ਪਾਕਿ PM ਨੇ ਫਲਸੀਤੀਨੀਆਂ ਨਾਲ ਦਿਖਾਈ ਇਕਜੁੱਟਤਾ, ਕੀਤਾ ਇਹ ਐਲਾਨ
Friday, Dec 29, 2023 - 10:51 AM (IST)

ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਰ-ਉਲ-ਹੱਕ ਕੱਕੜ ਨੇ ਵੀਰਵਾਰ ਨੂੰ ਗਾਜ਼ਾ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਦੇਸ਼ ਵਿਚ ਨਵੇਂ ਸਾਲ ਦੇ ਜਸ਼ਨਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ। ਰਾਸ਼ਟਰ ਨੂੰ ਇੱਕ ਸੰਖੇਪ ਸੰਬੋਧਨ ਵਿੱਚ ਕੱਕੜ ਨੇ ਆਪਣੇ ਦੇਸ਼ ਵਾਸੀਆਂ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ''ਫਲਸਤੀਨ ਦੀ ਗੰਭੀਰ ਚਿੰਤਾਜਨਕ ਸਥਿਤੀ ਦੇ ਮੱਦੇਨਜ਼ਰ ਅਤੇ ਸਾਡੇ ਫਲਸਤੀਨੀ ਭੈਣਾਂ-ਭਰਾਵਾਂ ਨਾਲ ਇਕਜੁੱਟਤਾ ਦੇ ਮੱਦੇਨਜ਼ਰ, ਸਰਕਾਰ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਹਰ ਤਰ੍ਹਾਂ ਦੇ ਸਮਾਗਮਾਂ 'ਤੇ ਸਖਤ ਪਾਬੰਦੀ ਲਗਾਉਂਦੀ ਹੈ।''
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਲਿਆਂਦਾ ਜਾਵੇਗਾ ਹਾਫਿਜ਼ ਸਈਦ! ਸਰਕਾਰ ਨੇ ਪਾਕਿਸਤਾਨ ਤੋਂ ਹਵਾਲਗੀ ਦੀ ਕੀਤੀ ਮੰਗ
ਕੱਕੜ ਨੇ ਕਿਹਾ ਕਿ 7ਅਕਤੂਬਰ ਤੋਂ ਇਜ਼ਰਾਈਲੀ ਬੰਬਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਇਜ਼ਰਾਈਲੀ ਬਲਾਂ ਨੇ "ਹਿੰਸਾ ਅਤੇ ਬੇਇਨਸਾਫ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਲਗਭਗ 9,000 ਬੱਚਿਆਂ ਸਮੇਤ 21,000 ਤੋਂ ਵੱਧ ਫਲਸਤੀਨੀਆਂ ਨੂੰ ਮਾਰ ਦਿੱਤਾ ਹੈ।" ਉਨ੍ਹਾਂ ਨੇ ਕਿਹਾ ਕਿ ਪੂਰਾ ਪਾਕਿਸਤਾਨ ਅਤੇ ਮੁਸਲਿਮ ਸਮਾਜ ਗਾਜ਼ਾ ਅਤੇ ਪੱਛਮੀ ਕੰਢੇ ਵਿੱਚ ਮਾਸੂਮ ਬੱਚਿਆਂ ਅਤੇ ਨਿਹੱਥੇ ਫਲਸਤੀਨੀਆਂ ਦੇ ਕਤਲੇਆਮ ਤੋਂ ਦੁਖੀ ਹੈ। ਕੱਕੜ ਨੇ ਕਿਹਾ ਕਿ ਪਾਕਿਸਤਾਨ ਨੇ ਫਲਸਤੀਨ ਨੂੰ ਦੋ ਸਹਾਇਤਾ ਪੈਕੇਜ ਭੇਜੇ ਹਨ ਅਤੇ ਤੀਜਾ ਪੈਕੇਜ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਫਿਲਸਤੀਨ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਅਤੇ ਗਾਜ਼ਾ ਵਿੱਚ ਮੌਜੂਦ ਜ਼ਖਮੀਆਂ ਨੂੰ ਕੱਢਣ ਲਈ ਜੌਰਡਨ ਅਤੇ ਮਿਸਰ ਨਾਲ ਗੱਲਬਾਤ ਕਰ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।