ਭਾਰਤ-ਪਾਕਿ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਰੱਦ ਹੋਣਾ ''ਨਿਰਾਸ਼ਾਜਨਕ'' : ਪਾਕਿ ਮੰਤਰੀ

10/12/2018 10:06:46 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਨਿਊਯਾਰਕ ਵਿਚ ਹੋਣ ਵਾਲੀ ਬੈਠਕ ਰੱਦ ਹੋਣਾ ਨਿਰਾਸ਼ਾਜਨਕ ਹੈ। ਪਾਕਿਸਤਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਹ ਭਾਰਤ ਨਾਲ ਯੂਨੀਵਰਸਲ ਸਮਾਨਤਾ, ਆਪਸੀ ਸਨਮਾਨ ਅਤੇ ਆਪਸੀ ਲਾਭ ਦੇ ਆਧਾਰ 'ਤੇ ਸ਼ਾਂਤੀਪੂਰਣ ਅਤੇ ਚੰਗੇ ਗੁਆਂਢੀ ਵਾਲੇ ਸਬੰਧ ਚਾਹੁੰਦਾ ਹੈ। 

PunjabKesari

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ,''ਭਾਰਤ ਨਾਲ ਅੱਗੇ ਦਾ ਰਸਤਾ ਸਿਰਫ ਗਲੱਬਾਤ ਨਾਲ ਨਿਕਲੇਗਾ ਜੋ ਕਿ ਨਿਰਵਿਘਨ ਹੋਣਾ ਚਾਹੀਦਾ ਹੈ। ਬੀਤੇ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਤੋਂ ਵੱਖ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਹੋਣ ਵਾਲੀ ਬੈਠਕ ਰੱਦ ਹੋਣਾ ਨਿਰਾਸ਼ਾਜਨਕ ਹੈ। ਦੋਹਾਂ ਦੇਸ਼ਾਂ ਦੇ ਸਬੰਧਾਂ ਵਿਚ ਸਾਲ 2016 ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਵੱਲੋਂ ਅੱਤਵਾਦੀ ਹਮਲਿਆਂ ਦੇ ਬਾਅਦ ਤਣਾਅ ਆ ਗਿਆ ਸੀ।'' 

ਸਿੱਖ ਤੀਰਥ ਯਾਤਰੀਆਂ ਲਈ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੇ ਬਾਰੇ ਵਿਚ ਫੈਜ਼ਲ ਨੇ ਕਿਹਾ,''ਗੱਲਬਾਤ ਦੀ ਕਮੀ ਵਿਚ ਕੁਝ ਵੀ ਅੱਗੇ ਨਹੀ ਵੱਧ ਸਕਦਾ।'' ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਭਾਰਤੀ ਹਮਰੁਤਬਾ ਦੇ ਇਕ ਪੱਤਰ ਦਾ ਸਕਾਰਾਤਮਕ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ, ਸਰ ਕ੍ਰੀਕ ਅਤੇ ਸਿਆਚੀਨ ਮੁੱਦੇ ਦੇ ਹੱਲ ਲਈ ਗੱਲਬਾਤ ਲਈ ਤਿਆਰ ਹੈ।


Related News