ਪਾਕਿਸਤਾਨ ਨੇ ਜੰਗਬੰਦੀ ਦੇ ਉਲੰਘਣਾਂ ''ਤੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

Wednesday, Aug 14, 2019 - 07:54 PM (IST)

ਪਾਕਿਸਤਾਨ ਨੇ ਜੰਗਬੰਦੀ ਦੇ ਉਲੰਘਣਾਂ ''ਤੇ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਇਸਲਾਮਾਬਾਦ— ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਲੂਵਾਲੀਆ ਨੂੰ ਤਲਬ ਕੀਤਾ ਹੈ ਤੇ ਕੰਟਰੋਲ ਲਾਈਨ 'ਤੇ ਭਾਰਤੀ ਫੌਜੀਆਂ ਵਲੋਂ ਕਥਿਤ ਬਿਨਾਂ ਉਕਸਾਵੇ ਦੇ ਜੰਗਬੰਦੀ ਦੇ ਉਲੰਘਣ ਦੀ ਨਿੰਦਾ ਕੀਤੀ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ 13 ਅਗਸਤ ਨੂੰ ਹਾਟ ਸਪ੍ਰਿੰਗ ਸੈਕਟਰ 'ਚ ਭਾਰਤੀ ਫੌਜੀਆਂ ਵਲੋਂ ਬਿਨਾਂ ਕਾਰਨ ਜੰਗਬੰਦੀ ਦੇ ਉਲੰਘਣ ਦੀ ਨਿੰਦਾ ਦੇ ਲਈ ਆਲੂਵਾਲੀਆਂ ਨੂੰ ਤਲਬ ਕੀਤਾ, ਜਿਸ 'ਚ ਇਕ ਪਿੰਡ ਦੇ 38 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਫੈਸਲ ਨੇ ਦੋਸ਼ ਲਾਇਆ ਕਿ ਕੰਟਰੋਲ ਲਾਈਨ ਤੇ ਕੰਮਕਾਜੀ ਸਰਹੱਦ 'ਤੇ ਭਾਰਤੀ ਫੌਜੀ ਲਗਾਤਾਰ ਆਮ ਲੋਕਾਂ ਦੀ ਆਬਾਦੀ ਵਾਲੇ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।


author

Baljit Singh

Content Editor

Related News