ਪਾਕਿ 'ਚ ਵਾਪਰਿਆ ਸੜਕ ਹਾਦਸਾ, ਇਕੋ ਪਰਿਵਾਰ ਦੇ 9 ਮੈਂਬਰਾਂ ਦੀ ਮੌਤ

10/21/2019 2:49:47 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਵਿਚ ਮੁਲਤਾਨ ਦੇ ਮੀਆਂਵਾਲੀ ਵਿਚ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਐਂਬੂਲੈਂਸ ਅਤੇ ਤੇਜ਼ ਗਤੀ ਨਾਲ ਆ ਰਹੇ ਟ੍ਰੇਲਰ ਵਿਚ ਟੱਕਰ ਹੋ ਗਈ, ਜਿਸ ਨਾਲ ਇਕ ਹੀ ਪਰਿਵਾਰ ਦੇ 9 ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਮੀਆਂਵਾਲੀ ਦੇ ਹੈੱਡ ਪੱਕਾ ਵਿਚ ਵਾਪਰਿਆ। ਮ੍ਰਿਤਕਾਂ ਵਿਚ 3 ਔਰਤਾਂ ਅਤੇ 3 ਬੱਚੇ ਹਨ। 

ਟੱਕਰ ਦੇ ਬਾਅਦ ਐਂਬੂਲੈਂਸ ਦਾ ਗੈਸ ਸਲੰਡਰ ਫਟ ਗਿਆ, ਜਿਸ ਕਾਰਨ ਇਸ ਵਿਚ ਸਵਾਰ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਐਂਬੂਲੈਂਸ ਵਿਚ ਇਕ ਮਰੀਜ਼ ਨੂੰ ਭਾਕਰ ਤੋਂ ਰਾਵਲਪਿੰਡੀ ਇਲਾਜ ਲਈ ਲਿਜਾਇਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਹਾਦਸੇ ਦੇ ਬਾਅਦ ਬਚਾਅ ਟੀਮ ਘਟਨਾਸਥਲ 'ਤੇ ਪਹੁੰਚ ਚੁੱਕੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਡੀ.ਐੱਸ.ਕਿਊ. ਹਸਪਤਾਲ ਵਿਚ ਲਿਜਾਇਆ ਗਿਆ।


Vandana

Content Editor

Related News