ਇਮਰਾਨ ਨੇ IOC ’ਚ ਅਲਾਪਿਆ ਕਸ਼ਮੀਰ ਰਾਗ, ਕਿਹਾ-ਗੈਰ-ਕਾਨੂੰਨੀ ਤੌਰ ’ਤੇ ਹਟਾਇਆ ਗਿਆ ਵਿਸ਼ੇਸ਼ ਦਰਜਾ

03/23/2022 9:30:59 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਕਸ਼ਮੀਰ ਨੂੰ ਲੈ ਕੇ ਰਾਗ ਅਲਾਪਿਆ ਹੈ। ਰਾਜਧਾਨੀ ਇਸਲਾਮਾਬਾਦ ’ਚ ਹੋ ਰਹੀ ਇਸਲਾਮਿਕ ਸਹਿਯੋਗ ਸੰਗਠਨ (ਆਈ. ਓ. ਸੀ.) ਦੀ ਬੈਠਕ ’ਚ ਇਮਰਾਨ ਨੇ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ। ਹਾਲਾਂਕਿ, ਇਸ ਦੌਰਾਨ ਚੀਨ ’ਚ ਉਈਗਰ ਮੁਸਲਮਾਨਾਂ ’ਤੇ ਹੋ ਰਹੇ ਅੱਤਿਆਚਾਰਾਂ ’ਤੇ ਉਨ੍ਹਾਂ ਦੀ ਜ਼ੁਬਾਨ ਬੰਦ ਰਹੀ। ਉੱਥੇ ਹੀ, ਆਈ. ਓ. ਸੀ. ਬੈਠਕ ’ਚ ਸਾਊਦੀ ਅਰਬ ਨੇ ਵੀ ਕਸ਼ਮੀਰ ਨੂੰ ਲੈ ਕੇ ਬਿਆਨ ਦਿੱਤਾ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਫੈਜ਼ਲ ਬਿਨ ਫਰਹਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਦੇ ਲੋਕਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਕਸ਼ਮੀਰ ਵਿਵਾਦ ਦੇ ਨਿਆਂਸੰਗਤ ਹੱਲ ਤੱਕ ਪਹੁੰਚਣ ਦੀ ਅੰਤਰਰਾਸ਼ਟਰੀ ਕੋਸ਼ਿਸ਼ ਦਾ ਸਮਰਥਨ ਕਰਦੇ ਹਾਂ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਤੇਲ ਸੰਕਟ ਹੋਇਆ ਡੂੰਘਾ, ਪੈਟਰੋਲ ਪੰਪਾਂ 'ਤੇ ਲੋਕਾਂ ਨੂੰ ਕਾਬੂ ਕਰਨ ਲਈ ਫ਼ੌਜ ਤਾਇਨਾਤ

ਇਸ ਦੌਰਾਨ ਇਮਰਾਨ ਨੇ ਕਿਹਾ, ‘‘ਅਸੀਂ ਫਲਸਤੀਨੀਆਂ ਅਤੇ ਕਸ਼ਮੀਰ ਦੇ ਲੋਕਾਂ ਦੇ ਸਾਹਮਣੇ ਫੇਲ ਰਹੇ ਹਾਂ। ਮੈਨੂੰ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਅਸੀਂ ਕੋਈ ਪ੍ਰਭਾਵ ਨਹੀਂ ਪਾ ਸਕੇ ਹਾਂ। ਉਹ ਸਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਅਸੀਂ ਲੋਕ ਵੰਡੇ ਹੋਏ ਹਾਂ ਅਤੇ ਉਹ ਤਾਕਤਾਂ ਇਸ ਗੱਲ ਨੂੰ ਜਾਣਦੀਆਂ ਹਨ। ਭਾਰਤ ਨੇ ਕਸ਼ਮੀਰ ਨੂੰ ਮਿਲੇ ਵਿਸ਼ੇਸ਼ ਦਰਜੇ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਰੱਦ ਕਰ ਦਿੱਤਾ ਹੈ।’’ ਇਨ੍ਹੀਂ ਦਿਨੀਂ ਇਮਰਾਨ ਪਾਕਿਸਤਾਨ ’ਚ ਆਪਣੀ ਕੁਰਸੀ ਨੂੰ ਬਚਾਉਂਦੇ ਨਜ਼ਰ ਆ ਰਹੇ ਹਨ ਪਰ ਉਹ ਇਸ ਸਿਆਸੀ ਉੱਥਲ-ਪੁੱਥਲ ਤੋਂ ਬਚਣ ਲਈ ਆਈ. ਓ. ਸੀ. ਬੈਠਕ ’ਚ ਮੁਸਲਿਮ ਦੇਸ਼ਾਂ ਨਾਲ ਫਲਸਤੀਨ ਅਤੇ ਕਸ਼ਮੀਰ ਦੇ ਮੁੱਦੇ ’ਤੇ ਇਕੱਠੇ ਹੋਣ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ: ਰੂਸ ਦੀ ਅਦਾਲਤ ਨੇ 'ਅੱਤਵਾਦ' ਦੇ ਦੋਸ਼ 'ਚ ਫੇਸਬੁੱਕ, ਇੰਸਟਾਗ੍ਰਾਮ 'ਤੇ ਲਗਾਈ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News