ਸ਼ਰੀਫ ਮੁੜ ਅੜਿਕੇ 'ਚ, ਦਰਗਾਹ ਦੀ ਜ਼ਮੀਨ ਨਾਜਾਇਜ਼ ਢੰਗ ਨਾਲ ਵੰਡਣ ਦੇ ਦੋਸ਼

Wednesday, Jan 16, 2019 - 11:28 AM (IST)

ਸ਼ਰੀਫ ਮੁੜ ਅੜਿਕੇ 'ਚ, ਦਰਗਾਹ ਦੀ ਜ਼ਮੀਨ ਨਾਜਾਇਜ਼ ਢੰਗ ਨਾਲ ਵੰਡਣ ਦੇ ਦੋਸ਼

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਦੀ ਰਿਪੋਰਟ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਪੰਜਾਬ ਸੂਬੇ ਵਿਚ ਇਕ ਦਰਗਾਹ ਦੀ ਜ਼ਮੀਨ ਦੀ ਗੈਰ ਕਾਨੂੰਨੀ ਵੰਡ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਸਾਲ 1986 ਦਾ ਹੈ ਜਦੋਂ ਸ਼ਰੀਫ ਪੰਜਾਬ ਦੇ ਮੁੱਖ ਮੰਤਰੀ ਸਨ। ਦੋਸ਼ ਹੈ ਕਿ ਉਦੋਂ ਸ਼ਰੀਫ ਨੇ ਪਾਕਪਟਨ ਵਿਚ ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਦੀ ਦਰਗਾਹ ਦੀ ਜ਼ਮੀਨ ਦਾ ਕਥਿਤ ਟਰਾਂਸਫਰ ਕੀਤਾ ਸੀ। ਸ਼ਰੀਫ ਇਸ ਦੋਸ਼ ਤੋਂ ਇਨਕਾਰ ਕਰਦੇ ਹਨ। 

ਸੁਪਰੀਮ ਕੋਰਟ ਨੇ ਦਰਗਾਹ ਦੀ ਜ਼ਮੀਨ ਦੇ ਕਥਿਤ ਟਰਾਂਸਫਰ ਦੀ ਜਾਂਚ ਲਈ ਬੀਤੇ ਸਾਲ ਸੰਯੁਕਤ ਜਾਂਚ ਟੀਮ (ਜੇ.ਆਈ.ਟੀ.) ਦਾ ਗਠਨ ਕੀਤਾ ਸੀ। ਜੇ.ਆਈ.ਟੀ. ਨੇ ਪ੍ਰਧਾਨ ਜੱਜ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਬੈਂਚ ਨੂੰ ਆਪਣੀ ਰਿਪੋਰਟ ਸੌਂਪੀ। ਰਿਪੋਰਟ ਮੁਤਾਬਕ ਸ਼ਰੀਫ ਨੇ ਦਰਗਾਹ ਦੀ 14,398 ਏਕੜ ਦੀ ਜ਼ਮੀਨ ਦੀਵਾਨ ਗੁਲਾਮ ਕੁਤੁਬ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੰਡ ਦਿੱਤੀ। ਜੇ.ਆਈ.ਟੀ. ਨੇ ਜ਼ਮੀਨ ਨੂੰ ਵਾਪਸ ਹਾਸਲ ਕਰਨ ਅਤੇ ਸ਼ਰੀਫ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕਰਨੀ ਦੀ ਸਿਫਾਰਿਸ਼ ਕੀਤੀ ਹੈ। 

ਉੱਧਰ ਪ੍ਰਧਾਨ ਜੱਜ ਨੇ ਦੋ ਹਫਤੇ ਲਈ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ। ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਨੂੰ ਜਵਾਬ ਦਾਖਲ ਕਰਨ ਦਾ ਆਦੇਸ਼ ਦਿੱਤਾ। ਇਹ ਮਾਮਲਾ ਸਾਲ 2015 ਵਿਚ ਉਸ ਸਮੇਂ ਦੇ ਪ੍ਰਧਾਨ ਜੱਜ ਨਸੀਰੂਲ ਮਲਿਕ ਨੇ ਸ਼ੁਰੂ ਕੀਤਾ ਸੀ ਪਰ ਮੌਜੂਦਾ ਪ੍ਰਧਾਨ ਜੱਜ ਇਸ 'ਤੇ ਸੁਣਵਾਈ ਕਰ ਰਹੇ ਹਨ। ਸ਼ਰੀਫ ਸਾਲ 2001 ਵਿਚ ਸਾਊਦੀ ਅਰਬ ਵਿਚ ਇਕ ਇਸਪਾਤ ਮਿਲ ਲਗਾਉਣ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਜੇਲ ਵਿਚ 10 ਸਾਲ ਦੀ ਸਜ਼ਾ ਕੱਟ ਰਹੇ ਹਨ। ਸੁਪਰੀਮ ਕੋਰਟ ਨੇ ਜੁਲਾਈ 2017 ਵਿਚ ਪਨਾਮਾ ਪੇਪਰਸ ਮਾਮਲੇ ਵਿਚ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ।


author

Vandana

Content Editor

Related News