ਪਾਕਿ ਨੇ ਜ਼ਮੀਨ ਤੋਂ ਜ਼ਮੀਨ ਤੱਕ ਨਿਸ਼ਾਨਾ ਲਗਾਉਣ 'ਚ ਸਮਰੱਥ ਮਿਜ਼ਾਇਲ ਦਾ ਕੀਤਾ ਸਫ਼ਲ ਪਰੀਖਣ
Thursday, Feb 11, 2021 - 06:09 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ 450 ਕਿਲੋਮੀਟਰ ਤੱਕ ਟੀਚੇ ਤੱਕ ਪਹੁੰਚਣ ਵਿਚ ਸਮਰੱਥ ਜ਼ਮੀਨ ਤੋਂ ਜ਼ਮੀਨ ਤੱਕ ਨਿਸ਼ਾਨਾ ਲਗਾਉਣ ਵਾਲੀ ਮਿਜ਼ਾਇਲ ਦਾ ਵੀਰਵਾਰ ਨੂੰ ਸਫਲ ਪਰੀਖਣ ਕੀਤਾ। ਪਿਛਲੇ ਤਿੰਨ ਹਫਤਿਆਂ ਵਿਚ ਦੇਸ਼ ਨੇ ਤੀਜੀ ਵਾਰ ਮਿਜ਼ਾਇਲ ਦਾ ਪਰੀਖਣ ਕੀਤਾ ਹੈ। ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਬਾਬਰ ਮਿਜ਼ਾਇਲ ਸਹੀ ਢੰਗ ਨਾਲ ਜ਼ਮੀਨ ਅਤੇ ਸਮੁੰਦਰ ਵਿਚ ਟੀਚੇ ਤੱਕ ਪਹੁੰਚਣ ਵਿਚ ਸਮਰੱਥ ਹੈ। ਅਤਿ ਆਧੁਨਿਕ ਮਲਟੀ ਟਿਊਬ ਪਰੀਖਣ ਗੱਡੀ ਜ਼ਰੀਏ ਮਿਜ਼ਾਇਲ ਦਾਗੀ ਗਈ।
ਬਿਆਨ ਵਿਚ ਕਿਹਾ ਗਿਆ ਕਿ ਬਾਬਰ ਕਰੂਜ਼ ਮਿਜ਼ਾਇਲ 450 ਕਿਲੋਮੀਟਰ ਤੱਕ ਨਿਸ਼ਾਨਾ ਲਗਾਉਣ ਵਿਚ ਸਮਰੱਥ ਹੈ। ਪਰੀਖਣ ਦੌਰਾਨ ਸੀਨੀਅਰ ਵਿਗਿਆਨੀ ਅਤੇ ਰੱਖਿਆ ਅਧਿਕਾਰੀ ਵੀ ਮੌਜੂਦ ਸਨ। ਉਹਨਾਂ ਨੇ ਮਿਲਟਰੀ ਰਣਨੀਤਕ ਬਲਾਂ ਦੀ ਸਿਖਲਾਈ ਅਤੇ ਕਾਰਜਸ਼ੀਲ ਤਿਆਰੀ ਦੇ ਮਿਆਰਾਂ ਦੀ ਪ੍ਰਸ਼ੰਸਾ ਕੀਤੀ। ਸੈਨਾ ਨੇ ਕਿਹਾ ਕਿ ਰਾਸ਼ਟਰਪਤੀ ਆਰਿਫ ਅਲਵੀ, ਪ੍ਰਧਾਨ ਮੰਤਰੀ ਇਮਰਾਨ ਖਾਨ, ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਪ੍ਰਧਾਨ ਜਨਰਲ ਜੁਬੈਰ ਮਹਿਮੂਦ ਹਯਾਤ ਨੇ ਮਿਜ਼ਾਇਲ ਦੇ ਸਫਲ ਪਰੀਖਣ ਵਿਚ ਹਿੱਸਾ ਲੈਣ ਵਾਲੇ ਕਰਮੀਆਂ ਨੂੰ ਮੁਬਾਰਕਬਾਦ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- ਸਮੁੰਦਰ 'ਚ 7.7 ਦੀ ਤੀਬਰਤਾ ਦੇ ਭੂਚਾਲ ਮਗਰੋਂ ਆਈ ਛੋਟੀ ਸੁਨਾਮੀ, ਖਤਰਾ ਟਲਿਆ
ਪਿਛਲੇ ਤਿੰਨ ਹਫਤਿਆਂ ਵਿਚ ਇਹ ਤੀਜਾ ਸਫ਼ਲ ਪਰੀਖਣ ਹੈ। ਇਸ ਤੋਂ ਪਹਿਲਾਂ 3 ਫਰਵਰੀ ਨੂੰ ਪਾਕਿਸਤਾਨ ਸੈਨਾ ਨੇ ਪਰਮਾਣੂ ਸਮਰੱਥਾ ਨਾਲ ਸੰਪੰਨ ਜ਼ਮੀਨ ਤੋਂ ਜ਼ਮੀਨ ਤੱਕ ਨਿਸ਼ਾਨਾ ਲਗਾਉਣ ਵਿਚ ਸਮਰੱਥ ਬੈਲਿਸਟਿਕ ਮਿਜ਼ਾਇਲ ਦਾ ਸਫ਼ਲ ਪਰੀਖਣ ਕੀਤਾ ਸੀ। ਪਾਕਿਸਤਾਨ ਨੇ 20 ਜਨਵਰੀ ਨੂੰ ਪਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਬੈਲਿਸਟਿਕ ਮਿਜ਼ਾਇਲ ਸ਼ਾਹੀਨ-ਤਿੰਨ ਦਾ ਪਰੀਖਣ ਕੀਤਾ ਸੀ। ਇਹ ਮਿਜ਼ਾਇਲ 2750 ਕਿਲੋਮੀਟਰ ਤੱਕ ਨਿਸ਼ਾਨਾ ਲਗਾਉਣ ਵਿਚ ਸਮਰੱਥ ਹੈ।