ਪਾਕਿਸਤਾਨ: ਸਿੱਖ ਮੈਰਿਜ ਐਕਟ 'ਚ ਸੋਧ ਦੀ ਤਿਆਰੀ, 18 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਕਰ ਸਕਣਗੇ ਵਿਆਹ

Friday, Mar 22, 2024 - 11:56 AM (IST)

ਪਾਕਿਸਤਾਨ: ਸਿੱਖ ਮੈਰਿਜ ਐਕਟ 'ਚ ਸੋਧ ਦੀ ਤਿਆਰੀ, 18 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਕਰ ਸਕਣਗੇ ਵਿਆਹ

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਹੈ ਕਿ ਸੂਬਾਈ ਸਿੱਖ ਐਕਟ 'ਚ ਸੋਧ ਕੀਤੀ ਜਾਵੇਗੀ, ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਸਿੱਖ ਵਿਆਹ ਕਰਨ ਦੇ ਅਯੋਗ ਹੋਣਗੇ। ਬੁੱਧਵਾਰ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐਸ.ਜੀ.ਪੀ.ਸੀ) ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖ ਐਕਟ ਵਿੱਚ ਨਵੀਆਂ ਸੋਧਾਂ ਘੱਟ ਗਿਣਤੀ ਭਾਈਚਾਰੇ ਦੇ ਹੱਕ ਵਿੱਚ ਹੋਣ ਜਾ ਰਹੀਆਂ ਹਨ।

ਸਿੱਖ ਐਕਟ ਵਿੱਚ ਕਈ ਸੋਧਾਂ ਦੀ ਸਿਫਾਰਿਸ਼

ਘੱਟ ਗਿਣਤੀ ਮਾਮਲਿਆਂ ਬਾਰੇ ਸੂਬਾਈ ਕੈਬਨਿਟ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਸਿੱਖ ਆਨੰਦ ਮੈਰਿਜ ਐਕਟ 2018 ਵਿੱਚ ਕੁਝ ਸੋਧਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਵਿਆਹ ਲਈ ਅਯੋਗ ਬਣਾਉਣਾ ਵੀ ਸ਼ਾਮਲ ਹੈ ਅਤੇ ਇਸ ਨੂੰ ਜਲਦੀ ਹੀ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਜਾਵੇਗੀ। ਮੀਟਿੰਗ ਵਿੱਚ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਅਤੇ ਪਿਸ਼ਾਵਰ ਤੋਂ ਹੈੱਡ ਗ੍ਰੰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਿੱਖ ਐਕਟ ਵਿੱਚ ਕਈ ਸੋਧਾਂ ਦੀ ਸਿਫ਼ਾਰਸ਼ ਕੀਤੀ ਗਈ।

PunjabKesari

ਵਿਆਹ ਦੇ 30 ਦਿਨਾਂ ਦੇ ਅੰਦਰ ਜਮ੍ਹਾ ਕਰਵਾਉਣਾ ਹੋਵੇਗਾ ਫਾਰਮ

ਸੋਧੇ ਹੋਏ ਕਾਨੂੰਨ ਅਨੁਸਾਰ ਵਿਆਹ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ ਹੀ ਹੋਵੇਗਾ। ਜੋੜੇ ਨੂੰ ਇੱਕ ਫਾਰਮ ਭਰ ਕੇ ਵਿਆਹ ਦੇ 30 ਦਿਨਾਂ ਦੇ ਅੰਦਰ ਅਧਿਕਾਰਤ ਰਜਿਸਟਰਾਰ ਕੋਲ ਜਮ੍ਹਾ ਕਰਨਾ ਹੋਵੇਗਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਪਾਰਟੀ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਯੂਨੀਅਨ ਕੌਂਸਲ ਸਾਰੇ ਵਿਆਹਾਂ ਦਾ ਰਿਕਾਰਡ ਰੱਖੇਗੀ। ਮੀਟਿੰਗ ਦੌਰਾਨ ਮੇਲ-ਮਿਲਾਪ ਕੌਂਸਲ, ਮੈਰਿਜ ਰਜਿਸਟਰਾਰ ਅਤੇ ਰਜਿਸਟਰਾਰ ਦੀ ਨਿਯੁਕਤੀ ਸਬੰਧੀ ਵੱਖ-ਵੱਖ ਪ੍ਰਸਤਾਵਾਂ 'ਤੇ ਚਰਚਾ ਕੀਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਸਰਕਾਰ ਨੇ ਆਪਣੇ ਨਵੇਂ ਫ਼ੈਸਲੇ ਨਾਲ ਭਾਰਤੀਆਂ ਦੀਆਂ ਮੁਸ਼ਕਲਾਂ 'ਚ ਕੀਤਾ ਵਾਧਾ

ਸਿੱਖ ਵਿਆਹ ਦੀ ਉਮਰ 18 ਸਾਲ ਕਰਨ ਦੀ ਤਿਆਰੀ 

ਮੀਟਿੰਗ ਦੇ ਨਤੀਜੇ ਅਨੁਸਾਰ ਵਿਆਹ ਲਈ ਸਿੱਖ ਮੁੰਡੇ-ਕੁੜੀਆਂ ਦੀ ਉਮਰ 18 ਸਾਲ  ਹੋਣੀ ਚਾਹੀਦੀ ਹੈ। ਇਸ ਦੌਰਾਨ ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਪੰਜ ਮੈਂਬਰੀ ਸੰਗਤ ਕਿਸੇ ਵੀ ਮੁੱਦੇ ’ਤੇ ਆਪਣੇ ਪ੍ਰਸਤਾਵ ਪੇਸ਼ ਕਰੇਗੀ। ਇਹ ਵੀ ਫੈ਼ੈਸਲਾ ਕੀਤਾ ਗਿਆ ਕਿ ਤਲਾਕ ਲੈਣ ਵਾਲੇ ਜੋੜੇ ਨੂੰ ਯੂਨੀਅਨ ਕੌਂਸਲ ਦੇ ਚੇਅਰਮੈਨ ਨੂੰ ਲਿਖਤੀ ਨੋਟਿਸ ਭੇਜਣਾ ਪਵੇਗਾ, ਜੋ ਨੋਟਿਸ ਮਿਲਣ ਦੇ 30 ਦਿਨਾਂ ਦੇ ਅੰਦਰ ਸੁਲ੍ਹਾ-ਸਫਾਈ ਕਮੇਟੀ ਦਾ ਗਠਨ ਕਰੇਗਾ। ਜੇਕਰ ਜੋੜਾ 90 ਦਿਨਾਂ ਬਾਅਦ ਸੁਲ੍ਹਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News