ਪਾਕਿ ਲੰਬੇ ਸਮੇਂ ਤੋਂ ਅਫਗਾਨਿਸਤਾਨ ਦੇ ਮਾਮਲਿਆਂ ''ਚ ਵਿਨਾਸ਼ਕਾਰੀ ਭੂਮਿਕਾ ਨਿਭਾ ਰਿਹਾ : CRS ਰਿਪੋਰਟ

Friday, Nov 12, 2021 - 10:05 AM (IST)

ਵਾਸ਼ਿੰਗਟਨ (ਭਾਸ਼ਾ): ਅਫਗਾਨਿਸਤਾਨ 'ਤੇ ‘ਕਾਂਗਰੇਸਨਲ’ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਨਾਲ ਜੁੜੇ ਮਾਮਲਿਆਂ ਵਿਚ ਪਾਕਿਸਤਾਨ ਲੰਬੇ ਸਮੇਂ ਤੋਂ ਸਰਗਰਮ ਹੈ ਅਤੇ ਕਈ ਮਾਮਲਿਆਂ ਵਿੱਚ ਉਸ ਨੇ ਵਿਨਾਸ਼ਕਾਰੀ ਅਤੇ ਅਸਥਿਰ ਭੂਮਿਕਾ ਨਿਭਾਈ ਹੈ, ਜਿਸ ਵਿੱਚ ਵਿਵਸਥਾ ਦਾ ਸਹਾਰਾ ਲੈਂਦੇ ਹੋਏ ਤਾਲਿਬਾਨ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ। ਦੁਵੱਲੀ ਕਾਂਗਰੇਸ਼ਨਲ ਰਿਸਰਚ ਸਰਵਿਸ' (ਸੀਆਰਐਸ) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਪਾਕਿਸਤਾਨ, ਰੂਸ ਅਤੇ ਚੀਨ ਵਰਗੇ ਹੋਰ ਦੇਸ਼ ਅਤੇ ਕਤਰ ਵਰਗੇ ਅਮਰੀਕੀ ਸਹਿਯੋਗੀ ਤਾਲਿਬਾਨ ਨੂੰ ਹੋਰ ਮਾਨਤਾ ਦੇਣ ਵੱਲ ਵਧਦੇ ਹਨ, ਤਾਂ ਇਹ ਅਮਰੀਕਾ ਨੂੰ ਅਲੱਗ-ਥਲੱਗ ਕਰ ਸਕਦਾ ਹੈ। ਇਸ ਦੇ ਨਾਲ ਹੀ ਤਾਲਿਬਾਨ ਨੂੰ ਅਮਰੀਕੀ ਦਬਾਅ ਦਾ ਟਾਕਰਾ ਕਰਨ ਅਤੇ ਇਸ ਤੋਂ ਬਚਣ ਦੇ ਹੋਰ ਮੌਕੇ ਮਿਲਣਗੇ। 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦਾ ਹੋਰ ਦੰਡਕਾਰੀ ਰਵੱਈਆ ਅਫਗਾਨਿਸਤਾਨ ਵਿੱਚ ਪਹਿਲਾਂ ਤੋਂ ਹੀ ਭਿਆਨਕ ਮਨੁੱਖਤਾਵਾਦੀ ਸਥਿਤੀ ਨੂੰ ਹੋਰ ਡੂੰਘਾ ਕਰ ਸਕਦਾ ਹੈ। ਸੀਆਰਐਸ ਰਿਪੋਰਟ ਵੱਖ-ਵੱਖ ਮੁੱਦਿਆਂ 'ਤੇ ਸੰਸਦ ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਉਹ ਉਸ ਦੇ ਆਧਾਰ 'ਤੇ ਫ਼ੈਸਲੇ ਲੈ ਸਕਣ। ਇਸ ਨੂੰ ਅਮਰੀਕੀ ਕਾਂਗਰਸ ਦੀ ਅਧਿਕਾਰਤ ਸੋਚ ਜਾਂ ਰਿਪੋਰਟ ਨਹੀਂ ਮੰਨਿਆ ਜਾਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ,''ਪਾਕਿਸਤਾਨ ਲੰਬੇ ਸਮੇਂ ਤੋਂ ਅਫਗਾਨਿਸਤਾਨ ਦੇ ਮਾਮਲਿਆਂ 'ਚ ਸਰਗਰਮ ਰਿਹਾ ਹੈ ਅਤੇ ਕਈ ਤਰੀਕਿਆਂ ਨਾਲ ਵਿਨਾਸ਼ਕਾਰੀ ਅਤੇ ਅਸਥਿਰ ਭੂਮਿਕਾ ਨਿਭਾ ਰਿਹਾ ਹੈ, ਜਿਸ 'ਚ ਤਾਲਿਬਾਨ ਨੂੰ ਸਮਰਥਨ ਦੇਣ ਦੀ ਵਿਵਸਥਾ ਵੀ ਸ਼ਾਮਲ ਹੈ।'' 

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ ਤੋਂ ਹਜ਼ਾਰਾਂ ਲੋਕ ਸ਼ਰਨ ਦੀ ਭਾਲ 'ਚ ਆ ਰਹੇ ਹਨ ਈਰਾਨ

ਰਿਪੋਰਟ 'ਚ ਕਿਹਾ ਗਿਆ ਹੈ ਕਿ ਕਈ ਆਬਜ਼ਰਵਰ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਨੂੰ ਪਾਕਿਸਤਾਨ ਲਈ ਮਹੱਤਵਪੂਰਨ ਜਿੱਤ ਦੇ ਰੂਪ 'ਚ ਦੇਖਦੇ ਹਨ, ਜਿਸ ਨਾਲ ਅਫਗਾਨਿਸਤਾਨ ਵਿੱਚ ਇਸ ਦਾ ਪ੍ਰਭਾਵ  ਵਧਿਆ ਹੈ ਅਤੇ ਉੱਥੇ ਭਾਰਤ ਦੇ ਪ੍ਰਭਾਵ ਨੂੰ ਸੀਮਤ ਕਰਨ ਲਈ ਇਸ ਦੀਆਂ ਦਹਾਕਿਆਂ-ਲੰਬੀਆਂ ਕੋਸ਼ਿਸ਼ਾਂ ਨੂੰ ਵੀ ਵਧਾਵਾ ਮਿਲਿਆ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News