ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਕੀਤਾ ਤਲਬ, ਬਜ਼ੁਰਗ ਦੀ ਮੌਤ 'ਤੇ ਜਤਾਇਆ ਵਿਰੋਧ
Wednesday, Aug 23, 2023 - 02:19 AM (IST)

ਇਸਲਾਮਾਬਾਦ (ਪੀ.ਟੀ.ਆਈ.) : ਪਾਕਿਸਤਾਨ ਨੇ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਦੇ ਇੰਚਾਰਜ ਨੂੰ ਤਲਬ ਕੀਤਾ ਅਤੇ ਕੰਟਰੋਲ ਰੇਖਾ 'ਤੇ ਕਥਿਤ ਗੋਲ਼ੀਬਾਰੀ ਵਿਚ ਇਕ 60 ਸਾਲਾ ਵਿਅਕਤੀ ਦੀ ਮੌਤ 'ਤੇ ਆਪਣਾ ਵਿਰੋਧ ਦਰਜ ਕਰਵਾਇਆ। ਪਾਕਿਸਤਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕੋਟਲੀ ਜ਼ਿਲ੍ਹੇ ਦੇ ਨਿਕਿਆਲ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰ ਤੋਂ ਬਿਨਾਂ ਭੜਕਾਹਟ ਦੇ ਗੋਲ਼ੀਬਾਰੀ 'ਚ ਓਲੀ ਪਿੰਡ ਦਾ ਘੀਆਸ ਨਾਂ ਦਾ ਵਿਅਕਤੀ ਮਾਰਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਪਾਕਿ ਰੇਂਜਰਾਂ ਨੇ 6 ਪੰਜਾਬੀ ਨੌਜਵਾਨ ਕੀਤੇ ਗ੍ਰਿਫ਼ਤਾਰ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਲਾਏ ਦੋਸ਼
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ, "ਕੰਟਰੋਲ ਰੇਖਾ ਦੇ ਨਾਲ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਅਤੇ ਰੇਖਾਂਕਿਤ ਕੀਤਾ ਗਿਆ ਕਿ ਅਜਿਹਾ ਕੰਮ 2003 ਦੇ ਜੰਗਬੰਦੀ ਸਮਝੌਤੇ ਦੀ ਸਪੱਸ਼ਟ ਉਲੰਘਣਾ ਹੈ ਜੋ ਫਰਵਰੀ 2021 ਵਿਚ ਵੀ ਦੁਹਰਾਇਆ ਗਿਆ ਸੀ।" ਪਾਕਿਸਤਾਨ ਦੇ ਵਿਦੇਸ਼ੀ ਪੱਖ ਨੇ ਬੇਨਤੀ ਕੀਤੀ ਕਿ ਭਾਰਤੀ ਪੱਖ ਇਸ ਮਾਮਲੇ ਦੀ ਜਾਂਚ ਕਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8