ਵਿਰੋਧੀ ਧਿਰ ਨੇ ਪੇਸ਼ ਕੀਤਾ ਬੇਭਰੋਸਗੀ ਮਤਾ, ਖ਼ਤਰੇ 'ਚ ਇਮਰਾਨ ਸਰਕਾਰ
Wednesday, Mar 09, 2022 - 09:47 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀਆਂ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਬੇਭਰੋਸਗੀ ਪ੍ਰਸਤਾਵ ਪੇਸ਼ ਕੀਤਾ, ਜਿਸ ਵਿਚ ਉਨ੍ਹਾਂ ਦੀ ਸਰਕਾਰ ਨੂੰ ਬੇਕਾਬੂ ਮਹਿੰਗਾਈ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ। ਪੀ. ਐੱਮ. ਐੱਲ.-ਐੱਨ. ਦੀ ਮਹਿਲਾ ਬੁਲਾਰਾ ਮਰੀਅਮ ਔਰੰਗਜੇਬ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਅਤੇ ਪਾਕਿਸਤਾਨ ਪੀਪੁਲਸ ਪਾਰਟੀ (ਪੀ. ਪੀ. ਪੀ.) ਦੇ ਲਗਭਗ 100 ਸੰਸਦ ਮੈਂਬਰਾਂ ਵਲੋਂ ਟਰਾਂਸਫਰ ਪ੍ਰਸਤਾਵ ਨੂੰ ਨੈਸ਼ਨਲ ਅਸੈਂਬਲੀ ਸਕੱਤਰੇਤ ਨੂੰ ਸੌਂਪਿਆ ਗਿਆ।
ਇਹ ਵੀ ਪੜ੍ਹੋ: ਬ੍ਰਾਜ਼ੀਲ ਦੇ ਨੇਤਾ ਨੇ ਯੂਕ੍ਰੇਨ ਦੀਆਂ ਔਰਤਾਂ ਨੂੰ ਲੈ ਕੇ ਦਿੱਤਾ ਸ਼ਰਮਨਾਕ ਬਿਆਨ, ਖੜ੍ਹਾ ਹੋਇਆ ਬਖੇੜਾ
ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਕਿਹਾ, ''ਅਸੀਂ ਇਹ ਫੈਸਲਾ ਪਾਕਿਸਤਾਨ ਦੇ ਲੋਕਾਂ ਲਈ ਲਿਆ ਹੈ, ਆਪਣੇ ਲਈ ਨਹੀਂ।'' ਸ਼ਰੀਫ ਦੇ ਨਾਲ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇਯੂਆਈ-ਐੱਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਵੀ ਮੌਜੂਦ ਸਨ। ਨਿਯਮ ਮੁਤਾਬਕ ਸਪੀਕਰ ਵਲੋਂ ਸੈਸ਼ਨ ਨੂੰ ਤਲਬ ਕਰਨ ਲਈ ਸੰਸਦ ਦੇ ਘੱਟ ਤੋਂ ਘੱਟ 68 ਮੈਂਬਰਾਂ ਦੇ ਦਸਤਖਤਾਂ ਦੀ ਲੋੜ ਹੁੰਦੀ ਹੈ। ਬੇਭਰੋਸਗੀ ਪ੍ਰਸਤਾਵ ’ਤੇ ਵੋਟਿੰਗ ਲਈ 3 ਤੋਂ 7 ਦਿਨ ਦਾ ਸੈਸ਼ਨ ਬੁਲਾਏ ਜਾਣ ਦਾ ਪ੍ਰਾਵਧਾਨ ਹੈ। ਵਿਰੋਧੀ ਧਿਰ ਨੂੰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਹਟਾਉਣ ਲਈ 342 ਮੈਂਬਰੀ ਸਦਨ ਵਿਚ 172 ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਇਮਰਾਨ ਖਾਨ (69) ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ ਅਤੇ ਜੇਕਰ ਸਹਿਯੋਗੀ ਪਾਲਾ ਬਦਲਣ ਦਾ ਫੈਸਲਾ ਕਰਦੇ ਹਨ ਤਾਂ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ, ਜੋ ਸੰਸਦੀ ਲੋਕਤੰਤਰ ਵਿਚ ਅਸਧਾਰਨ ਨਹੀਂ ਹੈ।
ਇਹ ਵੀ ਪੜ੍ਹੋ: ਰੂਸ ਨਾਲ ਲੋਹਾ ਲੈਣ ਲਈ ਯੂਕ੍ਰੇਨ ਦੀ ਫੌਜ 'ਚ ਸ਼ਾਮਲ ਹੋਇਆ ਭਾਰਤੀ ਵਿਦਿਆਰਥੀ
ਫੌਜ ਮੇਰੇ ਨਾਲ, ਉਹ ਚੋਰਾਂ ਦਾ ਸਮਰਥਨ ਨਹੀਂ ਕਰੇਗੀ : ਇਮਰਾਨ
ਘਟਨਾਕ੍ਰਮ 'ਤੇ ਖਾਨ ਨੇ ਕਿਹਾ ਕਿ ਦੇਸ਼ ਦੀ ਫੌਜ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸਰਕਾਰ ਟਿਕੀ ਰਹੇਗੀ। ਖਾਨ ਨੇ ਕਿਹਾ, 'ਫੌਜ ਮੇਰੇ ਨਾਲ ਖੜੀ ਹੈ, ਉਹ ਚੋਰਾਂ ਦਾ ਕਦੇ ਸਮਰਥਨ ਨਹੀਂ ਕਰੇਗੀ ਅਤੇ ਲੋਕ ਵੀ ਹੁਣ ਵਿਰੋਧੀ ਧਿਰ ਦਾ ਸਮਰਥਨ ਨਹੀਂ ਕਰ ਰਹੇ ਹਨ। ਮੇਰੀ ਸਰਕਾਰ ਦੇ ਖਿਲਾਫ 2028 ਤੱਕ ਕੁਝ ਨਹੀਂ ਹੋਵੇਗਾ। ਵਿਰੋਧੀ ਧਿਰ ਨੂੰ ਅਪਮਾਨਜਨਕ ਹਾਰ ਦਾ ਸਾਹਮਣਾ ਕਰਨਾ ਪਵੇਗਾ।' ਉਨ੍ਹਾਂ ਨੇ ਕਿਹਾ ਕਿ ਮੇਰੇ ਸੰਸਦ ਮੈਂਬਰਾਂ ਨੂੰ ਬੇਭਰੋਸਗੀ ਪ੍ਰਸਤਾਵ ਦਾ ਸਮਰਥਨ ਕਰਨ ਲਈ 18 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਮੈਂ ਉਨ੍ਹਾਂ ਨੂੰ ਪੈਸੇ ਲੈਣ ਅਤੇ ਇਸ ਨੂੰ ਗ਼ਰੀਬਾਂ ਵਿਚ ਵੰਡਣ ਲਈ ਕਿਹਾ। ਖਾਨ ਨੇ ਉਨ੍ਹਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਪਿੱਛੇ "ਅੰਤਰਰਾਸ਼ਟਰੀ ਸਾਜ਼ਿਸ਼" ਦੀ ਗੱਲ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜਿਹੜੇ ਲੋਕ ਸੁਤੰਤਰ ਵਿਦੇਸ਼ ਨੀਤੀ ਨਹੀਂ ਚਾਹੁੰਦੇ ਹਨ, ਉਹ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਕਰਨਗੇ। ਖਾਨ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ: ਪਾਕਿ ਦੀ ਦੁਖਦਾਇਕ ਘਟਨਾ, ਪੁੱਤਰ ਦੀ ਚਾਹਤ 'ਚ ਪਿਓ ਨੇ 7 ਦਿਨਾਂ ਦੀ ਧੀ ਨੂੰ ਮਾਰੀਆਂ 5 ਗੋਲੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।