1971 ਦੀ ਜੰਗ ਦੌਰਾਨ ਹੋਏ ਅੱਤਿਆਚਾਰ ​​ਲਈ ਪਾਕਿਸਤਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ : ਮੋਮੇਨ

Sunday, Mar 27, 2022 - 01:45 AM (IST)

ਢਾਕਾ-ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮੋਨ ਨੇ ਸ਼ਨੀਵਾਰ ਨੂੰ ਇਥੇ ਕਿਹਾ ਕਿ ਪਾਕਿਸਤਾਨ ਨੂੰ 1971 ਦੀ ਜੰਗ ਦੌਰਾਨ ਜ਼ਿਆਦਾ ਅੱਤਿਆਚਾਰ ਕਰਨ ਲਈ ਬੰਗਲਾਦੇਸ਼ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਘਿਨਾਉਣੀਆਂ ਹਰਕਤਾਂ ਵਿਰੁੱਧ ਇਸਲਾਮਾਬਾਦ 'ਚ ਭਵਿੱਖ ਦੀਆਂ ਸਰਕਾਰਾਂ ਲਈ ਮੁਆਫ਼ੀ ਇਕ ਮਾਰਗਦਰਸ਼ਕ ਦੇ ਰੂਪ 'ਚ ਕੰਮ ਕਰੇਗੀ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਪੱਛਮੀ ਸ਼ਹਿਰ ਲਵੀਵ ਦੇ ਨੇੜੇ ਸ਼ਕਤੀਸ਼ਾਲੀ ਬੰਬ ਧਮਾਕੇ ਹੋਏ : ਗਵਰਨਰ

'ਢਾਕਾ ਟ੍ਰਿਬਿਊਨ' ਅਖ਼ਬਾਰ ਦੀ ਖ਼ਬਰ ਮੁਤਾਬਕ 52ਵੇਂ ਸੁਤੰਤਰਾ ਦਿਵਸ ਦੇ ਮੌਕੇ 'ਤੇ ਢਾਕਾ 'ਚ ਵਿਦੇਸ਼ ਸੇਵਾ ਅਕਾਦਮੀ ਨੂੰ ਸੰਬੋਧਿਤ ਕਰਦੇ ਹੋਏ ਮੋਮੋਨ ਨੇ ਕਿਹਾ ਕਿ ਪਾਕਿਸਤਾਨ ਨੂੰ 1971 'ਚ ਬੰਗਾਲੀਆਂ ਵਿਰੁੱਧ ਕੀਤੇ ਗਏ ਅੱਤਿਆਚਾਰਾਂ ਲਈ ਮੁਆਫ਼ੀ ਨਾ ਮੰਗਣ ਲਈ 'ਸ਼ਰਮਿੰਦਾ' ਹੋਣਾ ਚਾਹੀਦਾ। ਮੰਤਰੀ ਨੇ ਕਿਹਾ ਕਿ ਉਸ ਸਮੇਂ, ਪਾਕਿਸਤਾਨ ਦੀ ਫੌਜ ਨੇ ਘਿਨਾਉਣੇ ਅਪਰਾਧ ਕੀਤੇ ਸਨ।

ਇਹ ਵੀ ਪੜ੍ਹੋ : PML-N ਦੀ ਨੇਤਾ ਮਰੀਅਮ ਨੇ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ 'ਤੇ ਲਾਏ ਇਹ ਦੋਸ਼

ਇਥੇ ਤੱਕ ਕਿ ਪਾਕਿਸਤਾਨੀ ਸਰਕਾਰ ਦੀ ਰਿਪੋਰਟ ਵੀ ਕਹਿੰਦੀ ਹੈ ਕਿ ਉਨ੍ਹਾਂ ਦੀ ਤਸ਼ੱਦਦ ਬਹੁਤ ਜ਼ਿਆਦਾ ਸੀ। ਉਨ੍ਹਾਂ ਨੇ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨਾਂ ਦੀ ਉਲੰਘਣਾ ਕੀਤੀ ਸੀ। ਮੋਮੇਨ ਨੇ ਕਿਹਾ ਕਿ ਇਸਲਾਮਾਬਾਦ 'ਚ ਸਰਕਾਰ ਭਵਿੱਖ ਦੇ ਸਾਲਾਂ 'ਚ ਮੁੜ ਤੋਂ ਉਹ ਗਲਤੀਆਂ ਕਰ ਸਕਦੀ ਹੈ, ਜੇਕਰ ਉਹ 1971 'ਚ ਕੀਤੀਆਂ ਗਈਆਂ ਗਲਤੀਆਂ ਨੂੰ ਨਹੀਂ ਸੁਧਾਰਦੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ PM ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਵਾਉਣ ਦੀ ਦਿੱਤੀ ਸਲਾਹ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News