ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੌਰੇ ''ਤੇ
Thursday, May 21, 2026 - 05:36 PM (IST)
ਬੀਜਿੰਗ (ਭਾਸ਼ਾ): ਪਾਕਿਸਤਾਨ ਅਤੇ ਚੀਨ ਦੇ ਰਿਸ਼ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗੂੜ੍ਹੇ ਹੋਣ ਜਾ ਰਹੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 23 ਤੋਂ 26 ਮਈ ਤੱਕ ਚੀਨ ਦੇ ਅਧਿਕਾਰਤ ਦੌਰੇ 'ਤੇ ਜਾ ਰਹੇ ਹਨ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਦੌਰਾ ਚੀਨੀ ਪ੍ਰੀਮੀਅਰ ਲੀ ਕੀਯਾਂਗ ਦੇ ਸੱਦੇ 'ਤੇ ਕੀਤਾ ਜਾ ਰਿਹਾ ਹੈ।
ਆਪਣੇ ਇਸ ਚਾਰ ਦਿਨਾ ਦੌਰੇ ਦੌਰਾਨ ਸ਼ਾਹਬਾਜ਼ ਸ਼ਰੀਫ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰੀਮੀਅਰ ਲੀ ਕੀਯਾਂਗ ਨਾਲ ਮੁਲਾਕਾਤ ਕਰਨਗੇ। ਚੀਨ ਅਨੁਸਾਰ ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਸੰਪਰਕ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਹੈ। ਦੋਵੇਂ ਪਾਸੇ ਅੰਤਰਰਾਸ਼ਟਰੀ ਅਤੇ ਖੇਤਰੀ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਕਰਨਗੇ ਤਾਂ ਜੋ ਖੇਤਰੀ ਸ਼ਾਂਤੀ ਅਤੇ ਸਥਿਰਤਾ ਨੂੰ ਹੁਲਾਰਾ ਦਿੱਤਾ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਪੁਲਵਾਮਾ ਹਮਲੇ ਦਾ ਕਥਿਤ ਮਾਸਟਰਮਾਈਂਡ ਪਾਕਿਸਤਾਨ 'ਚ ਢੇਰ, ਮਾਰੀ ਗਈ ਗੋਲੀ
ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਦੋਵੇਂ ਦੇਸ਼ ਆਪਣੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ 'ਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ ਵਧਾਈ ਸੰਦੇਸ਼ ਭੇਜਦਿਆਂ ਕਿਹਾ ਕਿ ਚੀਨ ਅਤੇ ਪਾਕਿਸਤਾਨ 'ਹਰ ਮੌਸਮ ਦੇ ਰਣਨੀਤਕ ਸਹਿਯੋਗੀ' ਹਨ ਅਤੇ ਉਨ੍ਹਾਂ ਦੀ ਦੋਸਤੀ 'ਚੱਟਾਨ ਵਾਂਗ ਅਟੱਲ' ਹੈ। ਸ਼ੀ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਨਦੀਆਂ ਅਤੇ ਪਹਾੜਾਂ ਰਾਹੀਂ ਇੱਕ-ਦੂਜੇ ਨਾਲ ਜੁੜੇ ਹੋਏ ਹਨ ਅਤੇ ਹਰ ਦੁੱਖ-ਸੁਖ ਦੇ ਸਾਥੀ ਹਨ।
ਪੜ੍ਹੋ ਇਹ ਅਹਿਮ ਖ਼ਬਰ- 3 ਭਾਰਤੀਆਂ ਸਮੇਤ 274 ਲੋਕਾਂ ਨੇ ਫਤਿਹ ਕੀਤਾ ਏਵਰੈਸਟ, ਬਣਿਆ ਨਵਾਂ ਵਿਸ਼ਵ ਰਿਕਾਰਡ
ਚੀਨ ਨੂੰ ਉਮੀਦ ਹੈ ਕਿ ਸ਼ਰੀਫ ਦੇ ਇਸ ਦੌਰੇ ਨਾਲ 'ਚੀਨ-ਪਾਕਿਸਤਾਨ ਸਾਂਝੇ ਭਵਿੱਖ' ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ। ਰਾਸ਼ਟਰਪਤੀ ਸ਼ੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਪਾਕਿਸਤਾਨ ਨਾਲ ਸੁਰੱਖਿਆ ਸਹਿਯੋਗ, ਰਾਜਨੀਤਿਕ ਵਿਸ਼ਵਾਸ ਅਤੇ ਅੰਤਰਰਾਸ਼ਟਰੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਦੌਰੇ ਦੌਰਾਨ ਕਈ ਅਹਿਮ ਸਮਝੌਤਿਆਂ 'ਤੇ ਦਸਤਖਤ ਹੋਣ ਦੀ ਵੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
