ਪਾਕਿ ਨੇ 7,130 ਅਰਬ ਰੁਪਏ ਦਾ ਬਜਟ ਕੀਤਾ ਪੇਸ਼, ਰੱਖਿਆ ਬਜਟ 4.7 ਫੀਸਦੀ ਵਧਿਆ

06/13/2020 1:24:07 AM

ਇਸਲਾਮਾਬਾਦ-ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਨਵੇਂ ਵਿੱਤੀ ਸਾਲ ਲਈ 7,130 ਅਰਬ ਰੁਪਏ ਦਾ 'ਕੋਰੋਨਾ ਬਜਟ' ਪੇਸ਼ ਕੀਤਾ, ਜਿਸ 'ਚ ਰੱਖਿਆ ਬਜਟ ਲਈ 1,289 ਅਰਬ ਰੁਪਏ ਨੇ ਵੰਡੇ ਗਏ, ਜੋ ਪਿਛਲੇ ਸਾਲ ਦੀ ਤੁਲਨਾ 'ਚ ਲਗਭਗ 4.7 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਰੱਖਿਆ ਬਜਟ 1,227 ਅਰਬ ਰੁਪਏ ਸੀ। ਸਰਕਾਰ ਨੇ ਅਗਲੇ ਸਾਲ ਲਈ ਜੀ.ਡੀ.ਪੀ. ਵਾਧਾ ਦਰ 2.1 ਫੀਸਦੀ ਰੱਖਣ ਦਾ ਟੀਚਾ ਰੱਖਿਆ ਹੈ।

ਉਦਯੋਗ ਅਤੇ ਉਤਪਾਦਨ ਮੰਤਰੀ ਹੰਮਾਦ ਅਜ਼ਹਰ ਨੇ ਕੋਵਿਡ-19 ਮਹਾਮਾਰੀ ਦੇ ਫੈਲਣ ਦੌਰਾਨ ਵਿੱਤੀ ਸਾਲ 2020-21 ਦੇ ਬਜਟ ਨੂੰ ਸੰਸਦ 'ਚ ਪੇਸ਼ ਕੀਤਾ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੌਜੂਦ ਸਨ। ਅਜ਼ਹਰ ਨੇ ਕਿਹਾ ਕੋਰੋਨਾ ਵਾਇਰਸ ਮਹਾਮਾਰੀ ਕਾਰਣ ਮੌਜੂਦਾ ਗੰਭੀਰ ਹਾਲਾਤ 'ਤੇ ਇਹ ਬਜਟ ਆਧਾਰਿਤ ਹੈ। ਇਸ ਲਈ ਸਾਨੂੰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰਾਹਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੋਈ ਨਵਾਂ ਟੈਕਸ ਨਹੀਂ ਲੱਗ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕੁੱਲ ਖਰਚ 7,137 ਅਰਬ ਰੁਪਏ ਪ੍ਰਸਤਾਵਿਤ ਹੈ ਜਦਕਿ ਮਾਲੀਆ ਘਾਟਾ 3,437 ਅਰਬ ਰੁਪਏ ਹੋਵੇਗਾ।


Karan Kumar

Content Editor

Related News