ਆਖ਼ਿਰ ਪਾਕਿਸਤਾਨ 'ਚ ਕਿਉਂ ਨਹੀਂ ਹੋ ਰਿਹਾ ਵਿਕਾਸ ? ਇਹ 5 ਕਾਰਨ ਬਣ ਰਹੇ ਰੁਕਾਵਟ

Monday, Aug 17, 2026 - 04:03 PM (IST)

ਆਖ਼ਿਰ ਪਾਕਿਸਤਾਨ 'ਚ ਕਿਉਂ ਨਹੀਂ ਹੋ ਰਿਹਾ ਵਿਕਾਸ ? ਇਹ 5 ਕਾਰਨ ਬਣ ਰਹੇ ਰੁਕਾਵਟ

ਇੰਟਰਨੈਸ਼ਨਲ ਡੈਸਕ- ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਇਸ ਸਮੇਂ ਗੰਭੀਰ ਆਰਥਿਕ ਅਤੇ ਨੀਤੀਗਤ ਸੰਕਟ 'ਚੋਂ ਲੰਘ ਰਿਹਾ ਹੈ। ਦੇਸ਼ ਦੇ ਵਿਕਾਸ ਨੂੰ ਰੋਕਣ ਵਾਲੇ 5 ਮੁੱਖ ਕਾਰਨ ਹਨ, ਜਿਨ੍ਹਾਂ ਨੂੰ '5 ਟ੍ਰੈਪਸ' ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਤੋਂ ਬਾਹਰ ਨਿਕਲੇ ਬਿਨਾਂ ਆਰਥਿਕ ਸੁਧਾਰ ਸੰਭਵ ਨਹੀਂ ਹੈ।

ਕਰਜ਼ਾ
ਦੇਸ਼ ਦਾ ਇੱਕ ਵੱਡਾ ਬਜਟ ਸਿਰਫ਼ ਪੁਰਾਣੇ ਕਰਜ਼ਿਆਂ ਦੀਆਂ ਕਿਸ਼ਤਾਂ ਅਤੇ ਵਿਆਜ ਮੋੜਨ ਵਿੱਚ ਹੀ ਚਲਾ ਜਾਂਦਾ ਹੈ, ਜਿਸ ਨਾਲ ਨਵੇਂ ਵਿਕਾਸ ਕਾਰਜਾਂ ਲਈ ਪੈਸਾ ਨਹੀਂ ਬਚਦਾ। ਇਸ ਤਰ੍ਹਾਂ ਕਰਜ਼ਾ ਦੇਸ਼ ਲਈ ਇਸ ਸਮੇਂ ਸਭ ਤੋਂ ਵੱਡਾ ਸੰਕਟ ਬਣਿਆ ਹੋਇਆ ਹੈ।

ਜਨਸੰਖਿਆ
ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਆਬਾਦੀ ਵੀ ਦੇਸ਼ ਦੇ ਵਿਕਾਸ 'ਚ ਵੱਡੀ ਰੁਕਾਵਟ ਬਣ ਰਹੀ ਹੈ। ਵਧਦੀ ਆਬਾਦੀ ਦੇ ਹਿਸਾਬ ਨਾਲ ਰੁਜ਼ਗਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਦਾ ਨਿਰਮਾਣ ਨਹੀਂ ਹੋ ਰਿਹਾ, ਜਿਸ ਕਾਰਨ ਦੇਸ਼ ਲਗਾਤਾਰ ਪਿੱਛੜਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਅਮਰੀਕਾ-ਇਰਾਨ ਦੀ ਜੰਗ 'ਚ ਚੱਲਣ ਜਾ ਰਿਹੈ ਪਰਮਾਣੂ ਬੰਬ ! ਸਾਬਕਾ ਸੰਸਦ ਮੈਂਬਰ ਦਾ ਹੈਰਾਨੀਜਨਕ ਦਾਅਵਾ

ਟੈਕਸ
ਪਾਕਿਸਤਾਨ ਦੇ ਟੈਕਸ ਸਿਸਟਮ ਦਾ ਢਾਂਚਾ ਬਹੁਤ ਕਮਜ਼ੋਰ ਹੈ, ਜਿਸ ਕਾਰਨ ਸਰਕਾਰੀ ਆਮਦਨ ਘੱਟ ਹੈ ਅਤੇ ਖਰਚੇ ਵਧੇਰੇ ਹਨ। ਦੇਸ਼ 'ਚ ਟੈਕਸ ਕੁਲੈਕਸ਼ਨ ਘੱਟ ਹੋਣ ਕਾਰਨ ਵੀ ਵਿਕਾਸ ਕਾਰਜ ਸ਼ੁਰੂ ਕਰਨਾ ਇਕ ਵੱਡੀ ਮੁਸੀਬਤ ਬਣ ਜਾਂਦੀ ਹੈ।

ਊਰਜਾ ਸੰਕਟ
ਸਰਕੂਲਰ ਡੈੱਟ ਅਤੇ ਊਰਜਾ ਖੇਤਰ 'ਚ ਨੁਕਸਾਨ ਕਾਰਨ ਉਦਯੋਗਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਦੇਸ਼ ਦੀ ਇੰਡਸਟਰੀ ਨੂੰ ਵੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਦੇਸ਼ ਦੀ ਆਮਦਨ ਲਈ ਵੱਡਾ ਝਟਕਾ ਹੈ।

ਸਿਆਸੀ ਅਸਥਿਰਤਾ
ਪਾਕਿਸਤਾਨ 'ਚ ਸਿਆਸੀ ਅਸਥਿਰਤਾ ਅਤੇ ਨੀਤੀਆਂ 'ਚ ਲਗਾਤਾਰ ਬਦਲਾਅ ਆਉਂਦੇ ਰਹਿੰਦੇ ਹਨ, ਜਿਸ ਕਾਰਨ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਘੱਟ ਰਿਹਾ ਹੈ ਤੇ ਦੇਸ਼ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਲਗਾਤਾਰ ਗਿਰਾਵਟ ਆ ਰਹੀ ਹੈ।

ਜੇਕਰ ਪਾਕਿਸਤਾਨ ਨੂੰ ਆਪਣੇ ਹਾਲਤ 'ਚ ਸੁਧਾਰ ਲਿਆਉਣਾ ਹੈ ਤਾਂ ਅੰਤਰਰਾਸ਼ਟਰੀ ਮੁਦਰਾ ਕੋਸ਼ (IMF) ਦੇ ਅਸਥਾਈ ਰਾਹਤ ਪੈਕੇਜਾਂ 'ਤੇ ਨਿਰਭਰ ਰਹਿਣ ਦੀ ਬਜਾਏ ਢਾਂਚਾਗਤ ਸੁਧਾਰ, ਟੈਕਸ ਸਿਸਟਮ 'ਚ ਸੁਧਾਰ ਅਤੇ ਐਕਸਪੋਰਟ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਨਾ ਪਵੇਗਾ।

ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ ! ਹਾਲੀਵੁੱਡ 'ਚ ਛਾਈ ਸੋਗ ਦੀ ਲਹਿਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News