ਪਾਕਿ ਗ੍ਰੇਅ ਲਿਸਟ 'ਚ ਬਰਕਰਾਰ, ਤੁਰਕੀ ਸਮੇਤ ਇਹ ਤਿੰਨ ਦੇਸ਼ ਵੀ FATF ਦੀ ਸੂਚੀ 'ਚ ਹੋਏ ਸ਼ਾਮਲ

10/21/2021 10:31:13 PM

ਇੰਟਰਨੈਸ਼ਨਲ ਡੈਸਕ-ਅੱਤਵਾਦ ਨੂੰ ਪਨਾਹ ਦੇਣ ਵਾਲੇ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਉਮੀਦਾਂ 'ਤੇ ਇਕ ਵਾਰ ਫਿਰ ਤੋਂ ਪਾਣੀ ਫਿਰ ਗਿਆ ਹੈ। ਦਰਅਸਲ, ਪਾਕਿਸਤਾਨ ਕਈ ਕੋਸ਼ਿਸ਼ਾਂ ਦੇ ਬਾਵਜੂਦ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਗ੍ਰੇਅ ਸੂਚੀ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਨਹੀਂ ਹੋ ਪਾਇਆ। ਉਥੇ ਐੱਫ.ਏ.ਟੀ.ਐੱਫ. ਸੂਚੀ 'ਚ ਤਿੰਨ ਦੇਸ਼ ਜਾਰਡਨ, ਮਾਲੀ ਅਤੇ ਤੁਰਕੀ ਸ਼ਾਮਲ ਕੀਤੇ ਗਏ ਹਨ।

ਇਹ ਵੀ ਪੜ੍ਹੋ : ਚੀਨ ਨੂੰ ਘੱਟ ਨਾ ਸਮਝਿਆ ਜਾਵੇ : ਵਿਦੇਸ਼ ਮੰਤਰਾਲਾ

ਸੰਸਥਾ ਦੇ 27-ਨੁਕਾਤੀ ਕਾਰਜ ਯੋਜਨਾ ਦੇ ਇਕ ਮਹੱਤਵਪੂਰਨ ਪੈਰਾਮੀਟਰ 'ਚ ਗੈਰ-ਅਨੁਪਾਲਣ ਲਈ ਪਾਕਿਸਤਾਨ 'ਤੇ ਇਹ ਕਾਰਵਾਈ ਕੀਤੀ ਗਈ। ਉਥੇ, ਐੱਫ.ਏ.ਟੀ.ਐੱਫ. ਸੂਚੀ 'ਚ ਤਿੰਨ ਦੇਸ਼ ਜਾਰਡਨ, ਮਾਲੀ ਤੇ ਤੁਰਕੀ ਸ਼ਾਮਲ ਕੀਤੇ ਗਏ ਹਨ। ਇਹ ਸਾਰੇ ਐੱਫ.ਏ.ਟੀ.ਐੱਫ. ਨਾਲ ਇਕ ਕਾਰਜ ਯੋਜਨਾ 'ਤੇ ਸਹਿਮਤ ਹੋਏ ਹਨ।

ਇਹ ਵੀ ਪੜ੍ਹੋ : ਚੀਨ 'ਚ ਫਿਰ ਤੋਂ ਕੋਰੋਨਾ ਦੀ ਦਹਿਸ਼ਤ, ਸੈਂਕੜੇ ਫਲਾਈਟਾਂ ਰੱਦ ਤੇ ਸਕੂਲ ਹੋਏ ਬੰਦ

ਮਾਰੀਸ਼ਸ਼ ਤੇ ਬੋਤਸਵਾਨਾ ਗ੍ਰੇਅ ਲਿਸਟ 'ਚੋਂ ਬਾਹਰ
ਐੱਫ.ਏ.ਟੀ.ਐੱਫ. ਦੇ ਪ੍ਰਧਾਨ ਮਾਰਕਸ ਪਲੇਅਰ ਨੇ ਕਿਹਾ ਕਿ ਪਾਕਿਸਤਾਨ ਗ੍ਰੇਅ ਲਿਸਟ 'ਚ ਬਰਕਰਾਰ ਹੈ। ਇਸ ਦੀ ਸਰਕਾਰ ਕੋਲ 34 ਨੁਕਾਤੀ ਕਾਰਜ ਯੋਜਨਾ ਹੈ ਜਿਸ 'ਚੋਂ 30 'ਤੇ ਕੰਮ ਹੋਇਆ ਹੈ। ਪਾਕਿਸਤਾਨ ਨੇ 34 'ਚੋਂ 30 ਕਾਰਡ ਯੋਜਨਾ 'ਤੇ ਕੰਮ ਕੀਤਾ। ਸਭ ਤੋਂ ਤਾਜ਼ਾ ਕਾਰਜ ਯੋਜਨਾ ਇਸ ਸਾਲ ਜੂਨ 'ਚ ਮਨੀ ਲਾਂਡਰਿੰਗ 'ਤੇ ਕੇਂਦਰਿਤ ਸੀ। ਉਨ੍ਹਾਂ ਨੇ ਮਾਰੀਸ਼ਸ਼ ਅਤੇ ਬੋਤਸਵਾਨਾ ਨੂੰ ਗ੍ਰੇਅ ਲਿਸਟ ਤੋਂ ਹਟਾਏ ਜਾਣ 'ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ : FDA ਨੇ ਮਾਡਰਨਾ ਤੇ J&J ਦੇ ਮਿਕਸ ਐਂਡ ਮੈਚ ਟੀਕਾਕਰਨ ਨੂੰ ਦਿੱਤੀ ਮਨਜ਼ੂਰੀ

ਅਫਗਾਨਿਸਤਾਨ 'ਤੇ ਜਤਾਈ ਚਿੰਤਾ
ਮਾਰਕਸ ਪਲੇਅਰ ਨੇ ਕਿਹਾ ਕਿ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਅਫਗਾਨਿਸਤਾਨ 'ਚ ਮੌਜੂਦਾ ਵਿਕਸਤ ਹੋ ਰਹੇ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਜ਼ੋਖਮ ਵਾਲੇ ਮਾਹੌਲ ਦੇ ਬਾਰੇ 'ਚ ਆਪਣੀ ਚਿੰਤਾ ਜਤਾਉਂਦਾ ਹੈ। ਅਸੀਂ ਅਫਗਾਨਿਸਤਾਨ ਦੀ ਸਥਿਤੀ 'ਤੇ ਹਾਲ ਦੇ ਯੂ.ਐੱਸ.ਐੱਸ.ਸੀ. ਪ੍ਰਤਸਾਵਾਂ ਦੀ ਪੁਸ਼ਟੀ ਕਰਦੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਦੇਸ਼ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਵਿੱਤ ਪੋਸ਼ਣ 'ਚ ਨਾ ਹੋਵੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News