ਇਮਰਾਨ ਦੀ ਜ਼ਿੱਦ ਕਾਰਨ ਕੋਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਯੋਗ ਨਹੀਂ ਪਾਕਿਸਤਾਨ: ਬਿਲਾਵਲ

Sunday, Apr 04, 2021 - 04:41 PM (IST)

ਇਮਰਾਨ ਦੀ ਜ਼ਿੱਦ ਕਾਰਨ ਕੋਰੋਨਾ ਦੀ ਤੀਜੀ ਲਹਿਰ ਦਾ ਮੁਕਾਬਲਾ ਕਰਨ ਯੋਗ ਨਹੀਂ ਪਾਕਿਸਤਾਨ: ਬਿਲਾਵਲ

ਪੇਸ਼ਾਵਰ– ਪਾਕਿਸਤਾਨ ਦੇ ਵਿਰੋਧੀ ਨੇਤਾ ਬਿਲਾਵਲ ਭੁੱਟੋ-ਜਰਦਾਰੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੋਰੋਨਾ ਵਾਇਰਸ ਨਾਲ ਨਜਿੱਠਣ ’ਚ ਨਾਕਾਮ ਦੇਸ਼ ਦੀ ਇਮਰਾਨ ਖਾਨ ਸਰਕਾਰ ਨੂੰ ਜੰਮ ਕੇ ਕੋਸਿਆ। ਬਿਲਾਵਲ ਨੇ ਕਿਹਾ ਕਿ ਇਮਰਾਨ ਸਰਕਾਰ ਦੁਆਰਾ ਹਰ ਨਾਗਰਿਕ ਲਈ ਟੀਕੇ ਖ਼ਰੀਦਣ ਤੋਂ ਇਨਕਾਰ ਕਰਨ ਕਾਰਨ ਦੇਸ਼ ਤੀਜੀ ਕੋਰੋਨਾ ਵਾਇਰਸ ਲਹਿਰ ਦਾ ਮੁਕਾਬਲਾ ਕਰਨ ਲਈ ਤਿਆਰ ਨਹੀਂ ਹੈ। 

ਪੀ.ਪੀ.ਪੀ. ਦੇ ਚੇਅਰਪਰਸਨ ਬਿਲਾਵਲ ਨੇ ਸਥਾਨਕ ਪਾਕਿਸਤਾਨ ਪੀਪਲਸ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਤੋਂ ਬਾਅਦ ਜੈਕਬਬਾਦ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਟੀਕੇ ਖ਼ਰੀਦਣ ਤੋਂ ਇਨਕਾਰ ਦੀ ਜ਼ਿੱਦ ਕਾਰਨ ਪਾਕਿਸਤਾਨ ਨੂੰ ਵੈਕਸੀਨ ਰੋਲਆਊਟ ’ਚ ਬਾਕੀ ਖੇਤਰੀ ਦੇਸ਼ਾਂ ਤੋਂ ਪਿਛੜਨਾ ਪਿਆ। ਪਾਕਿਸਤਾਨ ਅਖ਼ਬਾਰ ‘ਦਿ ਡਾਨ’ ਨੇ ਬਿਲਾਵਲ ਦੇ ਹਵਾਲੇ ਤੋਂ ਲਿਖਿਆ ਕਿ ਪਾਕਿਸਤਾਨ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਚੁਣੌਤੀ ਦੇਣ ਲਈ ਬਿਲਕੁਲ ਤਿਆਰ ਨਹੀਂ ਹੈ ਅਤੇ ਇਸ ਦਾ ਮੁਖ ਕਾਰਨ ਹੈ ਸਾਡੀ ਸੰਘੀ ਸਰਕਾਰ ਜੋ ਇਸ ਨੂੰ ਰੋਕਣ ਦੇ ਇਕ ਮਾਤਰ ਹੱਲ, ਟੀਕੇ ਖ਼ਰੀਦਣ ’ਚ ਅਸਮਰੱਥ ਹੈ। 

ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਮਹਾਮਾਰੀ ਅਤੇ ਟੀਕਾਕਰਨ ਮੁਹਿੰਮ ਨਾਲ ਨਜਿੱਠਣ ’ਚ ਭਾਰਤ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਤੋਂ ਪਿੱਛੇ ਹੈ। ਜਦਕਿ ਜੰਗ ਨਾਲ ਭਰੇ ਦੇਸ਼ ਹੋਣ ਦੇ ਬਾਵਜੂਦ ਅਫਗਾਨਿਸਤਾਨ ਵੀ ਪਾਕਿ ਤੋਂ ਅੱਗੇ ਨਿਕਲ ਚੁੱਕਾ ਹੈ ਜੋ ਪਾਕਿਸਤਾਨ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਇਕ ਸ਼ਰਮਨਾਕ ਸਚਾਈ ਹੈ ਕਿ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ’ਚ ਬੰਗਲਾਦੇਸ਼ ਜਾਂ ਅਫਗਾਨਿਸਤਾਨ ਤੋਂ ਪਿੱਛੇ ਰਹਿ ਗਿਆ ਹੈ। 


author

Rakesh

Content Editor

Related News