ਪਾਕਿ ਨੇ ਤੇਲ ਆਯਾਤ ''ਤੇ 1.2 ਅਰਬ ਡਾਲਰ ਦਾ ਭੁਗਤਾਨ ਮੁਲਤਵੀ ਕਰਨ ਲਈ ਸਾਊਦੀ ਨਾਲ ਕੀਤਾ ਸਮਝੌਤਾ

Tuesday, Feb 04, 2025 - 12:43 PM (IST)

ਪਾਕਿ ਨੇ ਤੇਲ ਆਯਾਤ ''ਤੇ 1.2 ਅਰਬ ਡਾਲਰ ਦਾ ਭੁਗਤਾਨ ਮੁਲਤਵੀ ਕਰਨ ਲਈ ਸਾਊਦੀ ਨਾਲ ਕੀਤਾ ਸਮਝੌਤਾ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਸਰਕਾਰ ਨੇ ਸਾਊਦੀ ਫੰਡ ਫਾਰ ਡਿਵੈਲਪਮੈਂਟ (SFD) ਨਾਲ ਇੱਕ ਸਾਲ ਲਈ ਤੇਲ ਆਯਾਤ 'ਤੇ 1.2 ਅਰਬ ਅਮਰੀਕੀ ਡਾਲਰ ਦੇ ਭੁਗਤਾਨ ਨੂੰ ਮੁਲਤਵੀ ਕਰਨ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ।

ਰੇਡੀਓ ਪਾਕਿਸਤਾਨ ਅਨੁਸਾਰ ਪਾਕਿਸਤਾਨ ਅਤੇ ਐੱਸ.ਡੀ.ਐੱਫ. ਨੇ ਸੋਮਵਾਰ ਨੂੰ 1 ਅਰਬ ਡਾਲਰ ਤੋਂ ਵੱਧ ਦੇ 2 ਵਿੱਤੀ ਸਮਝੌਤਿਆਂ 'ਤੇ ਹਸਤਾਖਰ ਕੀਤੇ। ਇਨ੍ਹਾਂ ਸਮਝੌਤਿਆਂ ਵਿੱਚ ਇਕ ਸਾਲ ਲਈ 1.2 ਅਰਬ ਅਮਰੀਕੀ ਡਾਲਰ ਮੁੱਲ ਦੇ "ਸਾਊਦੀ ਅਰਬ ਤੋਂ ਤੇਲ ਆਯਾਤ ਲਈ ਭੁਗਤਾਨ ਨੂੰ ਮੁਲਤਵੀ ਕਰਨਾ" ਅਤੇ 4.1 ਕਰੋੜ ਡਾਲਰ ਦੀ ਲਾਗਤ ਨਾਲ ਮਨਸੇਹਰਾ ਵਿੱਚ ਗਰੈਵਿਟੀ ਫਲੋ ਵਾਟਰ ਸਪਲਾਈ ਸਕੀਮ ਦਾ ਨਿਰਮਾਣ" ਸ਼ਾਮਲ ਹੈ।

ਆਰਥਿਕ ਮਾਮਲਿਆਂ ਦੇ ਸਕੱਤਰ ਡਾ. ਕਾਜ਼ਿਮ ਨਿਆਜ਼ ਅਤੇ ਸਾਊਦੀ ਵਿਕਾਸ ਫੰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁਲਤਾਨ ਅਬਦੁਲ ਰਹਿਮਾਨ ਅਲ-ਮਰਸ਼ਦ ਨੇ ਸਮਝੌਤਿਆਂ 'ਤੇ ਦਸਤਖਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਸਾਊਦੀ ਰਾਜਦੂਤ ਨਵਾਫ ਬਿਨ ਸਈਦ ਅਲ-ਮਲਕੀ ਸਮੇਤ ਹੋਰ ਆਗੂ ਮੌਜੂਦ ਸਨ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਤੇਲ ਆਯਾਤ ਵਿੱਤ ਸਹੂਲਤ 'ਤੇ ਦਸਤਖਤ ਦਾ ਸਵਾਗਤ ਕੀਤਾ ਹੈ।


author

cherry

Content Editor

Related News