ਇਮਰਾਨ 23-24 ਫਰਵਰੀ ਨੂੰ ਕਰਨਗੇ ਰੂਸ ਦਾ ਦੌਰਾ, ਜਾਣੋ 23 ਸਾਲ ਬਾਅਦ ਯਾਤਰਾ ਦੀ ਖਾਸ ਵਜ੍ਹਾ
Monday, Feb 21, 2022 - 02:02 PM (IST)
ਮਾਸਕੋ/ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਤੋਂ 24 ਫਰਵਰੀ ਨੂੰ ਰੂਸ ਦਾ ਦੌਰਾ ਕਰਨਗੇ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਇਕ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ। ਪਿਛਲੇ 23 ਸਾਲਾਂ ਵਿੱਚ ਕਿਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਰੂਸ ਦੀ ਇਹ ਪਹਿਲੀ ਯਾਤਰਾ ਹੋਵੇਗੀ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਤਾਸ' ਨੇ ਐਤਵਾਰ ਨੂੰ ਇਕ ਖ਼ਬਰ 'ਚ ਦੱਸਿਆ ਕਿ ਰੂਸੀ ਰਾਸ਼ਟਰਪਤੀ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਯਾਤਰਾ ਦੀਆਂ ਤਿਆਰੀਆਂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਨੇ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਲਈ ਆਰਡੀਨੈਂਸ ਕੀਤਾ ਜਾਰੀ
ਏਜੰਸੀ ਨੇ ਇਕ ਕੂਟਨੀਤਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਉਹ 23-24 ਫਰਵਰੀ ਨੂੰ ਰੂਸ ਦਾ ਦੌਰਾ ਕਰਨਗੇ। ਹਾਲਾਂਕਿ ਪਾਕਿਸਤਾਨ ਅਤੇ ਰੂਸ ਨੇ ਇਮਰਾਨ ਖਾਨ ਦੇ ਦੌਰੇ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਪਾਕਿਸਤਾਨੀ ਸੂਤਰਾਂ ਨੇ ਪਹਿਲਾਂ ਦੱਸਿਆ ਸੀ ਕਿ ਪਾਕਿਸਤਾਨ ਅਤੇ ਰੂਸ ਦੇ ਦੌਰੇ ਦੌਰਾਨ ਵੱਡੇ ਸਮਝੌਤਿਆਂ ਦੀ ਉਮੀਦ ਹੈ, ਜਿਸ ਵਿੱਚ 2 ਬਿਲੀਅਨ ਡਾਲਰ ਦੀ ਲਾਗਤ ਨਾਲ ਗੈਸ ਪਾਈਪਲਾਈਨ ਬਣਾਉਣ ਲਈ ਰੂਸ ਦਾ ਨਿਵੇਸ਼ ਸ਼ਾਮਲ ਹੈ। 'ਪਾਕਿਸਤਾਨ ਗੈਸ ਸਟ੍ਰੀਮ ਪ੍ਰਾਜੈਕਟ' ਦੇ ਸਬੰਧ ਵਿੱਚ ਟੋਲ-ਫ੍ਰੀ ਕਾਰਵਾਈਆਂ ਅਤੇ ਟੈਕਸ ਛੋਟਾਂ 'ਤੇ ਚਰਚਾ ਕਰਨ ਲਈ ਇੱਕ ਰੂਸੀ ਵਫ਼ਦ ਹਾਲ ਹੀ ਵਿੱਚ ਪਾਕਿਸਤਾਨ ਪਹੁੰਚਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਕੇਅਰਟੇਕਰ ਭਾਰਤੀ ਬੀਬੀਆਂ ਦਾ 'ਘਰ' ਕੀਤਾ ਜਾਵੇਗਾ ਸਨਮਾਨਿਤ
ਸ਼ੀਤ ਯੁੱਧ ਦੀ ਸਮਾਪਤੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਮਾਸਕੋ ਦੌਰੇ ਦੇ 23 ਸਾਲ ਬਾਅਦ ਇਮਰਾਨ ਖਾਨ ਰੂਸ ਦਾ ਦੌਰਾ ਕਰਨ ਵਾਲੇ ਪਹਿਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਹੋਣਗੇ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪਿਛਲੇ ਸਾਲ ਅਪ੍ਰੈਲ 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਨੌਂ ਸਾਲਾਂ ਬਾਅਦ ਰੂਸ ਦੇ ਕਿਸੇ ਮੰਤਰੀ ਨੇ ਪਾਕਿਸਤਾਨ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਪੁਤਿਨ ਦੀ ਤਰਫੋਂ ਪਾਕਿਸਤਾਨੀ ਲੀਡਰਸ਼ਿਪ ਨੂੰ ਸੰਦੇਸ਼ ਦਿੱਤਾ ਕਿ ਰੂਸ ਇਸਲਾਮਾਬਾਦ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।