ਡਮੀ ਦੇ ਰੂਪ ’ਚ ਕੁਰਸੀ ’ਤੇ ਬੈਠੇ ਹਨ ਇਮਰਾਨ, ਸੱਤਾ ਤਾਂ ਕਿਸੇ ਹੋਰ ਦੇ ਹੱਥ ’ਚ : ਮਰੀਅਮ ਨਵਾਜ਼

10/25/2020 12:25:24 AM

ਇਸਲਾਮਾਬਾਦ-ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਉਪ-ਪ੍ਰਧਾਨ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਨੇ ਹਾਲ ਹੀ ’ਚ ਆਪਣੇ ਪਤੀ ਸਫਦਰ ਅਵਾਨ ਨੂੰ ਕਰਾਚੀ ’ਚ ਗੈਰ-ਕਾਨੂੰਨੀ ਤਰੀਕੇ ਨਾਲ ਗਿ੍ਰਫਤਾਰ ਕਰਨ ਦੇ ਮਾਮਲੇ ’ਚ ਬੋਲਦੇ ਹੋਏ ਕਿਹਾ ਕਿ ਕਰਾਚੀ ’ਚ ਜੋ ਕੁਝ ਵੀ ਹੋਇਆ, ਉਹ ਪਾਕਿਤਸਾਨ ਦੀ ਅਸਲੀ ਸਰਕਾਰ ਕਰ ਰਹੀ ਹੈ।

ਇਮਰਾਨ ਖਾਨ ਦੀ ਪਾਕਿਸਤਾਨ ’ਚ ਸਰਕਾਰ ਨਹੀਂ ਹੈ। ਉਹ ਸਿਰਫ ਇਕ ਡਮੀ (ਕਠਪੁਤਲੀ) ਹੈ। ਮਰੀਅਮ ਨਵਾਜ਼ ਨੇ ਪਤੀ ਦੀ ਗਿ੍ਰਫਤਾਰੀ ’ਤੇ ਕਈ ਵਾਰ ਸਰਕਾਰ ਅਤੇ ਪੁਲਸ ’ਤੇ ਸਵਾਲ ਚੁੱਕੇ ਹਨ। ਮਰੀਅਮ ਨਵਾਜ਼ ਨੇ ਕਿਹਾ ਕਿ ਇਮਰਾਨ ਖਾਨ ਇਕ ਅਜਿਹੀ ਡਮੀ ਹੈ ਜਿਨ੍ਹਾਂ ਨੂੰ ਸਿਰਫ ਪਾਕਿਸਤਾਨ ਪੀ.ਐੱਮ. ਦੀ ਕੁਰਸੀ ’ਤੇ ਬਿਠਾਇਆ ਗਿਆ ਹੈ। ਅਸਲ ’ਚ ਸੱਤਾ ਤਾਂ ਕਿਸੇ ਹੋਰ ਦੇ ਹੀ ਹੱਥ ’ਚ ਹੈ। ਉਹ ਸਾਰਿਆਂ ਨੂੰ ਪਤਾ ਹੈ ਕਿ ਕਰਾਚੀ ’ਚ ਜੋ ਹੋਇਆ, ਉਹ ਪਾਕਿਸਤਾਨ ਦੀ ਅਸਲੀ ਸਰਕਾਰ ਨੇ ਕੀਤਾ।

ਨਵਾਜ਼ ਸਰੀਫ ਦੇ ਜਵਾਈ ਦੀ ਗਿ੍ਰਫਤਾਰੀ ਦਾ ਖੁਲਾਸਾ ਕਰਨ ਵਾਲੇ ਪੱਤਰਕਾਰ ਲਾਪਤਾ 
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ (ਰਿਟਾਇਰਡ) ਸਫਦਰ ਦੀ ਕਰਾਚੀ ਦੇ ਹੋਟਲ ਤੋਂ ਗਿ੍ਰਫਤਾਰੀ ਦਾ ਸੀ.ਸੀ.ਟੀ.ਵੀ. ਫੁਟੇਜ ਕੱਢਣ ਵਾਲੇ ਜੀਓ ਟੀ.ਵੀ. ਦੇ ਪੱਤਰਕਾਰ ਅਲੀ ਇਮਰਾਨ ਸਈਦ ਇਕ ਦਿਨ ਤੋਂ ਲਾਪਤਾ ਹਨ। ਇਮਰਾਨ ਸਈਅਦ ਘਰ ਦੇ ਨੇੜੇ ਹੀ ਸਥਿਤ ਬੇਕਰੀ ਤੱਕ ਗਏ ਸਨ ਅਤੇ ਉਸ ਤੋਂ ਬਾਅਦ ਨਹੀਂ ਪਰਤੇ। ਇਮਰਾਨ ਸਈਅਦ ਦੇ ਨਾ ਪਰਤਣ ’ਤੇ ਪਰਿਵਾਰ ਵਾਲੇ ਤਣਾਅ ’ਚ ਹਨ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਇਕ ਵਾਰ ਫਿਰ ਤੋਂ ਵਿਵਾਦਾਂ ’ਚ ਆ ਗਈ ਹੈ।

ਜੀਓ ਨਿਊਜ਼ ਮੁਤਾਬਕ ਇਮਰਾਨ ਸਈਅਦ ਦੀ ਕਾਰ ਉਨ੍ਹਾਂ ਦੇ ਕਰਾਚੀ ਸਥਿਤ ਘਰ ਦੇ ਬਾਹਰ ਖੜੀ ਹੈ ਅਤੇ ਉਨ੍ਹਾਂ ਦਾ ਮੋਬਾਇਲ ਫੋਨ ਵੀ ਘਰ ਹੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਨੂੰ ਪੱਤਰਕਾਰ ਦੇ ਲਾਪਤਾ ਹੋਣ ਦੇ ਬਾਰੇ ’ਚ ਸੂਚਨਾ ਦਿੱਤੀ ਗਈ ਹੈ। ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਸਿੰਧ ਪੁਲਸ ਦੇ ਮਸ਼ਹੂਰ ਆਈ.ਜੀ.ਪੀ. ਮੁਸ਼ਤਾਕ ਮਹਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੱਤਰਕਾਰ ਦੀ ਵਾਪਸੀ ਯਕੀਨੀ ਕਰਨ।


Karan Kumar

Content Editor

Related News