ਖਾਲਿਸਤਾਨੀਆਂ ਨੂੰ ਪਾਕਿ ਭੜਕਾਉਂਦੈ ਤੇ ਅੱਖਾਂ ਮੀਚੀ ਬੈਠਾ ਰਹਿੰਦੈ ਅਮਰੀਕਾ

03/23/2023 2:06:49 PM

ਵਾਸ਼ਿੰਗਟਨ (ਵਿਸ਼ੇਸ਼)- ਭਾਰਤ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਖਾਲਿਸਤਾਨ ਨੂੰ ਪਾਕਿਸਤਾਨ ਅਤੇ ਅਮਰੀਕਾ ’ਚ ਕਿਸ ਤਰ੍ਹਾਂ ਹਵਾ ਮਿਲਦੀ ਆ ਰਹੀ ਹੈ, ਇਸਦੇ ਲਈ ਅਮਰੀਕਾ ਦੇ ਹਡਸਨ ਇੰਸਟੀਚਿਊਟ ਦੇ ਦੱਖਣੀ ਅਤੇ ਮੱਧ ਏਸ਼ੀਆ ਪ੍ਰੋਗਰਾਮ ਨੇ ਦੱਖਣੀ ਏਸ਼ੀਆ ਮਾਹਿਰਾਂ ਦੇ ਇਕ ਸਮੂਹ ਨੂੰ ਅਮਰੀਕਾ ਅੰਦਰ ਵਰਤਮਾਨ ’ਚ ਚੱਲ ਰਹੇ ਆਪਸ ’ਚ ਜੂੜੇ 55 ਖਾਲਿਸਤਾਨੀ ਅਤੇ ਕਸ਼ਮੀਰੀ ਸਮੂਹਾਂ ਦਾ ਮੁਲਾਂਕਣ ਕਰਨ ਲਈ ਇਕੱਠਾ ਕੀਤਾ। ਉਨ੍ਹਾਂ ਦਾ ਸਿੱਟਾ ਹੈ ਕਿ ਵੱਖਵਾਦੀ ਸਮੂਹਾਂ ਨੂੰ ਪਾਕਿਸਤਾਨ ਤੋਂ ਪੈਸਾ, ਸਮਰਥਨ ਅਤੇ ਫੌਜੀ ਟ੍ਰੇਨਿੰਗ ਪ੍ਰਾਪਤ ਹੁੰਦੀ ਹੈ ਅਤੇ ਅਮਰੀਕਾ ਸਭ ਕੁਝ ਜਾਣਦੇ ਹੋਏ ਵੀ ਹੱਥ ’ਤੇ ਹੱਥ ਧਰ ਕੇ ਸਭ ਕੁਝ ਵੇਖਦਾ ਰਹਿੰਦਾ ਹੈ। 1980 ਦੇ ਦਹਾਕੇ ’ਚ ਖਾਲਿਸਤਾਨ ਅੰਦੋਲਨ ਦੁਆਰਾ ਆਯੋਜਿਤ ਹਿੰਸਾ ਦੀ ਪੁਨਰਵਿਰਤੀ ਨੂੰ ਰੋਕਣ ਲਈ ਉੱਤਰੀ ਅਮਰੀਕਾ ’ਚ ਸਥਿਤ ਖਾਲਿਸਤਾਨੀ ਸਮੂਹਾਂ ਦੀਆਂ ਗਤੀਵਿਧੀਆਂ ਦੀ ਕਾਨੂੰਨ ਵੱਲੋਂ ਨਿਰਧਾਰਤ ਸੀਮਾਵਾਂ ਦੇ ਅੰਦਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਸ ਮਿਆਦ ਦੌਰਾਨ ਨਾਗਰਿਕਾਂ ’ਤੇ ਕਈ ਹਮਲਿਆਂ ਦੇ ਨਾਲ ਖਾਲਿਸਤਾਨ ਅੰਦੋਲਨ ਨੂੰ 1985 ’ਚ ਮਾਂਟਰੀਅਲ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਫਲਾਈਟ 182 ਦੀ ਬੰਬਾਰੀ ਨਾਲ ਜੋੜਿਆ ਗਿਆ ਸੀ, ਜਿਸ ’ਚ 329 ਲੋਕ ਮਾਰੇ ਗਏ ਸਨ ਅਤੇ ਉਸੇ ਦਿਨ ਟੋਕੀਓ ’ਚ ਏਅਰ ਇੰਡੀਆ ਦੇ ਇਕ ਜੈੱਟ ਦੀ ਅਸਫਲ ਬੰਬਾਰੀ ਹੋਈ ਸੀ।

ਅਮਰੀਕੀ ਸਰਕਾਰ ਨੇ 9/11 ਤੋਂ ਬਾਅਦ ਅਫਗਾਨਿਸਤਾਨ ’ਚ ਅਮਰੀਕੀ ਫੌਜੀ ਮਿਸ਼ਨ ਨੂੰ ਸਹਾਇਤਾ ਪ੍ਰਦਾਨ ਕਰਨ ’ਚ ਧਮਣੀ ਦਾ ਕੰਮ ਕਰਨ ਵਾਲੇ ਪਾਕਿਸਤਾਨ ’ਤੇ ਖਾਲਿਸਤਾਨੀ ਅੱਤਵਾਦ ਦੇ ਸਬੰਧ ’ਚ ਭਾਰਤ ਵੱਲੋਂ ਖੁਫੀਆ ਜਾਣਕਾਰੀ ’ਤੇ ਕਾਰਵਾਈ ਕਰਨ ’ਚ ਝਿੱਜਕ ਵਿਖਾਈ। ਇਸ ਮੁੱਦੇ ਨੂੰ ਹੋਰ ਗੰਭੀਰ ਬਣਾਉਂਦੇ ਹੋਏ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਅੰਦਰ ਅਮਰੀਕਾ ਦੀ ਅੱਤਵਾਦੀ-ਨਾਮਕਰਨ ਪ੍ਰਕਿਰਿਆ ਤਹਿਤ ਪਾਕਿਸਤਾਨ ਸਥਿਤ ਅੱਤਵਾਦੀਆਂ ਨੂੰ ਪਾਬੰਦੀਸ਼ੁਦਾ ਕਰਨ ਦੀ ਪ੍ਰਕਿਰਿਆ ’ਚ ਰੁਕਾਵਟ ਪਾਈ। ਕਈ ਸਾਲਾਂ ਤੋਂ ਉੱਤਰੀ ਅਮਰੀਕਾ ’ਚ ਸਥਿਤ ਸਿੱਖ ਪ੍ਰਵਾਸੀਆਂ ’ਚੋਂ ਕੁਝ ਲੋਕਾਂ ਨੇ ਸਿੱਖਾਂ ਲਈ ਇਕ ਵੱਖਰੇ ਰਾਜ ਦੇ ਨਿਰਮਾਣ ਦਾ ਸਮਰਥਨ ਕੀਤਾ ਹੈ, ਜਿਸ ਨੂੰ ਖਾਲਿਸਤਾਨ ਕਿਹਾ ਜਾਂਦਾ ਹੈ। 1947 ’ਚ ਬ੍ਰਿਟਿਸ਼ ਭਾਰਤ ਦੀ ਵੰਡ ਤੋਂ ਪਹਿਲਾਂ ਇਕ ਵੱਖਰੇ ਸਿੱਖ ਰਾਜ ਦੀ ਮੰਗ ਕੀਤੀ ਗਈ ਸੀ। ਸਿੱਖ ਕੱਟੜਪੰਥੀਆਂ ਨੇ ਆਪਣੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ 1970 ਦੇ ਦਹਾਕੇ ਦੇ ਅੰਤ ਤੱਕ ਹਿੰਸਾ ਦੀ ਵਰਤੋਂ ਸ਼ੁਰੂ ਨਹੀਂ ਕੀਤੀ ਸੀ ਅਤੇ 1990 ਦੇ ਦਹਾਕੇ ਦੀ ਸ਼ੁਰੂਆਤ ਤੱਕ ਉਨ੍ਹਾਂ ਦਾ ਰਵੱਈਆ ਅਜਿਹਾ ਹੀ ਸੀ।

ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਨੇ ਮਜ਼ਦੂਰਾਂ ਨੂੰ ਟੱਕਰ ਮਾਰਨ ਮਗਰੋਂ ਖਾਧੀਆਂ ਪਲਟੀਆਂ, 6 ਲੋਕਾਂ ਦੀ ਮੌਤ

1984 ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਖਾਲਿਸਤਾਨੀ ਅੱਤਵਾਦ ’ਚ ਵਾਧਾ ਹੋਇਆ ਅਤੇ ਇਸ ਨੂੰ ਫਿਰ ਜ਼ਿੰਦਾ ਕਰਨ ’ਚ ਪ੍ਰਵਾਸੀਆਂ ਨੇ ਵੱਡੀ ਭੂਮਿਕਾ ਨਿਭਾਈ। ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ. ) ਖਾਲਿਸਤਾਨ ਸਮਰਥਕ ਸਮੂਹਾਂ ਦੀ ਵਿੱਤੀ ਅਤੇ ਸੰਗਠਨਾਤਮਕ ਰੂਪ ਨਾਲ ਸਹਾਇਤਾ ਕਰਦੀ ਹੈ। ਸਾਲਾਂ ਤੋਂ ਅਮਰੀਕਾ ਅਤੇ ਜ਼ਿਆਦਾਤਰ ਅੰਤਰਰਾਸ਼ਟਰੀ ਭਾਈਚਾਰੇ ਨੇ ਅੱਤਵਾਦ ਨੂੰ ਪਾਕਿਸਤਾਨ ਦੇ ਸਮਰਥਨ ਲਈ ਉਸਦੀ ਨਿੰਦਾ ਕੀਤੀ ਹੈ। ਗੈਲਪ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਪਾਕਿਸਤਾਨ ਦੇ ਬਾਰੇ ’ਚ ਅਮਰੀਕੀ ਜਨਤਾ ਦੀ ਰਾਏ 2000 ਤੋਂ ਬਾਅਦ ਮਜ਼ਬੂਤੀ ਨਾਲ ਨਾਂਹਪੱਖੀ ਰਹੀ ਹੈ, ਜਿਸ ’ਚ ਬਹੁਗਿਣਤੀ ਮੰਨਦੇ ਹਨ ਕਿ ਪਾਕਿਸਤਾਨ ਅੱਤਵਾਦ ਦਾ ਸ੍ਰੋਤ ਹੈ ਅਤੇ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ ਪਰ ਅਮਰੀਕਾ ਦੇ ਕੰਨ ’ਤੇ ਜੂੰ ਨਹੀਂ ਸਰਕਦੀ।

ਸਿੱਖ ਕੱਟੜਪੰਥੀ ਨਿਊਯਾਰਕ ਖੇਤਰ ਤੇ ਕੈਲੀਫੋਰਨੀਆ ’ਚ ਸਰਗਰਮ

ਕੁਝ ਸਿੱਖ ਕੱਟੜਪੰਥੀ ਸਮੂਹ ਅਜੇ ਵੀ ਨਿਊਯਾਰਕ ਖੇਤਰ ਅਤੇ ਕੈਲੀਫੋਰਨੀਆ ਵਿਚ ਸਰਗਰਮ ਹਨ। ਭਾਰਤ-ਵਿਰੋਧੀ ਪ੍ਰਚਾਰ-ਪ੍ਰਸਾਰ ਤੋਂ ਇਲਾਵਾ, ਇਨ੍ਹਾਂ ਸੰਗਠਨਾਂ ਦਾ ਧਿਆਨ ਖਾਲਿਸਤਾਨ ਦੀ ਵਕਾਲਤ ਕਰਨਾ ਹੈ ਅਤੇ ਸਮਰਥਨ ਹਾਸਲ ਕਰਨ ਲਈ ਉਹ ਸਥਾਨਕ ਰਾਜਨੇਤਾਵਾਂ, ਅਮਰੀਕੀ ਥਿੰਕ ਟੈਂਕਾਂ ਅਤੇ ਮਨੁੱਖੀ ਅਧਿਕਾਰ ਵਰਕਰਾਂ ਨਾਲ ਸੰਪਰਕ ਸਾਧਦੇ ਹਨ। ਖਾਲਿਸਤਾਨ ਦੇ ਵਰਕਰ ਪੰਜਾਬ ਵਿਚ ਅੱਤਵਾਦੀਆਂ ਦੀ ‘ਸ਼ਹਾਦਤ’ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮਾਂ ਦਾ ਆਯੋਜਨ ਕਰਦੇ ਹੋਏ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਨ ਲਈ ਗੁਰਦੁਆਰਿਆਂ ਦੀ ਵੀ ਵਰਤੋਂ ਕਰਦੇ ਹਨ। ਉਹ ਆਪ੍ਰੇਸ਼ਨ ਬਲੂ ਸਟਾਰ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਵੀ ਯਾਦ ਕਰਦੇ ਹਨ ਤਾਂ ਜੋ ਨੌਜਵਾਨ ਸਿੱਖਾਂ ਨੂੰ ਭਰੋਸਾ ਦਿਵਾਇਆ ਜਾ ਸਕੇ ਕਿ ਸਿੱਖਾਂ ਅਤੇ ਹੋਰ ਭਾਰਤੀਆਂ ਵਿਚਾਲੇ ਇਕ ਧਾਰਮਿਕ ਸੰਘਰਸ਼ ਹੈ। ਕਈ ਖਾਲਿਸਤਾਨ ਸਮਰਥਕ ਸਮੂਹ ਅਮਰੀਕਾ, ਕੈਨੇਡਾ ਅਤੇ ਯੂਰਪ ਵਿਚ ਸੰਚਾਲਿਤ ਹਨ ਅਤੇ ਜ਼ਿਆਦਾਤਰ ਨੇ ਨਾ ਤਾਂ ਹਿੰਸਾ ਦੀ ਵਕਾਲਤ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਦਾ ਪੰਜਾਬ ਵਿਚ ਹਿੰਸਕ ਬਗਾਵਤ ਨਾਲ ਕੋਈ ਸਬੰਧ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਮੁਖੀ ਬਣਾਉਣ ਲਈ ਸਮਰਥਨ ਦੇਣ ਸਬੰਧੀ ਚੀਨ ਦਾ ਰੁਖ ਸ਼ੱਕੀ

ਖਾਲਿਸਤਾਨ ਸਮਰਥਕਾਂ ਦੀ ਪੁਰਾਣੀ ਪੀੜ੍ਹੀ ਖਤਮ, ਨਵੀਂ ਪੀੜ੍ਹੀ ਆਈ

ਪਿਛਲੇ ਇਕ ਦਹਾਕੇ ਵਿਚ ‘ਸਿਖਸ ਫਾਰ ਜਸਟਿਸ’ ਗਠਜੋੜ ਦੇ ਨਵੇਂ ਸਿੱਖਾਂ ਵਿਚ ਵਾਧਾ ਊਰਜਾ ਦੇ ਉਲਟ ਕਈ ਪੁਰਾਣੇ ਖਾਲਿਸਤਾਨੀ ਸਮੂਹ ਗੈਰ-ਸਰਗਰਮ ਹੋ ਗਏ ਹਨ, ਉਨ੍ਹਾਂ ਦੇ ਕਈ ਸੰਸਥਾਪਕ ਚੱਲ ਵਸੇ ਹਨ। ਵਿਸ਼ਵ ਸਿੱਖ ਸੰਗਠਨ ਵਰਗੇ ਸਮੂਹਾਂ ਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਕੈਨੇਡਾ ’ਚ ਟਰਾਂਸਫਰ ਕਰ ਲਿਆ ਹੈ, ਜਦਕਿ ਕੌਮਾਂਤਰੀ ਸਿੱਖ ਸੰਗਠਨ ਵਰਗੇ ਸਮੂਹ 2013 ਵਿਚ ਜਨਤਕ ਟੈਕਸ ਰਿਟਰਨ ਦਾਖ਼ਲ ਕਰਨ ਲਈ ਲੋੜੀਂਦਾ ਪੈਸਾ ਜੁਟਾਉਣ ਵਿਚ ਅਸਫ਼ਲ ਰਹੇ ਹਨ। ਇਨ੍ਹਾਂ ਦੇ ਕੁਝ ਬਚੇ-ਖੁਚੇ ਵਰਕਰਾਂ ਵਲੋਂ ਚਲਾਏ ਜਾ ਰਹੇ ਟਵਿੱਟਰ ਖਾਤੇ ਰਾਹੀਂ ਜਨਤਕ ਬਿਆਨ ਦਿੱਤੇ ਜਾਂਦੇ ਹਨ। ਅਮਰੀਕਾ ਦੇ ‘ਸਿੱਖ ਯੂਥ’ ਵਰਗੇ ਸਮੂਹਾਂ ਦੀ ਹਿੰਸਾ ਅਤੇ ਸਿੱਖ ਫਾਰ ਜਸਟਿਸ ਵਰਗੇ ਸਮੂਹਾਂ ਦਾ ਅੱਤਵਾਦ, ਇਸਲਾਮਾਬਾਦ ਨਾਲ ਉਨ੍ਹਾਂ ਦੇ ਖੁੱਲ੍ਹੇ ਸਬੰਧ ਅਤੇ ਭਾਰਤ ਵਿਚ ਅੱਤਵਾਦ ਸਿੱਖ ਰਾਸ਼ਟਰਵਾਦੀਆਂ ਦੀ ਬੇਅਰਾਮੀ ਦਾ ਕਾਰਨ ਜਾਣ ਪੈਂਦਾ ਹੈ। ਇਸ ਤਰ੍ਹਾਂ ਹਾਲ ਹੀ ਦੇ ਸਾਲਾਂ ਵਿਚ ਕਈ ਸ਼ਾਂਤੀ ਦੀਆਂ ਖਾਲਿਸਤਾਨੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।

ਖਾਲਿਸਤਾਨੀ ਤੱਤਾਂ ’ਚ ਭਾਰਤ-ਅਮਰੀਕਾ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ

ਅਮਰੀਕਾ ਵਿਚ ਕਈ ਸਿੱਖ ਸਿਆਸੀ ਤੌਰ ’ਤੇ ਜਾਗਰੂਕ ਹਨ ਅਤੇ ਕੁਝ ਹੱਦ ਤੱਕ ਉਹ ਭਾਰਤ ਵਿਚ ਹੋਣ ਵਾਲੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਅਮਰੀਕਾ ਵਿਚ ਸਿੱਖ, ਜੋ ਖਾਲਿਸਤਾਨੀ ਧਾਰਣਾ ਦਾ ਸਮਰਥਨ ਕਰਦੇ ਹਨ ਜਾਂ ਜੋ ਉਸਨੂੰ ਪ੍ਰਾਪਤ ਕਰਨ ਲਈ ਹਿੰਸਾ ਦਾ ਸਮਰਥਨ ਕਰਦੇ ਹਨ, ਉਹ ਭਾਰਤ-ਅਮਰੀਕਾ ਸਬੰਧਾਂ ਨੂੰ ਨੁਕਸਾਨ ਪਹੁੰਚਾਉਣ, ਅੱਤਵਾਦੀਆਂ ਅਤੇ ਕੱਟੜਪੰਥੀ ਅੰਦੋਲਨਕਾਰੀਆਂ ਦੀ ਭਰਤੀ ਲਈ ਇਕ ਵਾਹਕ ਬਣਨ ਅਤੇ ਆਜ਼ਾਦ ਤੌਰ 'ਤੇ ਕੰਮ ਕਰਨ ਦਾ ਨਾਟਕ ਕਰਦੇ ਹੋਏ ਪਾਕਿਸਤਾਨ ਵੱਲੋਂ ਕੰਮ ਕਰ ਕੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਸਮੇਤ ਸਮੱਸਿਆਵਾਂ ਖੜ੍ਹੀਆਂ ਕਰਨ ਦੀ ਸਮਰੱਥਾ ਰੱਖਦੇ ਹਨ। ਅਮਰੀਕਾ ਵਿਚ ਰਹਿਣ ਵਾਲੇ ਸਿੱਖ ਪੰਜਾਬ ਦੇ ਸਿਆਸੀ ਮਾਮਲਿਆਂ ਨਾਲ ਜੁੜੇ ਰਹਿੰਦੇ ਹਨ, ਉਨ੍ਹਾਂ ਦਾ ਜ਼ਿਆਦਾਤਰ ਆਪਸੀ ਸੰਪਰਕ ਗੁਰਦੁਆਰਿਆਂ ਅਤੇ ਸਿੱਖ ਸਮਾਜਿਕ ਅਤੇ ਸਿਆਸੀ ਸੰਗਠਨਾਂ ਨਾਲ ਹੁੰਦਾ ਹੈ ਜੋ ਉਨ੍ਹਾਂ ਨੂੰ ਇਕ-ਦੂਸਰੇ ਦੇ ਨਾਲ-ਨਾਲ ਹੋਰਨਾਂ ਲੋਕਾਂ ਨਾਲ ਜੋੜਨ ਵਿਚ ਅਹਿਮ ਕਿਰਦਾਰ ਨਿਭਾਉਂਦੇ ਹਨ।

ਇਹ ਵੀ ਪੜ੍ਹੋ: ਪ੍ਰਦਰਸ਼ਨਕਾਰੀਆਂ ਨੂੰ ਮੂੰਹਤੋੜ ਜਵਾਬ, ਲੰਡਨ 'ਚ ਭਾਰਤੀ ਹਾਈ ਕਮਿਸ਼ਨ 'ਤੇ ਲਹਿਰਾਇਆ ਗਿਆ ਵੱਡਾ ਤਿਰੰਗਾ

ਅਮਰੀਕਾ ਵਿਚ ਖਾਲਿਸਤਾਨੀ ਅੰਦੋਲਨ ਲਈ ਸਭ ਤੋਂ ਮੁਸ਼ਕਲ ਸਮਾਂ ਭਾਰਤ ਵਿਚ 1984 ਦੀ ਹਿੰਸਾ ਤੋਂ ਬਾਅਦ ਦੇ ਹੀ ਦਹਾਕੇ ਸਨ ਜਿਸ ਦੌਰਾਨ ਪੂਰੇ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਦਰਜਨਾਂ ਸੰਗਠਨ ਸਥਾਪਤ ਕੀਤੇ ਗਏ। ਜੁਲਾਈ 1984 ਵਿਚ, ਨਿਊਯਾਰਕ ਦੇ ਮੈਡੀਸਨ ਸਕੁਵਾਇਰ ਗਾਰਡਨ ਵਿਚ ਯੂਰਪ ਅਤੇ ਉੱਤਰੀ ਅਮਰੀਕਾ ਦੇ ਸਿੱਖ ਪ੍ਰਵਾਸੀਆਂ ਦਾ ਇਕ ਸੰਮੇਲਨ ਆਯੋਜਿਤ ਕੀਤਾ ਗਿਆ ਸੀ। ਇਸ ’ਚ ਮੌਜੂਦ ਲੋਕਾਂ ਨੇ ਖਾਲਿਸਤਾਨ ਦੀ ਆਜ਼ਾਦੀ ਦੀ ਮੰਗ ਕੀਤੀ ਅਤੇ ਵਿਸ਼ਵ ਸਿੱਖ ਸੰਗਠਨ ਨਾਮੀ ਇਕ ਸੰਸਥਾ ਦਾ ਸਥਾਪਨਾ ਕੀਤੀ। ਇਕ ਹੋਰ ਸੰਸਥਾ ਕੌਮਾਂਤਰੀ ਸਿੱਖ ਸੰਗਠਨ ਦੀ ਸਥਾਪਨਾ ਡਾ. ਗੁਰਮੀਤ ਸਿੰਘ ਔਲਖ ਨੇ ਕੀਤੀ ਜਿਸਨੇ ਆਪਣੇ-ਆਪ ਨੂੰ ਖਾਲਿਸਤਾਨ ਦੇ ਨਿਯੁਕਤ ਪ੍ਰਧਾਨ ਹੋਣ ਦਾ ਦਾਅਵਾ ਕੀਤਾ ਸੀ।

ਇਹ ਵੀ ਪੜ੍ਹੋ: ਕੈਨੇਡਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਅਹਿਮ ਗੱਲਾਂ, ਸਰਕਾਰ ਵੱਲੋਂ ਚਿਤਾਵਨੀ ਜਾਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News