ਪਾਕਿ ਨੇ ਟਰੰਪ ਦੀ ਟਿੱਪਣੀ 'ਤੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ
Tuesday, Jan 02, 2018 - 03:20 PM (IST)

ਇਸਲਾਮਾਬਾਦ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੋਸ਼ਾਂ ਦੇ ਬਾਅਦ ਆਪਣਾ ਵਿਰੋਧ ਦਰਜ ਕਰਾਉਣ ਲਈ ਹੁਣ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਡੈਵਿਡ ਹੇਡ ਨੂੰ ਤਲਬ ਕੀਤਾ ਗਿਆ ਹੈ। ਟਰੰਪ ਨੇ ਪਾਕਿਸਤਾਨ 'ਤੇ ਅਰਬਾਂ ਡਾਲਰ ਦੀ ਵਿਦੇਸ਼ੀ ਮਦਦ ਦੇ ਬਦਲੇ ਵਿਚ ਅੱਤਵਾਦੀਆਂ ਨੂੰ ਪਨਾਹ ਦੇ ਕੇ ਅਮਰੀਕਾ ਨਾਲ ਝੂਠ ਬੋਲਣ ਅਤੇ ਉਸ ਨੂੰ ਧੋਖਾ ਦੇਣ ਦੇ ਦੋਸ਼ ਲਗਾਏ ਹਨ। ਪਾਕਿਸਤਾਨੀ ਅਖਬਾਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕੱਲ ਰਾਤ ਹੇਲ ਨੂੰ ਸੰਮਨ ਭੇਜਿਆ। ਵਿਦੇਸ਼ ਸਕੱਤਰ ਤੇਹਮੀਨਾ ਜਾਂਜੁਆ ਨੇ ਟਰੰਪ ਦੀਆਂ ਟਿੱਪਣੀਆਂ ਨੂੰ ਲੈ ਕੇ ਹੇਲ ਤੋਂ ਸਪੱਸ਼ਟੀਕਰਨ ਮੰਗਿਆ ਹੈ। ਵਿਦੇਸ਼ ਦਫਤਰ ਦੇ ਅਧਿਕਾਰੀਆਂ ਵਲੋਂ ਹਾਲੇ ਇਸ ਸੰਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।