ਪਾਕਿ: ਮਸੀਤ 'ਚ ਡਾਂਸ ਕਰਨ ਵਾਲੀ ਅਦਾਕਾਰਾ ਨੇ ਮੰਗੀ ਮੁਆਫ਼ੀ, ਦੋ ਅਧਿਕਾਰੀ ਮੁਅੱਤਲ

8/10/2020 1:05:30 PM

ਲਾਹੌਰ (ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਲਾਹੌਰ ਵਿਚ ਸਥਿਤ ਇਤਿਹਾਸਿਕ ਵਜ਼ੀਰ ਖਾਨ ਮਸੀਤ ਦੀ ਪਵਿੱਤਰਤਾ ਭੰਗ ਕਰਨ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਹੈ। ਸਰਕਾਰ ਨੇ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਨੂੰ ਮਿਊਜ਼ਿਕ ਵੀਡੀਓ ਸ਼ੂਟ ਕਰਨ ਦੀ ਇਜਾਜ਼ਤ ਦੇਣ ਵਾਲੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਇਹੀ ਨਹੀਂ ਮਸੀਤ ਦੀ ਪਵਿੱਤਰਤਾ ਨੂੰ ਭੰਗ ਕਰਨ ਦੇ ਦੋਸ਼ ਵਿਚ ਸਬਾ ਕਮਰ ਅਤੇ ਗਾਇਕ ਬਿਲਾਲ ਸਈਦ ਦੇ ਵਿਰੁੱਧ ਵੀ ਐੱਫ.ਆਈ.ਆਰ. ਦਰਜ ਕਰਨ ਲਈ ਅਰਜ਼ੀ ਦਿੱਤੀ ਗਈ ਹੈ।

 

ਇੱਥੇ ਦੱਸ ਦਈਏ ਕਿ ਇਹ ਉਹੀ ਸਬਾ ਕਮਰ ਹੈ ਜਿਹਨਾਂ ਨੇ ਬਾਲੀਵੁੱਡ ਫ਼ਿਲਮ 'ਹਿੰਦੀ ਮੀਡੀਅਮ' ਵਿਚ ਕੰਮ ਕੀਤਾ ਸੀ। ਪੰਜਾਬ ਸੂਬੇ ਦੇ ਔਕਫ ਅਤੇ ਧਾਰਮਿਕ ਮਾਮਲਿਆਂ ਦੇ ਮੰਤਰੀ ਸਈਦ ਹਸਨ ਸ਼ਾਹ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਅਸੀਂ ਔਕਫ ਵਿਭਾਗ ਦੇ ਦੋ ਅਧਿਕਾਰੀਆਂ- ਨਿਰਦੇਸ਼ਕ ਅਤੇ ਸਹਾਇਕ ਨਿਰਦੇਸ਼ਕ ਨੂੰ ਮੁਅੱਤਲ ਕਰ ਦਿੱਤਾ ਹੈ। ਉਹਨਾਂ ਨੂੰ ਕਥਿਤ ਤੌਰ 'ਤੇ ਵਜ਼ੀਰ ਖਾਨ ਮਸੀਤ ਵਿਚ ਵੀਡੀਓ ਬਣਾਉਣ ਲਈ ਮੁਅੱਤਲ ਕੀਤਾ ਗਿਆ ਹੈ। ਮਾਮਲੇ ਦੇ ਸੰਬੰਧ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ।'' 

ਪੜ੍ਹੋ ਇਹ ਅਹਿਮ ਖਬਰ- 2 ਦਿਨ ਬਾਅਦ ਦੁਨੀਆ ਨੂੰ ਮਿਲੇਗੀ ਪਹਿਲੀ ਕੋਰੋਨਾ ਵੈਕਸੀਨ, ਰੂਸ ਕਰਾਏਗਾ ਰਜਿਸਟ੍ਰੇਸ਼ਨ

ਸ਼ਾਹ ਨੇ ਕਿਹਾ ਕਿ ਵਜ਼ੀਰ ਖਾਨ ਮਸੀਤ ਦੀ ਪਵਿੱਤਰਤਾ ਭੰਗ ਕਰਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਇਸ ਵਿਚ ਸਖ਼ਤ ਆਲੋਚਨਾ ਅਤੇ ਸੋਸ਼ਲ ਮੀਡੀਆ 'ਤੇ ਜਾਨੋ ਮਾਰਨ ਦੀ ਧਮਕੀ ਮਿਲਣ ਦੇ ਬਾਅਦ ਅਦਾਕਾਰਾ ਸਬਾ ਕਮਰ ਨੇ ਮੁਆਫ਼ੀ ਮੰਗੀ ਹੈ। ਕਮਰ ਦੀ ਬਾਲੀਵੁੱਡ ਫਿਲਮਾਂ ਵਿਚ ਕੰਮ ਕਰਨ ਲਈ ਵੀ ਤਾਰੀਫ਼ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਸੋਸ਼ਲ ਮੀਡੀਆ ਦੀ ਸ਼ਖਸੀਅਤ ਕੰਦੀਲ ਬਲੋਚ 'ਤੇ ਇਕ ਬਾਇਓਪਿਕ ਵਿਚ ਵੀ ਕੰਮ ਕੀਤਾ ਹੈ।


Vandana

Content Editor Vandana