ਪਾਕਿ FATF ਦੀ ''ਗ੍ਰੇ ਲਿਸਟ'' ''ਚ ਬਰਕਰਾਰ, ਹੁਣ ਹੋਵੇਗੀ ਆਨ ਸਾਈਟ ਸਮੀਖਿਆ
Saturday, Jun 18, 2022 - 01:26 AM (IST)
ਇਸਲਾਮਾਬਾਦ-ਪਾਕਿਸਤਾਨ ਐੱਫ.ਏ.ਟੀ.ਐੱਫ. ਦੀ ਨਿਗਰਾਨੀ ਵਾਲੇ ਦੇਸ਼ਾਂ ਦੀ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ। ਗਲੋਬਲ ਮਨੀ ਲਾਂਡਰਿੰਗ ਅਤੇ ਅੱਤਵਾਦੀ ਵਿੱਤ ਪੋਸ਼ਣ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਸ਼ੁੱਕਰਵਾਰ ਨੂੰ ਇਕ ਬਆਨ 'ਚ ਇਹ ਜਾਣਕਾਰੀ ਦਿੱਤੀ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਨੇ ਕਿਹਾ ਕਿ ਅੱਤਵਾਦੀ ਫੰਡਿੰਗ ਤੰਤਰ ਵਿਰੁੱਧ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਮੀਨੀ ਪੱਧਰ 'ਤੇ ਤਸਦੀਕ ਕਰਨ ਤੋਂ ਬਾਅਦ ਉਸ ਨੂੰ ਸੂਚੀ ਤੋਂ ਹਟਾਉਣ ਦੇ ਸਬੰਧ 'ਚ ਅਗੇ ਕੋਈ ਫੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੇਂਦਰ ਨੇ ਜਸਟਿਸ RP ਦੇਸਾਈ ਨੂੰ ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਚੇਅਰਪਰਸਨ ਕੀਤਾ ਨਿਯੁਕਤ
ਐੱਫ.ਏ.ਟੀ.ਐੱਫ. ਦੇ ਪ੍ਰਧਾਨ ਮਾਰਕਸ ਪਲੇਯੇਰ ਨੇ ਕਿਹਾ ਕਿ ਪਾਕਿਸਾਤਨ ਨੂੰ ਅੱਜ ਗ੍ਰੇ ਲਿਸਟ ਤੋਂ ਹਟਾਇਆ ਨਹੀਂ ਜਾ ਰਿਹਾ ਹੈ। ਜੇਕਰ ਜ਼ਮੀਨੀ ਪੱਧਰ ਦੀ ਜਾਂਚ 'ਚ ਇਸ ਦੇਸ਼ ਵੱਲੋਂ ਚੁੱਕੇ ਗਏ ਕਦਮਾਂ ਨੰ ਟਿਕਾਓ ਪਾਇਆ ਜਾਂਦਾ ਹੈ ਤਾਂ ਇਸ ਨੂੰ ਸੂਚੀ ਤੋਂ ਹਟਾ ਦਿੱਤਾ ਜਾਵੇ। ਐੱਫ.ਏ.ਟੀ.ਐੱਫ. ਨੇ ਕਿਹਾ ਕਿ ਇਹ ਜਾਂਚ ਅਕਤੂਬਰ ਤੋਂ ਪਹਿਲਾਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU 'ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ
ਬਿਆਨ 'ਚ ਕਿਹਾ ਗਿਆ ਹੈ ਕਿ ਆਪਣੇ ਜੂਨ 2022 ਦੇ ਪੂਰਨ ਸੈਸ਼ਨ 'ਚ ਐੱਫ.ਏ.ਟੀ.ਐੱਫ. ਨੇ ਪਾਇਆ ਕਿ ਪਾਕਿਸਤਾਨ ਨੇ ਆਪਣੀ ਦੋ ਕਾਰਜ ਯੋਜਨਾਵਾਂ ਨੂੰ ਕਾਫ਼ੀ ਹੱਦ ਤੱਕ ਪੂਰਾ ਕਰ ਲਿਆ ਹੈ ਜਿਸ 'ਚ 34 ਬਿੰਦੂ ਸ਼ਾਮਲ ਹਨ ਅਤੇ ਇਸ ਦੇ ਸ਼ੁਰੂ ਹੋਣ ਅਤੇ ਜਾਰੀ ਰਹਿਣ ਨੂੰ ਜ਼ਮੀਨੀ ਪੱਧਰ 'ਤੇ ਤਸਦੀਕ ਕਰਨ ਦੀ ਲੋੜ ਹੈ। ਨਾਲ ਹੀ ਇਹ ਵੀ ਭਵਿੱਖ 'ਚ ਲਾਗੂ ਕਰਨ ਅਤੇ ਸੁਧਾਰਾਂ ਨੂੰ ਬਣਾਏ ਰੱਖਣ ਲਈ ਲੋੜੀਂਦੀ ਰਾਜਨੀਤਿਕ ਵਚਨਬੱਧਤਾ ਬਣੀ ਹੋਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਿਹਾ- ਆਪਣੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ