ਪਾਕਿ ''ਚ ਪੀੜਤਾਂ ਦੀ ਗਿਣਤੀ 34 ਹਜ਼ਾਰ ਦੇ ਪਾਰ, 737 ਲੋਕਾਂ ਦੀ ਮੌਤ

05/13/2020 6:23:17 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇੱਥੇ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਬੁੱਧਵਾਰ ਨੂੰ ਮਾਮਲਿਆਂ ਦੀ ਗਿਣਤੀ ਵੱਧ ਕੇ 34,370 ਹੋ ਗਈ। ਰੇਡੀਓ ਪਾਕਿਸਤਾਨ ਵੱਲੋਂ ਤਿਆਰ ਸੂਬਾਈ ਜਾਣਕਾਰੀ ਦੇ ਮੁਤਾਬਕ ਪੰਜਾਬ ਵਿਚ ਹੁਣ ਤੱਕ 13,225 ਮਾਮਲੇ ਦਰਜ ਹੋਏ ਹਨ, ਸਿੰਧ ਵਿਚ 12,610, ਖੈਬਰ ਪਖਤੂਨਖਵਾ ਵਿਚ 5,021, ਬਲੋਚਿਸਤਾਨ ਵਿਚ 2,158, ਇਸਲਾਮਾਬਾਦ ਵਿਚ 759, ਗਿਲਗਿਤ-ਬਾਲਟੀਸਟਾਨ ਵਿਚ 475 ਅਤੇ ਮਕਬੂਜ਼ਾ ਕਸ਼ਮੀਰ ਵਿਚ 881 ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਲਾਕਡਾਊਨ 'ਚ ਦਿੱਤੀ ਢਿੱਲ, ਖੁੱਲ੍ਹਣਗੇ ਮਾਲ ਤੇ ਕੈਫੇ

ਲੱਗਭਗ 2,255 ਮਾਮਲਿਆਂ ਦੀ ਸਕਰਾਤਮਕ ਪੁਸ਼ਟੀ ਕੀਤੀ ਗਈ ਜਦਕਿ ਪਿਛਲੇ 24 ਘੰਟਿਆਂ ਦੌਰਾਨ 31 ਮੌਤਾਂ ਹੋਈਆਂ। ਮੀਡੀਆ ਨੇ ਅੱਗੇ ਦੱਸਿਆ ਕਿ ਘੱਟੋ-ਘੱਟ 737 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 8812 ਠੀਕ ਵੀ ਹੋਏ ਹਨ।ਵਰਲਡ ਓ ਮੀਟਰ ਦੇ ਅੰਕੜਿਆਂ ਮੁਤਾਬਕ ਦੁਨੀਆ ਭਰ ਵਿਚ ਹੁਣ ਤੱਕ 43 ਲੱਖ 42 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਜਦਕਿ 2,92,893 ਲੋਕ ਆਪਣੀ ਜਾਨ ਗਵਾ ਚੁੱਕੇ ਹਨ।


Vandana

Content Editor

Related News