'ਪਾਕਿਸਤਾਨ ਨੇ ਹੀ ਭਾਰਤ ਖ਼ਿਲਾਫ਼ ਖਾਲਿਸਤਾਨ ਨੂੰ ਕੀਤਾ ਖੜ੍ਹਾ', ਸਾਹਮਣੇ ਆਈ ਸੱਚਾਈ
Wednesday, Mar 01, 2023 - 11:15 AM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਪਾਕਿਸਤਾਨ ਦੀ ਸਰਕਾਰ ਅਤੇ ਉਸਦੀ ਖੁਫੀਆ ਏਜੰਸੀ ਆਈ.ਐੱਸ.ਆਈ. ਕਿਸ ਤਰ੍ਹਾਂ ਭਾਰਤ ਵਿਰੋਧੀ ਏਜੰਡੇ 'ਤੇ ਚੱਲ ਰਹੀ ਹੈ, ਇਸ ਬਾਰੇ ਇਕ ਵਾਰ ਫਿਰ ਤੋਂ ਖੁਲਾਸਾ ਹੋਇਆ ਹੈ। ਪਾਕਿਸਤਾਨ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਇਹ ਏਜੰਡਾ ਭਾਰਤ ਨਾਲ 1971 ਦੀ ਜੰਗ ਦਾ ਬਦਲਾ ਲੈਣ ਲਈ ਸ਼ੁਰੂ ਕੀਤਾ ਗਿਆ ਸੀ। ਪਾਕਿਸਤਾਨ ਦੇ ਚੋਟੀ ਦੇ ਰੱਖਿਆ ਮਾਹਿਰਾਂ ਨੇ ਖੁੱਲ੍ਹੇਆਮ ਸਵੀਕਾਰ ਕੀਤਾ ਹੈ ਕਿ ਖਾਲਿਸਤਾਨ ਲਹਿਰ ਪਿੱਛੇ ਉਨ੍ਹਾਂ ਦਾ ਦੇਸ਼ ਹੈ।
1980-90 ਦੇ ਦਹਾਕੇ ਵਿੱਚ ਭਾਰਤ ਦੇ ਸਭ ਤੋਂ ਹਿੰਸਕ ਵਿਦਰੋਹਾਂ ਵਿੱਚੋਂ ਇੱਕ ਖਾਲਿਸਤਾਨ ਲਹਿਰ ਸੀ, ਜਿਸ ਵਿੱਚ 21,000 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਸ਼ਰਾਰਤੀ ਅਨਸਰ 'ਤੇ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਸਰਗਰਮ ਹਨ। ਹੁਣ ਗੁਆਂਢੀ ਮੁਲਕ ਪਾਕਿਸਤਾਨ ਨੇ ਕੈਮਰੇ 'ਤੇ ਖ਼ਾਲਿਸਤਾਨ ਲਹਿਰ ਵਿੱਚ ਆਪਣੀ ਭੂਮਿਕਾ ਨੂੰ ਖੁੱਲ੍ਹ ਕੇ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਇਹ ਏਜੰਡਾ ਭਾਰਤ ਤੋਂ 1971 ਦੀ ਜੰਗ ਦਾ ਬਦਲਾ ਲੈਣ ਲਈ ਸ਼ੁਰੂ ਕੀਤਾ ਗਿਆ ਸੀ।
"We created Khalistanis against India. India came to the brink of disintegration."
- Pak defence analyst pic.twitter.com/GhTpxqLCiQ
— Pakistan Untold (@pakistan_untold) February 25, 2023
ਪਾਕਿਸਤਾਨ ਦੇ ਸੀਨੀਅਰ ਰੱਖਿਆ ਮਾਹਿਰ ਅਤੇ ਫੌਜ ਵਿੱਚ ਡੂੰਘੀ ਘੁਸਪੈਠ ਕਰਨ ਵਾਲੇ ਜ਼ੈਦ ਹਾਮਿਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਹਾਮਿਦ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਅਸੀਂ ਭਾਰਤ ਖ਼ਿਲਾਫ਼ ਖਾਲਿਸਤਾਨ ਨੂੰ ਖੜ੍ਹਾ ਕੀਤਾ ਹੈ। ਇਹ ਭਾਰਤ ਨੂੰ ਨੀਵਾਂ ਦਿਖਾਉਣ ਦੀ ਉਸ ਦੇ ਦੇਸ਼ ਦੀ ਯੋਜਨਾ ਸੀ। ਪਾਕਿਸਤਾਨ ਅਨਟੋਲਡ ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਵੀਡੀਓ ਵਿੱਚ ਰੱਖਿਆ ਮਾਹਿਰ ਹਾਮਿਦ ਨੇ ਕਿਹਾ ਕਿ ਪੂਰੇ 80 ਦੇ ਦਹਾਕੇ ਵਿੱਚ ਇਹ ਉਹ ਸਮਾਂ ਸੀ ਜਦੋਂ ਅਸੀਂ ਭਾਰਤ ਤੋਂ 1971 ਦਾ ਬਦਲਾ ਲੈਣਾ ਸ਼ੁਰੂ ਕੀਤਾ ਸੀ, ਉਸ ਸਮੇਂ ਅਸੀਂ ਸਿੱਖ ਲਹਿਰ ਬਣਾਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਭਾਰਤ 'ਚ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਹੋਣਗੇ ਸ਼ਾਮਲ
ਜ਼ੈਦ ਹਾਮਿਦ ਵੱਲੋਂ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਕਸ਼ਮੀਰੀ ਜਿਹਾਦ ਮੁੜ ਸੁਰਜੀਤ ਹੋ ਗਿਆ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਜਿਵੇਂ ਨਾਗਾ, ਅਸਾਮ, ਨਕਸਲੀ, ਮਾਓਵਾਦੀ, ਉੱਤਰ ਪੂਰਬ ਵਿੱਚ ਆਜ਼ਾਦੀ ਦੀ ਮੰਗ ਕਰਨ ਵਾਲੀਆਂ ਲਹਿਰਾਂ ਪਹਿਲਾਂ ਹੀ ਚੱਲ ਰਹੀਆਂ ਸਨ, ਉਨ੍ਹਾਂ ਦੀ ਮਦਦ ਕੀਤੀ ਗਈ। ਸ਼੍ਰੀਲੰਕਾ ਦੀ ਮਦਦ ਕੀਤੀ ਗਈ ਤਾਂ ਜੋ ਉਹ ਤਾਮਿਲ ਟਾਈਗਰਜ਼ ਦਾ ਮੁਕਾਬਲਾ ਕਰ ਸਕੇ। ਜ਼ਿਕਰਯੋਗ ਹੈ ਕਿ ਭਾਰਤ ਨਾਲ ਸਿੱਧੀ ਜੰਗ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਪ੍ਰੌਕਸੀ ਜੰਗ ਰਾਹੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ਾਂ 'ਚ ਬੈਠੇ ਕੁਝ ਭਾਰਤ ਵਿਰੋਧੀ ਤੱਤ ਇਸ 'ਚ ਉਸ ਦਾ ਸਾਥ ਦੇ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।