ਪਾਕਿ ''ਚ ਯਾਤਰੀ ਵੈਨ ਪਲਟੀ, 5 ਬੱਚਿਆ ਸਣੇ 15 ਲੋਕਾਂ ਦੀ ਮੌਤ
Tuesday, Feb 02, 2021 - 06:01 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਮੰਗਲਵਾਰ ਨੂੰ ਇੱਕ ਯਾਤਰੀ ਵੈਨ ਪਲਟ ਗਈ। ਇਸ ਹਾਦਸੇ ਵਿਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਵੈਨ ਕਰਾਚੀ ਜਾ ਰਹੀ ਸੀ। ਇਹ ਹਾਦਸਾ ਸਵੇਰੇ ਸਵੇਰੇ ਸੰਘਣੀ ਧੁੰਦ ਕਾਰਨ ਕੋਇਟਾ-ਕਰਾਚੀ ਹਾਈਵੇਅ 'ਤੇ ਵਾਪਰਿਆ।
ਹਾਦਸੇ ਮਗਰੋਂ ਜ਼ਖਮੀ ਲੋਕਾਂ ਨੂੰ ਨੇੜਲੇ ਹਸਪਤਾਲ ਵਿਚ ਭੇਜਿਆ ਗਿਆ, ਜਿਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਉੱਧਰ ਪੰਜ ਬੱਚਿਆਂ ਸਮੇਤ ਲਾਸ਼ਾਂ ਨੂੰ ਪਛਾਣ ਤੋਂ ਬਾਅਦ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ।ਹਾਦਸੇ ਮਗਰੋਂ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਅਦਾਲਤ ਨੇ ਡੈਨੀਅਲ ਪਰਲ ਕਤਲਕਾਂਡ 'ਚ ਬਰੀ ਕੀਤੇ ਵਿਅਕਤੀ ਨੂੰ ਭੇਜਿਆ 'ਸੇਫ ਹਾਊਸ'
ਦੀ ਐਕਸਪ੍ਰੈਸ ਟ੍ਰਿਬਿਊਨ ਨੇ ਦੱਸਿਆ ਕਿ ਪਿਛਲੇ ਸਾਲ ਜਨਵਰੀ ਵਿਚ ਬਲੋਚਿਸਤਾਨ ਦੇ ਹਾਈਵੇਅ 'ਤੇ ਹੋਏ ਸੜਕ ਹਾਦਸਿਆਂ ਵਿਚ ਘੱਟੋ ਘੱਟ 198 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ।ਇਨ੍ਹਾਂ ਵਿਚੋਂ ਜ਼ਿਆਦਾਤਰ ਹਾਦਸੇ ਕੋਇਟਾ-ਕਰਾਚੀ ਅਤੇ ਕੋਇਟਾ-ਝੋਬ ਹਾਈਵੇਅ 'ਤੇ ਵਾਪਰੇ। ਮੈਡੀਕਲ ਐਮਰਜੈਂਸੀ ਅਤੇ ਪ੍ਰਤਿਕ੍ਰਿਆ ਕੇਂਦਰਾਂ (ਐਮ.ਈ.ਆਰ.ਸੀ.) ਦੇ ਸੂਤਰਾਂ ਦੇ ਅਨੁਸਾਰ, ਡਾਕਟਰਾਂ ਨੇ ਹਾਈਵੇਅ ਦੇ ਨਾਲ ਲੱਗਦੇ 9,249 ਹਾਦਸਿਆਂ ਦੀ ਪੁਸ਼ਟੀ ਕੀਤੀ, ਜਿਹਨਾਂ ਵਿਚ ਤਕਰੀਬਨ 11,706 ਜ਼ਖਮੀ ਲੋਕਾਂ ਦਾ ਇਲਾਜ ਕੀਤਾ ਗਿਆ।