ਭਾਰਤ ਨਾਲ ਰਿਸ਼ਤੇ ਸੁਧਾਰਨ ਨੂੰ ਤਿਆਰ ਪਾਕਿਸਤਾਨ, ਕਿਹਾ- ਦੁਸ਼ਮਣੀ ''ਚ ਨਹੀਂ ਰੱਖਦੇ ਭਰੋਸਾ
Wednesday, Jun 26, 2024 - 01:26 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਉੱਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਮੰਗਲਵਾਰ ਨੂੰ ਭਾਰਤ ਨੂੰ ਭੇਜੇ ਇਕ ਸਕਾਰਾਤਮਕ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਦਾ ਦੇਸ਼ ਲਗਾਤਾਰ ਦੁਸ਼ਮਣੀ 'ਚ ਭਰੋਸਾ ਨਹੀਂ ਰੱਖਦਾ ਹੈ। ਇਸ ਦੇ ਨਾਲ ਹੀ ਇਸ਼ਾਕ ਡਾਰ ਨੇ ਨਵੀਂ ਦਿੱਲੀ 'ਚ ਨਵੀਂ ਚੁਣੀ ਸਰਕਾਰ ਨੂੰ ਇਸਲਾਮਾਬਾਦ ਨਾਲ ਆਪਣੇ ਭਵਿੱਖ ਦੇ ਸੰਬੰਧਾਂ 'ਤੇ 'ਗੰਭੀਰ ਚਿੰਤਨ' ਕਰਨ ਦੀ ਅਪੀਲ ਕੀਤੀ।
'ਇੰਸਟੀਚਿਊਟ ਆਫ਼ ਸਟ੍ਰੇਟੇਜਿਕ ਸਟਡੀਜ਼ ਇਸਲਾਮਾਬਾਦ' (ਆਈ.ਐੱਸ.ਐੱਸ.ਆਈ.) 'ਚ ਇਕ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਨੇਤਾ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਚੰਗੇ ਗੁਆਂਢੀਆਂ ਵਾਲੇ ਸੰਬੰਧ ਚਾਹੁੰਦਾ ਹੈ। ਡਾਰ ਨੇ ਕਿਹਾ,''ਸਾਡੇ ਪੂਰਬੀ ਖੇਤਰ 'ਚ ਭਾਰਤ ਨਾਲ ਸੰਬੰਧ ਇਤਿਹਾਸਕ ਰੂਪ ਨਾਲ ਅਸ਼ਾਂਤ ਰਹੇ ਹਨ। ਪਾਕਿਸਤਾਨ ਲਗਾਤਾਰ ਦੁਸ਼ਮਣੀ 'ਚ ਭਰੋਸਾ ਨਹੀਂ ਰੱਖਦਾ। ਅਸੀਂ ਆਪਸੀ ਸਨਮਾਨ, ਪ੍ਰਭੂਸੱਤਾ ਸਮਾਨਤਾ ਅਤੇ ਲੰਬੇ ਸਮੇਂ ਤੋਂ ਜਾਰੀ ਜੰਮੂ ਕਸ਼ਮੀਰ ਵਿਵਾਦ ਦੇ ਸ਼ਾਂਤੀਪੂਰਨ ਹੱਲ ਦੇ ਆਧਾਰ 'ਤੇ ਭਾਰਤ ਨਾਲ ਚੰਗੇ ਗੁਆਂਢੀਆਂ ਵਾਲੇ ਸੰਬੰਧ ਚਾਹੁੰਦੇ ਹਨ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e