ਪਾਕਿ ਦੇ ਅੱਤਵਾਦੀ ਸੰਗਠਨ JI ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜ ਦੀ ਵਾਪਸੀ ਦਾ ਮਨਾਇਆ ਜਸ਼ਨ
Saturday, Sep 04, 2021 - 05:50 PM (IST)
ਇਸਲਾਮਾਬਾਦ– ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਨਾਲ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਅਤੇ ਕੁਝ ਲੋਕ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਸ ਵਿਚਕਾਰ ਅਮਰੀਕੀ ਫੌਜ ਦੀ ਵਾਪਸੀ ਦੀ ਖੁਸ਼ੀ ’ਚ ਪਾਕਿਸਤਾਨ ਦੇ ਜਮਾਤ-ਏ-ਇਸਲਾਮੀ (JI) ਦੇ ਮੁਖੀ ਰਿਸਾਜ਼-ਉਲ-ਹੱਕ ਨੇ ਜਸ਼ਨ ਮਨਾਉਣ ਦਾ ਐਲਾਨ ਕੀਤਾ ਹੈ। ਪਾਕਿਸਤਾਨ ਦੇ ਸਥਾਨਕ ਮੀਡੀਆ ਮੁਤਾਬਕ, ਸਿਰਾਜ਼-ਉਲ-ਹੱਕ ਦੀ ਅਪੀਲ ’ਤੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੀਆਂ ਸਾਰੀਆਂ ਮਸੀਤਾਂ ਅਤੇ ਮਦਰਸਿਆਂ ’ਚ ਲੱਖਾਂ ਮੁਸਲਮਾਨਾਂ ਨੇ ਜਸ਼ਨ ਮਨਾਇਆ। ਇਸ ਦੌਰਾਨ ਪਾਕਿਸਤਾਨ ’ਚ ਰੈਲੀਆਂ ਅਤੇ ਜਸੂਸ ਵੀ ਕੱਢੇ ਗਏ।
ਸਿਰਾਜ਼-ਉਲ-ਹੱਕ ਨੇ ਕਿਹਾ ਕਿ ਅਫਗਾਨਿਸਤਾਨ ਤੋਂ ਅਮਰੀਕਾ ਅਤੇ ਨਾਟੋ ਫੋਰਸਾਂ ਦੀ ਵਾਪਸੀ ਤੋਂ ਬਾਅਦ ਅਫਗਾਨ ਤਾਲਿਬਾਨ ਦੀਆਂ ਜ਼ਿੰਮੇਵਾਰੀਆਂ ਵਧ ਗਈਆਂ ਹਨ ਕਿਉਂਕਿ ਦੇਸ਼ ਲੰਬੇ ਸਮੇਂ ਤੋਂ ਜੰਗ ’ਚ ਸੀ। ਅਫਗਾਨਿਸਤਾਨ ਦੀ ਮੁੜ ਉਸਾਰੀ ਲਈ ਇਕ ਲੰਬੇ ਸਮੇਂ, ਸਖਤ ਮਿਹਨਤ ਅਤੇ ਪੂੰਜੀ ਦੀ ਲੋੜ ਹੈ। ਸਾਜ਼ਿਸ਼ਕਾਰ ਤਬਾਹ ਅਫਗਾਨਿਸਤਾਨ ਨੂੰ ਵਾਪਸ ਮਹਾਯੁੱਧ ’ਚ ਧੱਕਣਾ ਚਾਹੁੰਦੇ ਹਨ ਪਰ ਮੈਨੂੰ ਯਕੀਨ ਹੈ ਕਿ ਉਹ ਸਰਵਸ਼ਕਤੀਮਾਨ ਅੱਲ੍ਹਾ ਦੀ ਕ੍ਰਿਪਾ ਨਾਲ ਫੇਲ੍ਹ ਹੋ ਜਾਣਗੇ।