ਕੋਰੋਨਾ ਦਾ ਕਹਿਰ, 4 ਪਤਨੀਆਂ ਅਤੇ 26 ਬੱਚਿਆਂ ਦਾ ਪੇਟ ਭਰਨਾ ਬਣਿਆ ਸਮੱਸਿਆ (ਵੀਡੀਓ)

Sunday, Apr 26, 2020 - 01:17 PM (IST)

ਕੋਰੋਨਾ ਦਾ ਕਹਿਰ, 4 ਪਤਨੀਆਂ ਅਤੇ 26 ਬੱਚਿਆਂ ਦਾ ਪੇਟ ਭਰਨਾ ਬਣਿਆ ਸਮੱਸਿਆ (ਵੀਡੀਓ)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵੀ ਕੋਵਿਡ-19 ਮਹਾਮਾਰੀ ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਇਸ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਇਮਰਾਨ ਸਰਕਾਰ ਨੇ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ ਜਿਸ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਗਰੀਬ ਜਨਤਾ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਅਜਿਹੇ ਵਿਚ ਇਕ ਸ਼ਖਸ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇਕ ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਸ਼ਖਸ ਆਪਣੀ ਮੁਸ਼ਕਲ ਬਾਰੇ ਦੱਸ ਰਿਹਾ ਹੈ। ਸ਼ਖਸ ਕਹਿੰਦਾ ਹੈ,''ਉਸ ਦਾ ਪਰਿਵਾਰ ਵੱਡਾ ਹੈ ਜਿਸ ਵਿਚ 4 ਪਤਨੀਆਂ ਅਤੇ 26 ਬੱਚੇ ਹਨ। ਅਜਿਹੇ ਵਿਚ ਉਹਨਾਂ ਦਾ ਪੇਟ ਭਰਨ ਲਈ ਉਹ ਕੀ ਕਰ ਸਕਦਾ ਹੈ। ਸਰਕਾਰ ਨੇ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਕਦਮ ਚੁੱਕੇ ਹਨ ਪਰ ਪੇਟ ਨੂੰ ਤਾਂ ਭੁੱਖ ਲੱਗਦੀ ਹੀ ਹੈ। ਉਹ ਸ਼ਾਮ ਨੂੰ ਆਪਣੇ ਪਰਿਵਾਰ ਨੂੰ ਖਾਣ ਲਈ ਕੀ ਦੇਵੇ।''

 

ਇਸ ਸ਼ਖਸ ਦਾ ਵੀਡੀਓ ਟਵਿੱਟਰ 'ਤੇ ਸ਼ੇਅਰ ਹੋਣ ਮਗਰੋਂ ਕਈ ਲੋਕਾਂ ਨੇ ਲਾਕਡਾਊਨ ਕਾਰਨ ਹੋ ਰਹੀ ਪਰੇਸ਼ਾਨੀ ਬਾਰੇ ਦੱਸਿਆ। ਭਾਵੇਂਕਿ ਕੁਝ ਲੋਕਾਂ ਨੇ ਸ਼ਖਸ ਦਾ ਇੰਨਾ ਵੱਡਾ ਪਰਿਵਾਰ ਹੋਣ 'ਤੇ ਵੀ ਸਵਾਲ ਕੀਤਾ। ਪਾਕਿਸਤਾਨ ਵਿਚ ਕੋਰੋਨਾਵਾਇਰਸ ਕਾਰਨ 12,670 ਲੋਕ ਇਨਫੈਕਟਿਡ ਹਨ ਅਤੇ 265 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਲਾਗੂ ਅੰਸ਼ਕ ਲਾਕਡਾਊਨ ਨੂੰ 2 ਹਫਤੇ ਮਤਲਬ 9 ਮਈ ਤੱਕ ਵਧਾ ਦਿੱਤਾ ਹੈ।

PunjabKesari

ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ ਬੋਲ ਰਿਹਾ ਮੌਲਾਨਾ ਉੱਚੀ-ਉੱਚੀ ਰੋਇਆ, ਅੱਲਾਹ ਤੋਂ ਮੰਗੀ ਮੁਆਫੀ (ਵੀਡੀਓ)

ਪਾਕਿਸਤਾਨ ਵਿਚ ਕੋਰੋਨਾਵਾਇਰਸ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਧਿਕਾਰੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਮਈ ਦੇ ਅਖੀਰ ਤੱਕ ਜਾਂ ਜੂਨ ਦੀ ਸ਼ੁਰੂਆਤ ਤੱਕ ਇਨਫੈਕਸ਼ਨ ਦੇ ਮਾਮਲੇ ਆਪਣੇ ਸਿਖਰ 'ਤੇ ਹੋਣਗੇ। ਰਾਸ਼ਟਰੀ ਕਮਾਂਡ ਐਂਡ ਸੰਚਾਲਨ ਕੇਂਦਰ (NCOC) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹਨਾਂ ਵਿਚੋਂ 79 ਫੀਸਦੀ ਮਾਮਲੇ ਕੋਰੋਨਾਵਾਇਰਸ ਦੇ ਸਥਾਨਕ ਪੱਧਰ 'ਤੇ ਫੈਲਣ ਦੇ ਕਾਰਨ ਸਾਹਮਣੇ ਆਏ ਹਨ।


author

Vandana

Content Editor

Related News