ਪਾਕਿਸਤਾਨ ਨੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਤਾਲਿਬਾਨ ਮੁਖੀ ਤੋਂ ਮੰਗੀ ਮਦਦ

Sunday, Feb 05, 2023 - 11:47 AM (IST)

ਪਾਕਿਸਤਾਨ ਨੇ ਅੱਤਵਾਦੀ ਹਮਲਿਆਂ ਨੂੰ ਰੋਕਣ ਲਈ ਤਾਲਿਬਾਨ ਮੁਖੀ ਤੋਂ ਮੰਗੀ ਮਦਦ

ਇਸਲਾਮਾਬਾਦ (ਇੰਟ.)– ਪਾਕਿਸਤਾਨ ਅੱਤਵਾਦੀਆਂ ਦੇ ਸਾਹਮਣੇ ਮਜਬੂਰ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ’ਤੇ ਰੋਕ ਲਗਾਉਣ ਲਈ ਅਫਗਾਨ ਤਾਲਿਬਾਨ ਦੇ ਪ੍ਰਮੁੱਖ ਨੇਤਾ ਹਿਬਤੁੱਲਾਹ ਅਖੁੰਦਜਾਦਾ ਦੀ ਮਦਦ ਮੰਗੀ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਅੱਤਵਾਦੀ ਹਮਲੇ ਵਧੇ ਹਨ। ਹਾਲ ਹੀ ਦੇ ਦਿਨਾਂ ’ਚ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ’ਤੇ ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਸੂਬੇ ’ਚ ਟੀ. ਟੀ. ਪੀ. ਨੇ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ’ਚ 101 ਲੋਕ ਮਾਰੇ ਗਏ ਸਨ। ਟੀ. ਟੀ. ਪੀ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਦੇ ਪੰਜਾਬੀ ਨੇ ਵਧਾਇਆ ਮਾਣ, ਯੂਕੇ 'ਚ ਬਣਾਇਆ 600 ਕਰੋੜ ਦਾ ਰੀਅਲ ਅਸਟੇਟ ਸਾਮਰਾਜ

ਪਾਕਿ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਚੋਟੀ ਕਮੇਟੀ ਦੀ ਮੀਟਿੰਗ ਦੌਰਾਨ ਪਾਕਿਸਤਾਨ ਦੀ ਫੌਜੀ ਅਗਵਾਈ ਨੇ ਟੀ. ਟੀ. ਪੀ. ਦੇ ਹਮਲਿਆਂ ਨੂੰ ਰੋਕਣ ਲਈ ਅਫਗਾਨ ਤਾਲਿਬਾਨ ਮੁਖੀ ਹਿਬਤੁੱਲਾਹ ਅਖੁੰਦਜਾਦਾ ਦੀ ਦਖ਼ਲਅੰਦਾਜ਼ੀ ਦੀ ਮੰਗ ਕਰਨ ਦਾ ਫ਼ੈਸਲਾ ਲਿਆ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਮੀਟਿੰਗ ’ਚ ਭਾਗ ਲੈਣ ਵਾਲੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਕਿਹਾ ਕਿ ਪੇਸ਼ਾਵਰ ਮਸਜਿਦ ਹਮਲੇ ’ਚ ਮਾਸਟਰਮਾਈਂਡ ਅਫਗਾਨਿਸਤਾਨ ’ਚ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਆਪਣੇ ਅਫਗਾਨ ਹਮਰੁੱਬਿਆਂ ਦੇ ਨਾਲ ਇਸ ਮੁੱਦੇ ਨੂੰ ਉਠਾਏਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News