ਪਾਕਿ : 34 ਸਾਲ ਪੁਰਾਣੇ ਮਾਮਲੇ 'ਚ ਨਵਾਜ਼ ਸ਼ਰੀਫ ਨੂੰ ਸੰਮਨ ਜਾਰੀ

03/16/2020 5:16:39 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਇਮਰਾਨ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ। ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਹੁਣ ਜੰਗ ਜਿਓ ਮੀਡੀਆ ਸਮੂਹ ਦੇ ਪ੍ਰਧਾਨ ਸੰਪਾਦਕ ਨਾਲ ਜੁੜੇ ਮਾਮਲੇ ਵਿਚ ਉਹਨਾਂ ਨੂੰ 20 ਮਾਰਚ ਤੋਂ ਪਹਿਲਾਂ ਪੇਸ਼ ਹੋਣ ਲਈ ਕਿਹਾ ਹੈ। ਐੱਨ.ਏ.ਬੀ. ਨੇ 34 ਸਾਲ ਪੁਰਾਣੇ ਗੈਰ ਕਾਨੂੰਨੀ ਜ਼ਮੀਨ ਦੇ ਕਬਜ਼ੇ ਨਾਲ ਜੁੜੇ ਮਾਮਲੇ ਵਿਚ ਸੰਪਾਦਕ ਮੀਰ ਸ਼ਕੀਲ-ਉਰ-ਰਹਿਮਾਨ ਨੂੰ ਬੀਤੀ 12 ਮਾਰਚ ਨੂੰ ਗ੍ਰਿਫਤਾਰ ਕਰ ਲਿਆ ਸੀ।

ਪੜ੍ਹੋ ਇਹ ਅਹਿਮ ਖਬਰ - ਪਾਕਿ 'ਚ ਅੱਜ ਕੋਵਿਡ-19 ਦੇ 41 ਨਵੇਂ ਮਾਮਲਿਆਂ ਦੀ ਪੁਸ਼ਟੀ

ਡਾਨ ਨਿਊਜ਼ ਮੁਤਾਬਕ ਲੰਡਨ ਵਿਚ ਇਲਾਜ ਕਰਾ ਰਹੇ ਸ਼ਰੀਫ ਦੇ ਨਾਮ ਐਤਵਾਰ ਨੂੰ ਸਮਨ ਜਾਰੀ ਕੀਤਾ ਗਿਆ। ਇਸ ਵਿਚ ਐੱਨ.ਏ.ਬੀ. ਨੇ ਕਿਹਾ ਹੈ ਕਿ ਪੰਜਾਬ ਸੂਬੇ ਦੇ ਮੁੱਖ ਮੰਤਰੀ ਰਹਿਣ ਦੌਰਾਨ ਸ਼ਰੀਫ ਨੇ ਹੀ 1986 ਵਿਚ ਰਹਿਮਾਨ ਨੂੰ 54-ਕਨਾਲ ਜ਼ਮੀਨ ਗੈਰ ਕਾਨੂੰਨੀ ਢੰਗ ਨਾਲ ਪੱਟੇ 'ਤੇ ਦਿੱਤੀ ਸੀ। ਰਹਿਮਾਨ ਨੇ ਆਪਣੀ ਸਫਾਈ ਵਿਚ ਕਿਹਾ ਸੀ ਕਿ ਉਹਨਾਂ ਨੇ ਇਹ ਜ਼ਮੀਨ ਇਕ ਵਿਅਕਤੀ ਤੋਂ ਖਰੀਦੀ ਸੀ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਲੈਣ-ਦੇਣ ਨਹੀਂ ਕੀਤਾ ਗਿਆ ਸੀ। ਜੰਗ ਗਰੁੱਪ ਨੇ ਵੀ ਕਿਹਾ ਹੈ ਕਿ ਉਸ ਦੇ ਪ੍ਰਧਾਨ ਸੰਪਾਦਕ ਨੇ ਜ਼ਮੀਨ ਖਰੀਦਣ ਸੰਬੰਧੀ ਸਾਰੇ ਦਸਤਾਵੇਜ਼ ਐੱਨ.ਏ.ਬੀ. ਨੂੰ ਉਪਲਬਧ ਕਰਾ ਦਿੱਤੇ ਹਨ।


Vandana

Content Editor

Related News