ਪਾਕਿ ਯੂਨੀਵਰਸਿਟੀ ਵੱਲੋਂ ISIS ਪਿੱਠਭੂਮੀ ਵਾਲੀ ਵਿਦਿਆਰਥਣ ਦਾ ਦਾਖਲਾ ਰੱਦ

05/20/2019 4:24:46 PM

ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਸਿੰਧ ਯੂਨੀਵਰਸਿਟੀ ਨੇ ਸੀਰੀਆ ਵਿਚ ਆਈ.ਐੱਸ.ਆਈ.ਐੱਸ. ਤੋਂ ਹਥਿਆਰ ਚਲਾਉਣ ਦੀ ਟਰੇਨਿੰਗ ਲੈ ਚੁੱਕੀ ਅਤੇ ਲਾਹੌਰ ਵਿਚ ਇਕ ਚਰਚ 'ਤੇ ਅਸਫਲ ਆਤਮਘਾਤੀ ਹਮਲੇ ਦਾ ਹਿੱਸਾ ਰਹਿ ਚੁੱਕੀ 22 ਸਾਲਾ ਇਕ ਵਿਦਿਆਰਥਣ ਦਾ ਦਾਖਲਾ ਰੱਦ ਕਰ ਦਿੱਤਾ। 

ਅਸਲ ਵਿਚ ਸਿੰਧ ਸੂਬੇ ਵਿਚ ਜਾਮਸ਼ੋਰੋ ਦੀ ਲਿਆਕਤ ਯੂਨੀਵਰਸਿਟੀ ਆਫ ਮੈਡੀਕਲ ਐਂਡ ਹੈਲਥ ਸਾਇੰਸਿਜ਼ (ਐੱਲ.ਯੂ.ਐੱਮ.ਐੱਚ.ਐੱਸ.) ਵਿਚ ਦੂਜੇ ਸਾਲ ਦੀ ਵਿਦਿਆਰਥਣ ਨੌਰੀਨ ਲੇਘਾਰੀ ਫਰਵਰੀ, 2017 ਵਿਚ ਆਪਣੇ ਜੱਦੀ ਸ਼ਹਿਰ ਹੁਸੈਨਾਬਾਦ (ਹੈਦਰਾਬਾਦ ਦੇ ਉਪਨਗਰ) ਤੋਂ ਲਾਪਤਾ ਹੋ ਗਈ ਸੀ। 2 ਮਹੀਨੇ ਬਾਅਦ ਉਸ ਨੂੰ ਲਾਹੌਰ ਵਿਚ ਇਕ ਮੁਕਾਬਲੇ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ। ਉਸ ਮੁਕਾਬਲੇ ਵਿਚ ਉਸ ਦਾ ਇਕ ਸਾਥੀ ਸੁਰੱਖਿਆ ਬਲਾਂ ਦੇ ਹੱਥੋਂ ਮਾਰਿਆ ਗਿਆ ਸੀ। ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਹੈ ਕਿ ਨੌਰੀਨ ਦੀ ਗ੍ਰਿਫਤਾਰੀ ਦੇ ਬਾਅਦ ਐੱਲ.ਯੂ.ਐੱਮ.ਐੱਚ.ਐੱਸ. ਨੇ ਉਸ ਦਾ ਦਾਖਲਾ ਰੱਦ ਕਰ ਦਿੱਤਾ। 

ਫਿਰ ਉਸ ਨੇ ਨਵੰਬਰ, 2018 ਵਿਚ ਸਿੰਧ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਚ ਦਾਖਲਾ ਲਿਆ ਪਰ ਜਦੋਂ ਯੂਨੀਵਰਸਿਟੀ ਨੂੰ ਉਸ ਦੀ ਪਿੱਠਭੂਮੀ ਬਾਰੇ ਵਿਚ ਪਤਾ ਚੱਲਿਆ ਤਾਂ ਉਸ ਨੇ ਉਸ ਦਾ ਦਾਖਲਾ ਰੱਦ ਕਰ ਦਿੱਤਾ। ਉਸ ਦੇ ਪਿਤਾ ਡਾਕਟਰ ਅਬਦੁੱਲ ਜ਼ਬਾਰ ਲੇਘਾਰੀ ਡਾਕਟਰ ਐੱਮ.ਏ. ਕਾਜ਼ੀ ਇੰਸਟੀਚਿਊਟ ਆਫ ਕੈਮਿਸਟਰੀ ਵਿਚ ਪ੍ਰੋਫੈਸਰ ਹਨ। ਨੌਰੀਨ ਅਤੇ ਉਸ ਦੇ ਪਿਤਾ ਨੇ ਸਿੰਧ ਯੂਨੀਵਰਸਿਟੀ ਵਿਰੁੱਧ ਸਿੰਧ ਹਾਈ ਕੋਰਟ ਵਿਚ ਸੰਯੁਕਤ ਸੰਵਿਧਾਨਕ ਪਟੀਸ਼ਨ ਦਾਇਰ ਕੀਤੀ ਹੈ ਅਤੇ ਦਲੀਲ ਦਿੱਤੀ ਹੈ ਕਿ ਸੰਵਿਧਾਨ ਦੀ ਧਾਰਾ ਕੇ-25 ਮੁਤਾਬਕ ਯੂਨੀਵਰਸਿਟੀ ਪ੍ਰਬੰਧਨ ਉਸ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝੇ ਨਹੀਂ ਕਰ ਸਕਦਾ। 

ਕੁਲਪਤੀ ਫਤਹਿ ਬੁਰਫਤ ਨੇ ਮੀਡੀਆ ਨੂੰ ਦੱਸਿਆ ਕਿ ਯੂਨੀਵਰਸਿਟੀ ਪ੍ਰਬੰਧਨ ਇਨ੍ਹਾਂ ਗੱਲਾਂ ਦੀ ਤਸਦੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਨੌਰਾਨ ਨੂੰ ਐੱਲ.ਯੂ.ਐੱਮ.ਐੱਚ.ਐੱਸ. ਤੋਂ ਕੱਢਿਆ ਗਿਆ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਰਿਪੋਰਟ ਮਿਲਣ ਦੇ ਬਾਅਦ ਉਹ ਉਸ ਦੇ ਬਾਰੇ ਵਿਚ ਫੈਸਲਾ ਲਵੇਗਾ।


Vandana

Content Editor

Related News