ਪਾਕਿ 'ਚ ਲੱਗ ਸਕਦੈ ਲਾਕਡਾਊਨ, ਵੈਕਸੀਨ ਦੀ ਘਾਟ ਕਾਰਣ ਪ੍ਰਾਈਵੇਟ ਕੇਂਦਰ ਵੀ ਬੰਦ

04/28/2021 9:37:49 PM

ਇਸਲਾਮਾਬਾਦ-ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਹਾਲਾਤ ਗੰਭੀਰ ਹੋ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਕਡਾਊਨ ਲਾਉਣ ਦਾ ਸੰਕੇਤ ਦਿੱਤਾ ਹੈ। 16 ਸ਼ਹਿਰਾਂ 'ਚ ਫੌਜ ਤਾਇਨਾਤ ਕੀਤੀ ਗਈ ਹੈ। ਗੁਆਂਢੀ ਦੇਸ਼ ਨੇਪਾਲ 'ਚ ਵੀ ਇਸ ਮਹਾਮਾਰੀ ਦਾ ਕਹਿਰ ਵਧ ਰਿਹਾ ਹੈ।ਪਾਕਿਸਤਾਨ 'ਚ ਪਿਛਲੇ 24 ਘੰਟਿਆਂ 'ਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਇਕ ਦਿਨ 'ਚ ਹੁਣ ਤੱਕ ਦਾ ਸਭ ਤੋਂ ਵਧੇਰੇ ਹੈ। ਇਥੇ ਵੈਕਸੀਨ ਦੀ ਕਮੀ ਕਾਰਣ ਪ੍ਰਾਈਵੇਟ ਸਥਾਨਾਂ 'ਤੇ ਬਣੇ ਕੇਂਦਰ ਬੰਦ ਹੋ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ 'ਚ ਲਾਕਡਾਊਨ ਲਾਉਣ ਦੇ ਸੰਕੇਤ ਦਿੱਤੇ ਹਨ। ਪਾਕਿਸਤਾਨ ਪ੍ਰਧਾਨ ਮੰਤਰੀ ਨੇ ਲਾਕਡਾਊਨ ਤੋਂ ਪਹਿਲਾਂ ਖਾਣ ਪੀਣ ਦੀਆਂ ਵਸਤਾਂ ਦੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਹੁਕਮ ਦਿੱਤੇ।

ਇਹ ਵੀ ਪੜ੍ਹੋ-ਟੀਕਿਆਂ ਦੀ ਖੁਰਾਕ ਕੋਵਿਡ-19 ਦੀ ਸੰਚਾਰ ਦਰ ਨੂੰ ਅੱਧਾ ਕਰਦੀ ਹੈ : ਬ੍ਰਿਟਿਸ਼ ਅਧਿਐਨ

ਨੇਪਾਲ 'ਚ ਇਕ ਦਿਨ 'ਚ ਸਾਢੇ ਚਾਰ ਤੋਂ ਵਧੇਰੇ ਕੇਸ ਆਏ ਸਾਹਮਣੇ
ਨੇਪਾਲ 'ਚ ਇਕ ਦਿਨ 'ਚ ਸਾਢੇ ਚਾਰ ਹਜ਼ਾਰ ਤੋਂ ਵਧੇਰੇ ਕੇਸ ਮਿਲੇ ਹਨ। ਇਹ ਅੰਕੜਾ ਦੇਸ਼ ਲਈ ਚਿੰਤਾਜਨਕ ਹੈ। ਨੇਪਾਲ 'ਚ ਹੁਣ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਤਿੰਨ ਲੱਖ ਤੋਂ ਵਧੇਰੇ ਹੋ ਚੁੱਕੀ ਹੈ। ਨੇਪਾਲ ਦਾ ਮੰਨਣਾ ਹੈ ਕਿ ਭਾਰਤ 'ਚ ਵਧ ਰਹੇ ਮਾਮਲਿਆਂ ਦਾ ਵੀ ਅਸਰ ਪੈ ਰਿਹਾ ਹੈ। ਭਾਰਤ ਦੇ ਸਰਹੱਦੀ ਖੇਤਰਾਂ ਤੋਂ ਆਵਾਜਾਈ ਕਾਰਣ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।

ਇਹ ਵੀ ਪੜ੍ਹੋ-'17 ਦੇਸ਼ਾਂ 'ਚ ਫੈਲਿਆ ਕੋਰੋਨਾ ਦਾ ਇੰਡੀਅਨ ਵੈਰੀਐਂਟ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News