ਅਣਜਾਣ ਢਾਬੇ ’ਤੇ ਖਾਣਾ ਖਾਧਾ, ਕੁਝ ਘੰਟਿਆਂ ਬਾਅਦ ਲਸ਼ਕਰ ਕਮਾਂਡਰ ਦੀ ਮੌਤ!
Monday, Aug 10, 2026 - 07:44 AM (IST)
ਕਰਾਚੀ (ਇੰਟ.): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਸਥਿਤ ਕਿਊਬਾ ਮਸਜਿਦ ਦੇ ਬਾਹਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇਕ ਟਾਪ ਕਮਾਂਡਰ ਕਾਰੀ ਸਈਦ ਅਬਦੁਲ ਅਜ਼ੀਜ਼ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਸੂਤਰਾਂ ਅਨੁਸਾਰ, ਕਾਰੀ ਸਈਦ ਮਸਜਿਦ ਵਿਚ ਨਮਾਜ਼ ਪੜ੍ਹਨ ਪਹੁੰਚਣ ਤੋਂ ਪਹਿਲਾਂ ਇਕ ਅਣਜਾਣ ਢਾਬੇ ਵਿਚ ਖਾਣਾ ਖਾਣ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਨਮਾਜ਼ ਅਦਾ ਕਰਨ ਲਈ ਕਿਊਬਾ ਮਸਜਿਦ ਦੇ ਗੇਟ ’ਤੇ ਪਹੁੰਚਿਆ, ਤਾਂ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਹੁਲ ਨਵੀਨ ਨੂੰ ਮਿਲਿਆ 1 ਸਾਲ ਦਾ ਐਕਸਟੈਂਸ਼ਨ, ਬਣੇ ਰਹਿਣਗੇ ED ਡਾਇਰੈਕਟਰ
ਉਸ ਦੀ ਮੌਤ ਪਿੱਛੇ ਜ਼ਹਿਰ ਜਾਂ ਦਿਲ ਦਾ ਦੌਰਾ ਪੈਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਹਾਲਾਂਕਿ ਅਧਿਕਾਰਤ ਤੌਰ ’ਤੇ ਮੌਤ ਦੇ ਸਹੀ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। ਕਾਰੀ ਸਈਦ ਅਬਦੁਲ ਅਜ਼ੀਜ਼ ਲਸ਼ਕਰ-ਏ-ਤੋਇਬਾ ਦੇ ਉਸ ਮਹੱਤਵਪੂਰਨ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ, ਜਿਸ ਦਾ ਕੰਮ ਜੰਮੂ-ਕਸ਼ਮੀਰ ’ਚ ਭਾਰਤੀ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ ਮਾਰੇ ਗਏ ਅੱਤਵਾਦੀਆਂ ਦੇ ਪਰਿਵਾਰਾਂ ਨਾਲ ਸੰਪਰਕ ਕਾਇਮ ਕਰਨਾ ਅਤੇ ਉਨ੍ਹਾਂ ਨੂੰ ਵਿੱਤੀ ਅਤੇ ਹੋਰ ਸਹਾਇਤਾ ਪਹੁੰਚਾਉਣਾ ਸੀ। ਲਸ਼ਕਰ-ਏ-ਤੋਇਬਾ ਨੂੰ 2005 ਵਿਚ ਸੰਯੁਕਤ ਰਾਸ਼ਟਰ ਵੱਲੋਂ ਅਲ-ਕਾਇਦਾ ਅਤੇ ਤਾਲਿਬਾਨ ਨਾਲ ਸਬੰਧਾਂ ਕਾਰਨ ਪਾਬੰਦੀਸ਼ੁਦਾ ਸੂਚੀ ਵਿਚ ਪਾਇਆ ਗਿਆ ਸੀ। 2008 ਦੇ ਮੁੰਬਈ 26/11 ਅੱਤਵਾਦੀ ਹਮਲਿਆਂ (ਜਿਸ ਵਿਚ 166 ਲੋਕਾਂ ਦੀ ਮੌਤ ਹੋਈ ਸੀ) ਲਈ ਮੁੱਖ ਤੌਰ ’ਤੇ ਲਸ਼ਕਰ ਹੀ ਜ਼ਿੰਮੇਵਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
