ਪਾਕਿਸਤਾਨ ਨੇ ਵਾਹਨਾਂ ਦੀ ਆਵਾਜਾਈ ਲਈ ਅਫਗਾਨਿਸਤਾਨ ਨਾਲ ਲੱਗਦਾ ਤੋਰਖਮ ਬਾਰਡਰ ਖੋਲ੍ਹਿਆ
Sunday, Feb 26, 2023 - 02:48 PM (IST)

ਪੇਸ਼ਾਵਾਰ- ਪਾਕਿਸਤਾਨ ਨੇ ਸ਼ਨੀਵਾਰ ਨੂੰ ਵਾਹਨਾਂ ਦੀ ਆਵਾਜਾਈ ਲਈ ਤੋਕਖਮ ਬਾਰਡਰ ਫਿਰ ਤੋਂ ਖੋਲ੍ਹ ਦਿੱਤੀ ਹੈ, ਇਸ ਦੇ ਨਾਲ ਹੀ ਛੇ ਦਿਨਾਂ ਤੋਂ ਉਥੇ ਫਸੇ 70,000 ਤੋਂ ਜ਼ਿਆਦਾ ਟਰੱਕਾਂ ਨੂੰ ਆਵਾਜਾਈ ਦੀ ਇਜਾਜ਼ਤ ਮਿਲ ਗਈ। ਤੋਰਖਮ ਬਾਰਡਰ ਕਰਾਸਿੰਗ ਮੱਧ ਏਸ਼ੀਆਈ ਦੇਸ਼ਾਂ ਤੋਂ ਵਪਾਰ ਲਈ ਪਾਕਿਸਤਾਨ ਦੇ ਲਈ ਇੱਕ ਮਹੱਤਵਪੂਰਨ ਰਸਤਾ ਹੈ। ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਪਾਕਿਸਤਾਨੀ ਤਾਲਿਬਾਨ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਮੁਹੱਈਆ ਕਰਨ ਦਾ ਦੋਸ਼ ਲਗਾਇਆ ਸੀ ਜਿਸ ਦੇ ਚੱਲਦੇ ਐਤਵਾਰ ਨੂੰ ਅਫਗਾਨਿਸਤਾਨ ਨੇ ਤੋਰਖਮ ਬਾਰਡਰ ਨੂੰ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ-IT ਇੰਡੈਕਸ ਰਿਪੋਰਟ : ਭਾਰਤ ਨੂੰ ਮਿਲਿਆ 42ਵਾਂ ਸਥਾਨ, 55 ਦੇਸ਼ ਸਨ ਸ਼ਾਮਲ
ਇਸ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਨੇ ਸਿਰਫ਼ ਪੈਦਲ ਯਾਤਰੀਆਂ ਲਈ ਤੋਰਖਮ ਬਾਰਡਰ ਫਿਰ ਤੋਂ ਖੋਲ੍ਹ ਦਿੱਤਾ ਸੀ, ਜਦੋਂ ਕਿ ਸਬਜ਼ੀਆਂ, ਮੁਰਗੀਆਂ ਅਤੇ ਆਂਡਿਆਂ ਵਰਗੀਆਂ ਖਰਾਬ ਹੋਣ ਵਾਲੀਆਂ ਵਸਤੂਆਂ ਲੈ ਕੇ ਜਾਣ ਵਾਲੇ 7,000 ਤੋਂ ਵੱਧ ਟਰੱਕ ਫਸੇ ਹੋਏ ਸਨ। ਪਾਕਿਸਤਾਨ-ਅਫਗਾਨਿਸਤਾਨ ਜੁਆਇੰਟ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਾਇਰੈਕਟਰ ਜ਼ਿਆਉਲ ਹੱਕ ਸਰਹਦੀ ਨੇ ਕਿਹਾ ਕਿ ਤੋਰਖਮ ਬਾਰਡਰ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਮਾਲਵਾਹਕਾਂ ਸਮੇਤ ਸਾਰੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ-ਭਾਰਤ ਨਾਲ ‘ਫਰੈਂਡਸ਼ੋਰਿੰਗ’ ਦਾ ਰੁਖ ਅਪਣਾਉਣ ’ਚ ਜੁਟਿਆ ਅਮਰੀਕਾ : ਯੇਲੇਨ
ਅਫਗਾਨਿਸਤਾਨ ਨੇ ਵੀਰਵਾਰ ਨੂੰ ਸਰਹੱਦ ਖੋਲ੍ਹ ਦਿੱਤੀ ਸੀ, ਪਰ ਇਹ ਪਾਕਿਸਤਾਨ ਵਾਲੇ ਪਾਸੇ ਬੰਦ ਰਹੀ, ਜਿਸ ਕਾਰਨ ਵਪਾਰੀਆਂ ਅਤੇ ਪਾਕਿ-ਅਫਗਾਨ ਵਪਾਰ ਦੇ ਹੋਰ ਹਿੱਸੇਦਾਰਾਂ 'ਚ ਚਿੰਤਾ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ-ਢਿੱਡ 'ਚ ਗੈਸ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਨਾ ਕਰਨ 'ਲਸਣ' ਦੀ ਜ਼ਿਆਦਾ ਵਰਤੋਂ, ਹੋ ਸਕਦੈ ਨੁਕਸਾਨ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।