ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ

Saturday, Jun 19, 2021 - 10:38 AM (IST)

ਕੰਗਾਲ ਪਾਕਿਸਤਾਨ ’ਚ ਫਿਰ ਫਟਿਆ ਮਹਿੰਗਾਈ ਬੰਬ, 112 ਰੁਪਏ ਲਿਟਰ ਪੁੱਜਾ ਡੀਜ਼ਲ

ਇਸਲਾਮਾਬਾਦ: ਕਰਜ਼ ਦੇ ਬੋਝ ਹੇਠਾਂ ਦੱਬੇ ਪਾਕਿਸਤਾਨ ਵਿਚ ਇਕ ਵਾਰ ਫਿਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ ਹੈ। ਪਾਕਿ ਵਿੱਤ ਮੰਤਰਾਲਾ ਨੇ ਪੈਟਰੋਲ ਦੀਆਂ ਕੀਮਤਾਂ ਵਿਚ 2.13 ਰੁਪਏ (ਪਾਕਿਸਤਾਨੀ ਰੁਪਏ) ਅਤੇ ਹਾਈ ਸਪੀਡ ਡੀਜ਼ਲ ਵਿਚ 1.79 ਰੁਪਏ ਪ੍ਰਤੀ ਲਿਟਰ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹੀ ਨਹੀਂ ਕੈਰੋਸਿਨ ਦੀ ਕੀਮਤ ਵਿਚ ਵੀ 1.89 ਰੁਪਏ ਪ੍ਰਤੀ ਲਿਟਰ ਅਤੇ ਲਾਈਟ ਡੀਜ਼ਲ 2.03 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇਸ ਤਰ੍ਹਾਂ ਨਾਲ ਪਾਕਿਸਤਾਨ ਵਿਚ ਪੈਟਰੋਲ ਹੁਣ 110.69 ਰੁਪਏ ਪ੍ਰਤੀ ਲਿਟਰ ਅਤੇ ਹਾਈ ਸਪੀਡ ਡੀਜ਼ਲ 112.55 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਦਰਅਸਲ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਪੈਟਰੋਲ-ਡੀਜ਼ਲ ਜ਼ਰੀਏ ਜਨਤਾ ਦਾ ਤੇਲ ਕੱਢਣਾ ਚਾਹੁੰਦੇ ਹਨ। ਪਾਕਿਸਤਾਨ ਇਸ ਸਮੇਂ ਕੰਗਾਲੀ ਦੇ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਦੇਸ਼ ਚਲਾਉਣ ਲਈ ਇਮਰਾਨ ਸਰਕਾਰ ਨੇ ਆਈ.ਐਮ.ਐਫ. ਦੇ ਇਲਾਵਾ ਕਈ ਦੇਸ਼ਾਂ ਤੋਂ ਵੀ ਕਰਜ਼ਾ ਲਿਆ ਹੋਇਆ ਹੈ। ਹੁਣ ਆਈ.ਐਮ.ਐਫ. ਦੇ ਦਬਾਅ ਕਾਰਨ ਪਾਕਿਸਤਾਨ ਨੇ ਆਪਣੇ ਹੀ ਲੋਕਾਂ ਦਾ ਲੱਕ ਤੋੜਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਬੱਚਿਆਂ ਲਈ ਕੋਰੋਨਾ ਦੇ 2 ਟੀਕੇ ਸ਼ੁਰੂਆਤੀ ਪ੍ਰੀਖਣ ’ਚ ਦਿਖੇ ਕਾਰਗਰ

ਦਰਅਸਲ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਨੇ ਪਾਕਿਸਤਾਨ ਨੂੰ 50 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਮਨਜ਼ੂਰੀ ਦਿੱਤੀ ਸੀ ਪਰ ਨਾਲ ਹੀ ਆਈ.ਐਮ.ਐਫ. ਨੇ ਇਹ ਵੀ ਸ਼ਰਤ ਰੱਖੀ ਹੈ ਕਿ ਸਰਕਾਰ ਢਾਂਚਾਗਤ ਸੁਧਾਰ ਕਰਕੇ ਆਪਣੇ ਮਾਲੀਆ ਮਾਡਲ ਨੂੰ ਵਧਾਏ। ਇਮਰਾਨ ਸਰਕਾਰ ਨੇ ‘ਨਵਾਂ ਪਾਕਿਸਤਾਨ’ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਤਹਿਤ ਪਾਕਿ ਸਰਕਾਰ ਅਗਲੇ ਵਿੱਤੀ ਸਾਲ ਵਿਚ ਪੈਟਰੋਲ-ਡੀਜ਼ਲ ਤੋਂ 60 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਜੁਟਾਉਣਾ ਚਾਹੁੰਦੀ ਹੈ। ਪਾਕਿਸਤਾਨ ਦੇ ਵਿੱਤੀ ਮੰਤਰੀ ਸ਼ੌਕਤ ਤਰੀਨ ਨੇ ਸਪਸ਼ੱਟ ਤੌਰ ’ਤੇ ਕਿਹਾ ਹੈ ਕਿ ਇਸ ਮਾਲੀਏ ਨੂੰ ਜੁਟਾਉਣ ਲਈ ਸਾਨੂੰ ਟੈਕਸ ਵਧਾਉਣਾ ਹੋਵੇਗਾ। 

ਉਨ੍ਹਾਂ ਕਿਹਾ ਕਿ ਫਿਲਹਾਲ ਪੈਟਰੋਲ-ਡੀਜ਼ਲ ’ਤੇ 5 ਰੁਪਏ ਪ੍ਰਤੀ ਲੀਟਰ ਟੈਕਸ ਵਸੂਲਿਆ ਜਾਂਦਾ ਹੈ। ਸਰਕਾਰ ਦੀ ਯੋਜਨਾ ਇਸ ਨੂੰ 20 ਤੋਂ 25 ਰੁਪਏ ਪ੍ਰਤੀ ਲਿਟਰ ਤੱਕ ਪਹੁੰਚਾਉਣ ਦੀ ਹੈ। ਵਿੱਤ ਮੰਤਰੀ ਤੋਂ ਪੁੱਛਿਆ ਗਿਆ ਕਿ ਜੇਕਰ ਆਈ.ਐਮ.ਐਫ. ਇਸ ਫੰਡ ਨੂੰ ਸਵੀਕਾਰ ਨਹੀਂ ਕਰਦਾ ਹੈ ਤਾਂ ਕੀ ਪਾਕਿ ਉਸ ਦੇ ਰਾਹਤ ਪੈਕੇਜ ਨੂੰ ਅਸਵੀਕਾਰ ਕਰ ਦੇਵੇਗਾ? ਤਾਂ ਮੰਤਰੀ ਨੇ ਸਪਸ਼ੱਟ ਤੌਰ ’ਤੇ ਕਹਿ ਦਿੱਤਾ ਕਿ ਨਹੀਂ, ਅਜਿਹਾ ਨਹੀਂ ਹੋਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਅੱਗੇ ਵੀ ਗੱਲਬਾਤ ਜਾਰੀ ਰਹੇਗੀ। ਸਾਊਦੀ ਅਰਬ ਵੀ ਪਾਕਿਸਤਾਨ ਨੂੰ ਬਾਅਦ ਵਿਚ ਭੁਗਤਾਨ ਕਰਨ ਦੇ ਵਾਅਦੇ ਤਹਿਤ ਕੱਚਾ ਤੇਲ ਮੁਹੱਈਆ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ: ਪੈਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਬੱਸ ਪਲਟਨ ਮਗਰੋਂ ਡੂੰਘੀ ਖੱਡ ’ਚ ਡਿੱਗੀ, 27 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News