''ਕਾਸ਼ ਦੁਬਾਰਾ ਕਰਜ਼ ਨਾ ਲੈਣਾ ਪਏ...'', IMF ਤੋਂ ਲੋਨ ਮਿਲਣ ''ਤੇ ਬੋਲਿਆ ਪਾਕਿ

Saturday, Jul 01, 2023 - 12:48 PM (IST)

ਇੰਟਰਨੈਸ਼ਨਲ ਡੈਸਕ- ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਸਰਕਾਰ ਅਤੇ ਮੁਦਰਾ ਫੰਡ 3 ਅਰਬ ਡਾਲਰ ਦੇ ਬਹੁ-ਉਡੀਕ ਸਮਝੌਤੇ 'ਤੇ ਪਹੁੰਚ ਗਏ ਹਨ। ਇਸ ਨਾਲ ਪਾਕਿਸਤਾਨ ਨੂੰ ਗਲੋਬਲ ਝਟਕਿਆਂ ਨਾਲ ਨਜਿੱਠਣ ਅਤੇ ਅਰਥਵਿਵਸਥਾ ਨੂੰ ਸਥਿਰਤਾ ਪ੍ਰਦਾਨ ਕਰਨ 'ਚ ਮਦਦ ਮਿਲੇਗੀ। ਇਹ ਸਮਝੌਤਾ ਕਰਮਚਾਰੀਆਂ ਦੇ ਪੱਧਰ 'ਤੇ ਹੈ। ਇਸ ਲਈ, ਇਹ ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਦੀ ਪ੍ਰਵਾਨਗੀ ਦੇ ਅਧੀਨ ਹੈ। ਪਾਕਿਸਤਾਨ ਦੀ ਅਰਥਵਿਵਸਥਾ ਸੰਕਟ 'ਚੋਂ ਲੰਘ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਇਸ 'ਚ ਭਾਰੀ ਗਿਰਾਵਟ ਆਈ ਹੈ। ਇਸ ਨਾਲ ਗ਼ਰੀਬ ਲੋਕਾਂ 'ਤੇ ਬੇਤਹਾਸ਼ਾ ਮਹਿੰਗਾਈ ਦਾ ਦਬਾਅ ਪੈ ਗਿਆ ਹੈ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਦਾ ਗੁਜ਼ਾਰਾ ਲਗਭਗ ਅਸੰਭਵ ਹੋ ਗਿਆ ਹੈ।

ਇਹ ਵੀ ਪੜ੍ਹੋ: ਚੋਟੀ ਦੇ ਸਨੂਕਰ ਖਿਡਾਰੀ ਮਾਜਿਦ ਨੇ ਕੀਤੀ ਖੁਦਕੁਸ਼ੀ, ਭਰਾ ਨੇ ਦੱਸੀ ਵਜ੍ਹਾ
ਪਾਕਿਸਤਾਨ 'ਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੇ ਮਿਸ਼ਨ ਮੁਖੀ ਨੇਥਨ ਪੋਰਟਰ ਨੇ ਵੀਰਵਾਰ ਨੂੰ ਇੱਕ ਬਿਆਨ 'ਚ ਕਿਹਾ, "ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਈਐੱਮਐੱਫ ਟੀਮ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਨੌਂ ਮਹੀਨਿਆਂ ਦੇ ਸਟੈਂਡ-ਬਾਏ ਆਰੇਂਜਮੈਂਟ (ਐੱਸਬੀਏ) ਦੇ ਤਹਿਤ 225 ਕਰੋੜ ਐੱਸ.ਡੀ.ਆਰ (ਵਿਸ਼ੇਸ਼ ਡਰਾਇੰਗ ਰਾਈਟਸ) (ਲਗਭਗ 3 ਅਰਬ ਅਮਰੀਕੀ ਡਾਲਰ) ਦੀ ਰਾਸ਼ੀ 'ਤੇ 'ਸਟਾਫ ਲੇਬਲ' ਸਮਝੌਤਾ ਕੀਤਾ ਹੈ। ਇਹ ਰਕਮ ਪਾਕਿਸਤਾਨ ਦੇ ਕਰੰਸੀ ਫੰਡ 'ਚ ਕੋਟੇ ਦਾ 111 ਫ਼ੀਸਦੀ ਹੈ। ਇਹ ਸਮਝੌਤਾ ਪਾਕਿਸਤਾਨ ਦੇ 2019 ਈਐੱਫਐੱਫ (ਐਕਸਪੈਂਡਡ ਫੰਡ ਫੈਸਿਲਿਟੀ) ਸਮਰਥਿਤ ਪ੍ਰੋਗਰਾਮ ਦੇ ਅਧੀਨ ਅਧਿਕਾਰੀਆਂ ਦੇ ਯਤਨਾਂ 'ਤੇ ਬਣਿਆ ਹੈ ਜੋ ਜੂਨ ਦੇ ਅੰਤ 'ਚ ਖਤਮ ਹੋ ਰਿਹਾ ਹੈ।

ਇਹ ਵੀ ਪੜ੍ਹੋ: ਟੀਮ ਇੰਡੀਆ ਦੇ ਚੀਫ ਸਿਲੈਕਟਰ ਬਣ ਸਕਦੇ ਹਨ ਅਜੀਤ ਅਗਰਕਰ
ਸਮਝੌਤਾ ਮੁਦਰਾ ਫੰਡ ਦੇ ਕਾਰਜਕਾਰੀ ਬੋਰਡ ਆਫ਼ ਡਾਇਰੈਕਟਰਜ਼ ਦੁਆਰਾ ਪ੍ਰਵਾਨਗੀ ਦੇ ਅਧੀਨ ਹੈ। ਉਹ ਜੁਲਾਈ ਦੇ ਮੱਧ 'ਚ ਇਸ 'ਤੇ ਵਿਚਾਰ ਕਰ ਸਕਦਾ ਹੈ। ਤਿੰਨ ਅਰਬ ਡਾਲਰ ਦੀ ਫੰਡਿੰਗ ਨੌਂ ਮਹੀਨਿਆਂ ਲਈ ਹੈ। ਇਹ ਪਾਕਿਸਤਾਨ ਦੀ ਉਮੀਦ ਤੋਂ ਵੱਧ ਹੈ। ਦੇਸ਼ 2019 'ਚ ਹੋਏ ਸਮਝੌਤੇ ਦੇ ਤਹਿਤ 6.5 ਅਰਬ ਡਾਲਰ ਦੇ ਪੈਕੇਜ 'ਚੋਂ 2.5 ਅਰਬ ਡਾਲਰ ਦੀ ਉਡੀਕ ਕਰ ਰਿਹਾ ਸੀ। ਬਿਆਨ ਦੇ ਅਨੁਸਾਰ, ਇਹ ਵਿਵਸਥਾ ਬਾਹਰੀ ਝਟਕਿਆਂ ਤੋਂ ਅਰਥਵਿਵਸਥਾ ਨੂੰ ਸਥਿਰ ਕਰਨ, ਵਿਸ਼ਾਲ ਆਰਥਿਕ ਸਥਿਰਤਾ ਨੂੰ ਬਣਾਈ ਰੱਖਣ ਅਤੇ ਬਹੁਪੱਖੀ ਅਤੇ ਦੁਵੱਲੇ ਭਾਈਵਾਲਾਂ ਤੋਂ ਵਿੱਤ ਲਈ ਇੱਕ ਢਾਂਚਾ ਪ੍ਰਦਾਨ ਕਰਨ 'ਚ ਮਦਦ ਕਰੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Aarti dhillon

Content Editor

Related News