਼ਾਨ-ਏ-ਪਾਕਿਸਤਾਨ''

07/28/2020 6:22:11 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਕਸ਼ਮੀਰ ਦੇ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੂੰ ਦੇਸ਼ ਦਾ ਸਰਵ ਉੱਚ ਸਨਮਾਨ 'ਨਿਸ਼ਾਨ-ਏ-ਪਾਕਿਸਤਾਨ' ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪਾਕਿਸਤਾਨੀ ਸੈਨੇਟ ਵਿਚ ਪ੍ਰਸਤਾਵ ਸਵੀਕਾਰ ਹੋ ਗਿਆ ਹੈ। ਸੈਨੇਟ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਇਸਲਾਮਾਬਾਦ ਵਿਚ ਪ੍ਰਸਤਾਵਿਤ ਇਕ ਯੂਨੀਵਰਸਿਟੀ ਦਾ ਨਾਮ ਵੀ ਗਿਲਾਨੀ ਦੇ ਨਾਮ 'ਤੇ ਰੱਖਿਆ ਜਾਵੇ। ਪ੍ਰਸਤਾਵ ਵਿਚ ਇਹ ਮੰਗ ਵੀ ਕੀਤੀ ਗਈ ਕਿ ਗਿਲਾਨੀ ਦੀ ਜੀਵਨੀ ਨੂੰ ਰਾਸ਼ਟਰੀ ਅਤੇ ਸੂਬਾਈ ਪੱਧਰ 'ਤੇ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕੀਤਾ ਜਾਵੇ। 

ਪਾਕਿ ਸੈਨੇਟ ਮਤਲਬ ਸੰਸਦ ਦੇ ਉੱਚ ਸਦਨ ਨੇ ਸੋਮਵਾਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਸੈਨੇਟ ਨੇ ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ-370 ਦੀ ਵਿਵਸਥਾ ਦੇ ਖਤਮ ਕੀਤੇ ਜਾਣ ਦੀ ਪਹਿਲੀ ਵਰ੍ਹੇਗੰਢ 'ਤੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਵਿਚ ਬਣੀ ਆਪਣੀ ਕਥਿਤ ਵਿਧਾਨਸਭਾ ਵਿਚ 5 ਅਗਸਤ ਨੂੰ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਵੀ ਇਜਾਜ਼ਤ ਦਿੱਤੀ ਹੈ। ਇੱਥੇ ਦੱਸ ਦਈਏ ਕਿ 90 ਸਾਲਾ ਸਈਦ ਅਲੀ ਸ਼ਾਹ ਗਿਲਾਨੀ ਨੇ ਕਰੀਬ ਇਕ ਮਹੀਨਾ ਪਹਿਲਾਂ ਹੀ ਆਲ ਪਾਰਟੀ ਹੁਰੀਅਤ ਕਾਨਫਰੰਸ ਵਿਚ ਆਪਣੇ 'ਲਾਈਫਟਾਈਮ ਚੇਅਰਮੈਨ' ਦੇ ਅਹੁਦੇ ਤੋਂ ਅਸਤੀਫ ਦਿੱਤਾ ਸੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਗੂਗਲ 'ਤੇ ਯੂਜ਼ਰਸ ਦੀਆਂ ਨਿੱਜੀ ਜਾਣਕਾਰੀਆਂ ਦੀ ਵਰਤੋਂ ਸਬੰਧੀ ਮਾਮਲਾ ਦਰਜ

ਸਨਮਾਨ ਦੇਣ ਦੇ ਪਿੱਛੇ ਦਾ ਉਦੇਸ਼
ਗਿਲਾਨੀ ਨੂੰ ਇਹ ਸਨਮਾਨ ਜੰਮੂ-ਕਸ਼ਮੀਰ ਵਿਚ ਉੱਥੋਂ ਦੇ ਲੋਕਾਂ ਦੇ ਅਧਿਕਾਰਾਂ ਦੇ ਲਈ ਆਵਾਜ਼ ਚੁੱਕਣ ਲਈ ਦਿੱਤਾ ਜਾ ਰਿਹਾ ਹੈ। ਪਾਕਿ ਸੈਨੇਟ ਨੇ ਪ੍ਰਸਤਾਵ ਪਾਸ ਕਰਦਿਆਂ ਕਿਹਾ ਕਿ ਉਹਨਾਂ ਨੇ ਜੰਮੂ-ਕਸ਼ਮੀਰ ਵਿਚ ਰਹਿੰਦੇ ਹੋਏ ਭਾਰਤੀ ਫੌਜ ਅਤੇ ਸਰਕਾਰਾਂ ਦੇ ਵਿਰੁੱਧ ਆਵਾਜ਼ ਚੁੱਕੀ ਅਤੇ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੀ ਆਵਾਜ਼ ਬਣੇ। ਉੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਸਰਕਾਰ ਅਤੇ ਆਈ.ਐੱਸ.ਆਈ. ਲੰਬੇ ਸਮੇਂ ਤੋਂ ਗਿਲਾਨੀ ਨੂੰ ਕਿਨਾਰੇ ਲਗਾਉਣਾ ਚਾਹੁੰਦੀ ਸੀ ਅਤੇ ਇਹ ਫੈਸਲਾ ਉਹਨਾਂ ਦੇ ਅਸਤੀਫੇ ਦੇ ਬਾਅਦ ਸਥਿਤੀਆਂ ਸੁਧਾਰਨ ਲਈ ਕਦਮ ਭਰ ਹੈ।

ਭਾਜਪਾ ਨੇ ਕੀਤਾ ਵਿਰੋਧ
ਗਿਲਾਨੀ ਨੂੰ ਨਿਸ਼ਾਨ-ਏ-ਪਾਕਿਸਤਾਨ ਨਾਲ ਸਨਮਾਨਿਤ ਕਰਨ ਦੇ ਫੈਸਲੇ 'ਤੇ ਜੰਮੂ-ਕਸ਼ਮੀਰ ਭਾਜਪਾ ਨੇ ਵਿਰੋਧ ਪ੍ਰਗਟ ਕੀਤਾ ਹੈ। ਜੰਮੂ-ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਇਸ ਸਬੰਧੀ ਕਿਹਾ ਕਿ ਹੁਰੀਅਤ ਅਤੇ ਪਾਕਿਸਤਾਨ ਵਿਚ ਕੋਈ ਫਰਕ ਨਹੀਂ ਹੈ। ਦੋਵੇਂ ਇਕ ਹੀ ਹਨ। ਇੱਥੇ ਹੁਰੀਅਤ ਦੇ ਨੇਤਾ ਪਾਕਿਸਤਾਨ ਦੇ ਇਸ਼ਾਰਿਆਂ 'ਤੇ ਚੱਲਦੇ ਹਨ ਅਤੇ ਕਾਰਵਾਈਆਂ ਨੂੰ ਅੰਜਾਮ ਦਿੰਦੇ ਹਨ, ਜਿਸ ਦਾ ਅੰਜਾਮ ਜੰਮੂ-ਕਸ਼ਮੀਰ ਦੇ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ।


Vandana

Content Editor

Related News