ਪਾਕਿਸਤਾਨ ਦੇ ਮਸ਼ਹੂਰ ਪੋਪ ਗਾਇਕ ਜੁਨੈਦ ਦੀ ਲਾਸ਼ ਦੀ ਹੋਈ ਸ਼ਨਾਖਤ

Tuesday, Dec 13, 2016 - 05:16 PM (IST)

 ਪਾਕਿਸਤਾਨ ਦੇ ਮਸ਼ਹੂਰ ਪੋਪ ਗਾਇਕ ਜੁਨੈਦ ਦੀ ਲਾਸ਼ ਦੀ ਹੋਈ ਸ਼ਨਾਖਤ
ਇਸਲਾਮਾਬਾਦ— ਪਾਕਿਸਤਾਨ ਦੇ ਮਸ਼ਹੂਰ ਪੋਪ ਗਾਇਕ ਤੋਂ ਧਰਮ ਪ੍ਰਚਾਰਕ ਬਣੇ ਜੁਨੈਦ ਜਮਸ਼ੇਦ ਦੀ ਲਾਸ਼ ਦੀ ਸ਼ਨਾਖਤ ਦੰਦ ਅਤੇ ਚਿਹਰੇ ਦੇ ਐਕਸ-ਰੇਅ ਦੀ ਮਦਦ ਨਾਲ ਕਰ ਲਈ ਗਈ ਹੈ। ਉਹ ਇਸਲਾਮਾਬਾਦ ਜਾ ਰਹੀ ਉਡਾਣ ਪੀਕੇ-661 ''ਚ ਸਵਾਰ ਸਨ, ਜੋ ਕਿ ਏਬਟਾਬਾਦ ਦੇ ਪਹਾੜੀ ਖੇਤਰ ''ਚ ਬੀਤੇ ਦਿਨੀਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। 
ਇਸਲਾਮਾਬਾਦ ਦੇ ਡਿਪਟੀ ਕਮਿਸ਼ਨਰ ਮੁਸ਼ਤਾਕ ਅਹਿਮਦ ਦੇ ਹਵਾਲੇ ਤੋਂ ''ਡਾਨ'' ਅਖਬਾਰ ਨੇ ਦੱਸਿਆ ਹੈ, ''''ਦੰਦ ਅਤੇ ਉਨ੍ਹਾਂ ਦੇ ਚਿਹਰੇ ਦੇ ਐਕਸ-ਰੇਅ ਦੇ ਨਮੂਨਿਆਂ ਦੀ ਮਦਦ ਨਾਲ ਲਾਸ਼ ਦੀ ਸ਼ਨਾਖਤ ਕੀਤੀ ਗਈ ਹੈ।''''
ਜ਼ਿਕਰਯੋਗ ਹੈ ਕਿ ਜਮਸ਼ੇਦ ਉਨ੍ਹਾਂ 47 ਯਾਤਰੀਆਂ ''ਚ ਸ਼ਾਮਲ ਸਨ, ਜੋ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਉਸ ਫਲਾਈਟ ''ਚ ਸਵਾਰ ਯਾਤਰੀਆਂ ''ਚ ਸ਼ਾਮਲ ਸਨ, ਜੋ ਕਿ ਬੀਤੇ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਜਹਾਜ਼ ''ਚ ਸਵਾਰ ਸਾਰੇ ਲੋਕ ਮਾਰੇ ਗਏ ਸਨ। ਜਮਸ਼ੇਦ ਦੀ ਪਤਨੀ ਆਇਸ਼ਾ ਜੁਨੈਦ ਵੀ ਹਾਦਸੇ ''ਚ ਮਾਰੀ ਗਈ ਸੀ।

author

Tanu

News Editor

Related News