ਪਾਕਿਸਤਾਨ ਨੂੰ ਚੀਨ ਤੋਂ ਮਿਲਣਗੇ J-35 ਸਟੈਲਥ ਲੜਾਕੂ ਜਹਾਜ਼ ! ਰਾਡਾਰ ਰਾਹੀਂ ਡਿਟੈਕਟ ਕਰਨਾ ਵੀ ਹੋਵੇਗਾ ਮੁਸ਼ਕਲ
Sunday, May 03, 2026 - 10:26 AM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੂੰ ਜਲਦ ਹੀ ਚੀਨ ਤੋਂ ਜੇ-35 ਲੜਾਕੂ ਜਹਾਜ਼ ਮਿਲ ਸਕਦੇ ਹਨ। ਜੇ-35 ਇਕ ਸਟੀਲਥ ਲੜਾਕੂ ਜਹਾਜ਼ ਹੈ, ਜਿਸ ਨੂੰ ਆਮ ਰਾਡਾਰ ਰਾਹੀਂ ਡਿਟੈਕਟ ਕਰਨਾ ਕਾਫੀ ਮੁਸ਼ਕਲ ਹੈ। ਚੀਨ ਨੇ ਇਸ ਨੂੰ ਖ਼ਾਸ ਤੌਰ ’ਤੇ ਉਨ੍ਹਾਂ ਦੇਸ਼ਾਂ ਨੂੰ ਵੇਚਣ ਲਈ ਬਣਾਇਆ ਹੈ, ਜੋ ਪੱਛਮੀ ਲੜਾਕੂ ਜਹਾਜ਼ ਨਹੀਂ ਖ਼ਰੀਦ ਸਕਦੇ। ਚੀਨ ਦੇ ਖ਼ਰੀਦਦਾਰਾਂ ਵਿਚ ਪਾਕਿਸਤਾਨ ਵੀ ਸ਼ਾਮਲ ਹੈ, ਜੋ ਅਮਰੀਕਾ ਦੇ ਐੱਫ-35 ਜੈੱਟ ਖ਼ਰੀਦਣ ਦੇ ਕਾਬਲ ਨਹੀਂ ਹੈ।
ਰਿਪੋਰਟਾਂ ਅਨੁਸਾਰ, ਪਾਕਿਸਤਾਨ ਚੀਨ ਤੋਂ 40 ਜੇ-35 ਲੜਾਕੂ ਜਹਾਜ਼ ਖ਼ਰੀਦੇਗਾ, ਜਿਸ ਨਾਲ ਦੱਖਣੀ ਏਸ਼ੀਆ ਵਿਚ ਹਵਾਈ ਸ਼ਕਤੀ ਦਾ ਸੰਤੁਲਨ ਬਦਲ ਸਕਦਾ ਹੈ। ਪਾਕਿਸਤਾਨ ਜੇ-35 ਨੂੰ ਖ਼ਾਸ ਤੌਰ ’ਤੇ ਭਾਰਤ ਦੇ ਰਾਫ਼ੇਲ ਲੜਾਕੂ ਜਹਾਜ਼ਾਂ ਦੇ ਤੋੜ ਵਜੋਂ ਖ਼ਰੀਦ ਰਿਹਾ ਹੈ।
ਪਾਕਿਸਤਾਨ ਨੇ ਚੀਨ ਦੇ ਨਾਲ ਜੋ ਡੀਲ ਕੀਤੀ ਹੈ, ਉਸ ਦੇ ਤਹਿਤ ਉਸ ਨੂੰ 40 ਜੇ-35 ਲੜਾਕੂ ਜਹਾਜ਼ ਮਿਲਣਗੇ। ਇਸ ਤੋਂ ਇਲਾਵਾ ਚੀਨ ਪਾਕਿਸਤਾਨੀ ਪਾਇਲਟਾਂ ਨੂੰ ਟ੍ਰੇਨਿੰਗ ਵੀ ਦੇਵੇਗਾ। ਪਾਕਿਸਤਾਨ ਨੂੰ ਜੇ-35 ਲੜਾਕੂ ਜਹਾਜ਼ਾਂ ਦੀ ਸਪਲਾਈ 2026 ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ- ਜੰਗ 'ਚ ਸਾਥ ਨਾ ਦੇਣ ਵਾਲੇ ਯੂਰਪੀ ਦੇਸ਼ਾਂ ਤੋਂ ਖ਼ਫਾ ਹੋ ਗਏ ਟਰੰਪ ! ਵੱਡੀ ਕਾਰਵਾਈ ਦੀ ਕਰ ਰਹੇ ਤਿਆਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
